‘ਆਪ’ ਵਲੋਂ ਰੱਖੜਾ ਨੂੰ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਹਲਕੇ ’ਚ ‘ਆਪ’ ਦਾ ਕੱਦ ਉੱਚਾ ਹੋਇਆ : ਵਿਕਰਮ ਮਣਕੂ
ਸਮਾਣਾ, 19 ਸਤੰਬਰ (ਹਰਵਿੰਦਰ ਸਿੰਘ ਟੋਨੀ)-ਆਮ ਆਦਮੀ ਪਾਰਟੀ ਵਲੋਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਹਲਕਾ ਸਮਾਣਾ ਦਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਹਲਕੇ ’ਚ ‘ਆਪ’ ਦਾ ਕੱਦ ਹੋਰ ਜ਼ਿਆਦਾ ਉੱਚਾ ਹੋਇਆ ਹੈ ਤੇ ‘ਆਪ’ ਨੂੰ ਰੱਖੜਾ ਵਰਗਾ ਦਰਵੇਸ਼ ਸਿਆਸਤਦਾਨ ਅਤਿ ਲੋੜੀਂਦਾ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੇਸ਼ ਦੀ ਉਦਯੋਗਪਤੀ ਲਿਸਟ ’ਚ ਪਹਿਲੇ ਨੰਬਰ ’ਤੇ ਵਿਸ਼ਾਲ ਕੰਬਾਈਨ ਦੇ ਨਿਰਮਾਤਾ ਵਿਰਕ ਸਿੰਘ ਵਿੱਕੀ ਮਣਕੂ ਨੇ ਗੱਲਬਾਤ ਕਰਦਿਆਂ ਕੀਤਾ।
ਸਮਾਣਾ ਵਿਖੇ ‘ਆਪ’ ਦੇ ਹਲਕਾ ਇੰਚਾਰਜ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨਾਲ ਖ਼ੁਸ਼ੀ ਦੇ ਰੌਂਅ ’ਚ ਵਿਸ਼ਾਲ ਕੰਬਾਈਨ ਦੇ ਨਿਰਮਾਤਾ ਵਿਕਰਮ ਮਣਕੂ। ਅਜੀਤ ਤਸਵੀਰ
20-09-2026