20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕਿਸਾਨਾਂ ਨੇ ਝੋਨੇ ਦੀ ਤੁਰੰਤ ਖ਼ਰੀਦ ਤੇ ਪ੍ਰਬੰਧ ਕਰਨ ਲਈ ਦਿੱਤਾ ਮੰਗ ਪੱਤਰ

ਬਨੂੜ, 19 ਸਤੰਬਰ (ਭੁਪਿੰਦਰ ਸਿੰਘ)- ਝੋਨੇ ਦੀ ਖ਼ਰੀਦ ਸੰਬੰਧੀ ਪ੍ਰਬੰਧ ਮੁਕੰਮਲ ਕਰਨ ਲਈ ਕਿਸਾਨਾਂ ਦਾ ਇਕ ਵਫ਼ਦ ਕਿਸਾਨ ਆਗੂ ਗੁਰਦਰਸ਼ਨ ਸਿੰਘ ਖਾਸਪੁਰ ਦੀ ਅਗਵਾਈ ਹੇਠ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਿਆ ਤੇ ਮੰਡੀ ਦੇ ਸ਼ੈੱਡ ਖਾਲੀ ਕਰਾਉਣ ਅਤੇ ਫੜ੍ਹਾਂ ਦੀ ਸਾਫ਼-ਸਫ਼ਾਈ ਕਰਨ ਦੀ ਮੰਗ ਕੀਤੀ। ਪੰਜਾਬ ਕਿਸਾਨ ਦੇ ਆਗੂ ਖਾਸਪੁਰ ਤੋਂ ਇਲਾਵਾ ਸਤਪਲਾ ਸਿੰਘ ਰਾਜੋਮਾਜਰਾ, ਮੋਹਨ ਸਿੰਘ ਸੌਢੀ, ਜਗੀਰ ਸਿੰਘ ਹੰਸ਼ਾਲਾ, ਅਮਰਜੀਤ ਸਿੰਘ ਬਨੂੜ, ਚਰਨ ਸਿੰਘ ਬੂਟਾ ਸਿੰਘ ਵਾਲਾ, ਜਸਵੰਤ ਸਿੰਘ ਚੰਗੇਰਾ, ਸਰਬਜੀਤ ਸਿੰਘ, ਦਲੇਰ ਸਿੰਘ, ਨੰਬਰਦਾਰ ਸਲੀਮ ਭੂੱਟੋ ਸਮੇਤ ਆੜਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਜੈਨ, ਪ੍ਰਧਾਨ ਆਸੂ ਜੈਨ, ਸਚਿਤਨ ਜੈਨ, ਗੁਰਵਿੰਦਰ ਸਿੰਘ, ਅਮਿੱਤ ਅਗਰਵਾਲ ਆਦਿ ਕਿਸਾਨਾਂ ਨੇ ਕਿਹਾ ਕਿ ਮੰਡੀ ਵਿਚ ਝੋਨੇ ਦੀ 15 ਸਤੰਬਰ ਤੋਂ ਆਮਦ ਸ਼ੁਰੂ ਹੋ ਗਈ ਹੈ ਤੇ ਕਰੀਬ 600-700 ਕੁਇੰਟਲ ਝੋਨਾ ਮੰਡੀ ਵਿਚ ਪੁੱਜਾ ਚੁੱਕਾ ਹੈ।

ਅਜੀਤ ਡੈਸਕ 20-09-2026
ਬਨੂੜ, 19 ਸਤੰਬਰ (ਭੁਪਿੰਦਰ ਸਿੰਘ)- ਝੋਨੇ ਦੀ ਖ਼ਰੀਦ ਸੰਬੰਧੀ ਪ੍ਰਬੰਧ ਮੁਕੰਮਲ ਕਰਨ ਲਈ ਕਿਸਾਨਾਂ ਦਾ ਇਕ ਵਫ਼ਦ ਕਿਸਾਨ ਆਗੂ ਗੁਰਦਰਸ਼ਨ ਸਿੰਘ ਖਾਸਪੁਰ ਦੀ ਅਗਵਾਈ ਹੇਠ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਿਆ ਤੇ ਮੰਡੀ ਦੇ ਸ਼ੈੱਡ ਖਾਲੀ ਕਰਾਉਣ ਅਤੇ ਫੜ੍ਹਾਂ ਦੀ ਸਾਫ਼-ਸਫ਼ਾਈ ਕਰਨ ਦੀ ਮੰਗ ਕੀਤੀ। ਪੰਜਾਬ ਕਿਸਾਨ ਦੇ ਆਗੂ ਖਾਸਪੁਰ ਤੋਂ ਇਲਾਵਾ ਸਤਪਲਾ ਸਿੰਘ ਰਾਜੋਮਾਜਰਾ, ਮੋਹਨ ਸਿੰਘ ਸੌਢੀ, ਜਗੀਰ ਸਿੰਘ ਹੰਸ਼ਾਲਾ, ਅਮਰਜੀਤ ਸਿੰਘ ਬਨੂੜ, ਚਰਨ ਸਿੰਘ ਬੂਟਾ ਸਿੰਘ ਵਾਲਾ, ਜਸਵੰਤ ਸਿੰਘ ਚੰਗੇਰਾ, ਸਰਬਜੀਤ ਸਿੰਘ, ਦਲੇਰ ਸਿੰਘ, ਨੰਬਰਦਾਰ ਸਲੀਮ ਭੂੱਟੋ ਸਮੇਤ ਆੜਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਜੈਨ, ਪ੍ਰਧਾਨ ਆਸੂ ਜੈਨ, ਸਚਿਤਨ ਜੈਨ, ਗੁਰਵਿੰਦਰ ਸਿੰਘ, ਅਮਿੱਤ ਅਗਰਵਾਲ ਆਦਿ ਕਿਸਾਨਾਂ ਨੇ ਕਿਹਾ ਕਿ ਮੰਡੀ ਵਿਚ ਝੋਨੇ ਦੀ 15 ਸਤੰਬਰ ਤੋਂ ਆਮਦ ਸ਼ੁਰੂ ਹੋ ਗਈ ਹੈ ਤੇ ਕਰੀਬ 600-700 ਕੁਇੰਟਲ ਝੋਨਾ ਮੰਡੀ ਵਿਚ ਪੁੱਜਾ ਚੁੱਕਾ ਹੈ। ਕਿਸਾਨਾਂ ਨੇ ਕਿਹਾ ਕਿ ਮੰਡੀ ਦੇ ਫੜ੍ਹ ’ਤੇ ਮਾਰਕਫੈੱਡ ਦੀ ਖਰੀਦ ਕੀਤੀ ਕਣਕ ਦੀ ਬੋਰੀਆਂ ਨਾਲ ਭਰੇ ਪਏ ਹਨ, ਜਦਕਿ ਮੰਡੀ ਵਿੱਚ ਆਏ ਝੋਨਾ ਖਰੀਦ ਦੀ ਉਡੀਕ ਵਿਚ ਖੁੱਲ੍ਹੇ ਅਸਮਾਨ ਹੇਠ ਪਿਆ ਹੈ। ਕਿਸਾਨਾਂ ਨੇ ਫੜ੍ਹ ਤੁਰੰਤ ਖਾਲੀ ਕਰਨ ਦੀ ਮੰਗ ਕੀਤੀ ਗਈ ਹੈ। ਇਸੇ ਤਰ੍ਹਾਂ ਮੰਡੀ ਦੇ ਫੜ੍ਹ ਦੀ ਅਜੇ ਤੱਕ ਸਫ਼ਾਈ ਨਹੀ ਹੋਈਂ ਤੇ ਘਾਹ ਫੂਸ ਉੱਗਿਆ ਹੋਇਆ ਹੈ। ਰੇਤਾ ਤੇ ਬਜਰੀ ਸੁੱਟੀ ਹੋਈ ਹੈ। ਬਿਜਲੀ ਪਾਣੀ ਦਾ ਵੀ ਅਜੇ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਕਿਸਾਨਾਂ ਨੇ ਅੱਜ ਉਕਤ ਮੰਗਾਂ ਸੰਬੰਧੀ ਐਸਡੀਐਮ ਬਨੂੜ ਦੀ ਗੈਰ ਹਾਜ਼ਰੀ ਵਿਚ ਤਹਿਸੀਲਦਾਰ ਬਨੂੜ ਨੂੰ ਮੰਗ ਪੱਤਰ ਦਿੱਤਾ ਤੇ ਝੋਨੇ ਦੀ ਖਰੀਦ ਤੁਰੰਤ ਕਰਨ ਤੇ ਬਾਰਦਾਨੇ ਸਮੇਤ ਢੋਆ-ਢੁਆਈ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ। ਇਸ ਮੌਕੇ ਹਰਦੀਪ ਸਿੰਘ, ਪਿਆਰਾ ਸਿੰਘ, ਹਰੀ ਚੰਦ, ਕਰਮ ਚੰਦ ਤੇ ਸਰਬਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਪ੍ਰਕਾਸ਼ ਦਿਵਸ ਮਨਾਇਆ ਅਗਲੀ ਖ਼ਬਰ ਅਧਿਆਪਕਾਂ ਨੂੰ ਗੈਰ-ਵਿੱਦਿਅਕ ਡਿਊਟੀਆਂ ਤੋਂ ਤੁਰੰਤ ਮੁਕਤ ਕਰੇ ਪੰਜਾਬ ਸਰਕਾਰ- ਕੁਲਵਿੰਦਰ ਸਿੰਘ ਅਰਨੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।