16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪਟੇਲ ਕਾਲਜ ਦੇ ਪ੍ਰਿੰਸੀਪਲ ਨੂੰ ਤਿੰਨ ਸਾਲਾ ਪਰਖ ਸਮਾਂ ਪੂਰਾ ਹੋਣ ਮਗਰੋਂ ਰੈਗੂਲਰ ਕਰਨ ਦੀ ਬਜਾਏ ਸੇਵਾਵਾਂ ਖ਼ਤਮ ਕਰਨ ਦਾ ਫ਼ੈਸਲਾ

ਰਾਜਪੁਰਾ, 15 ਸਤੰਬਰ (ਜੀ. ਪੀ.

ਪਟੇਲ ਕਾਲਜ ਦੇ ਪ੍ਰਿੰਸੀਪਲ ਚੰਦਰ ਪ੍ਰਕਾਸ਼ ਗਾਂਧੀ, ਪਟੇਲ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਅਮਨਜੋਤ ਸਿੰਘ 16-09-2026
ਰਾਜਪੁਰਾ, 15 ਸਤੰਬਰ (ਜੀ.ਪੀ. ਸਿੰਘ)- ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਿੰਸੀਪਲ ਡਾਕਟਰ ਚੰਦਰ ਪ੍ਰਕਾਸ਼ ਗਾਂਧੀ ਨੂੰ ਉਸ ਦਾ 3 ਸਾਲ ਦਾ ਪਰਖ ਸਮਾਂ ਪੂਰਾ ਹੋਣ ’ਤੇ ਉਸ ਨੂੰ ਰੈਗੂਲਰ ਕਰਨ ਦੀ ਥਾਂ ਉਸ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਕਾਲਜ ਮੈਨੇਜਮੈਂਟ ਕਮੇਟੀ ਨੇ ਉਸ ’ਤੇ ਵਿਦਿਆਰਥੀਆਂ ਦੇ ਦਾਖ਼ਲਿਆਂ ’ਚ ਕਮੀ ਤੇ ਸਟਾਫ਼ ਨਾਲ ਤਾਲਮੇਲ ਨਾ ਹੋਣ ਦੇ ਗੰਭੀਰ ਦੋਸ਼ ਲਗਾਏ ਹਨ। ਪ੍ਰਿੰਸੀਪਲ ਨੂੰ ਬਦਲਣ ਦੇ ਪਿੱਛੇ ਮੈਨੇਜਮੈਂਟ ਕਮੇਟੀ ਵਲੋਂ ਵਿੱਤੀ ਸੰਕਟ ਦੱਸਿਆ ਜਾ ਰਿਹਾ ਹੈ, ਪਰ ਸਵਾਲ ਇੱਥੇ ਇਹ ਵੀ ਪੈਦਾ ਹੁੰਦਾ ਹੈ ਕਿ ਇਸ ਸਰਕਾਰੀ ਸਹਾਇਤਾ ਨਾਲ ਚਲਣ ਵਾਲੇ ਪ੍ਰਿੰਸੀਪਲ ਨੂੰ, ਜੋ ਕਿ ਪੱਕਾ ਮੁਲਾਜ਼ਮ ਹੈ ਨੂੰ ਬਿਨਾ ਕਿਸੇ ਨੋਟਿਸ ਜਾਂ ਯੂਨੀਵਰਸਿਟੀ ਦੀ ਪ੍ਰਵਾਨਗੀ ਤੋਂ ਬਿਨਾ ਕੱਢਿਆ ਜਾ ਸਕਦਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਮੈਨੇਜਮੈਂਟ ਸੋਸਾਇਟੀ ਦੇ ਵਿਚ ਬਤੌਰ ਪ੍ਰਿੰਸੀਪਲ ਡਾਕਟਰ ਚੰਦਰ ਪ੍ਰਕਾਸ਼ ਗਾਂਧੀ ਪਿਛਲੇ 3 ਸਾਲ ਤੋਂ ਪਰਖ ਸਮਾਂ ’ਤੇ ਕੰਮ ਕਰ ਰਹੇ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਚੱਲਦਿਆਂ ਬੀਤੇ ਦਿਨੀਂ ਪਟੇਲ ਕਾਲਜ ਮੈਨੇਜਮੈਂਟ ਸੋਸਾਇਟੀ ਦੇ ਅਹੁਦੇਦਾਰਾਂ ਦੀ ਬੈਠਕ ਦੌਰਾਨ ਪ੍ਰਿੰਸੀਪਲ ਡਾਕਟਰ ਗਾਂਧੀ ਤੇ ਕਾਰਜਕਾਲ ਦੇ ਦੌਰਾਨ ਦਾਖ਼ਲਿਆਂ ਦੀ ਘਟੀ ਗਿਣਤੀ ਤੇ ਪ੍ਰਿੰਸੀਪਲ ਦੇ ਨਾਲ ਜ਼ਿਆਦਾਤਰ ਸਟਾਫ਼ ਦੀ ਅਣਬਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਸਨ। ਇਸ ਸੰਬੰਧੀ ਪਟੇਲ ਕਾਲਜ ਮੈਨੇਜਮੈਂਟ ਸੁਸਾਇਟੀ ਦੇ ਜਨਰਲ ਸਕੱਤਰ ਅਮਨਜੋਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਨਹੀਂ ਸੀ ਤੇ ਕਾਲਜ ਸਟਾਫ਼ ਨਾਲ ਉਨ੍ਹਾਂ ਦਾ ਤਾਲਮੇਲ ਵੀ ਠੀਕ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਟਾਫ਼ ਮੈਂਬਰ ਪ੍ਰਿੰਸੀਪਲ ਨਾਲ ਕੰਮ ਕਰਨ ਲਈ ਤਿਆਰ ਨਹੀਂ ਸਨ, ਜਿਸ ਕਾਰਨ ਕਾਲਜ ਵਿਚ ਦਾਖ਼ਲਿਆਂ ਵਿਚ ਵੀ ਲਗਾਤਾਰ ਕਮੀ ਆ ਰਹੀ ਸੀ ਤੇ ਪਿਛਲੇ ਸਾਲ 229 ਦਾਖ਼ਲੇ ਘੱਟ ਹੋਏ ਤੇ ਇਸ ਤੋਂ ਇਲਾਵਾ ਨੈਕ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਇਨ੍ਹਾਂ ਕਾਰਨਾਂ ਕਰਕੇ ਗਵਰਨਿੰਗ ਬਾਡੀ ਨੇ ਪ੍ਰਿੰਸੀਪਲ ਦੀਆਂ ਸਰਬਸੰਮਤੀ ਨਾਲ ਸੇਵਾਵਾਂ ਨੂੰ ਖ਼ਤਮ ਕੀਤਾ ਗਿਆ ਹੈ। ਇੱਥੇ ਇਹ ਵੀ ਸਵਾਲ ਉੱਠਦਾ ਹੈ ਕਿ ਇਹ ਕਾਲਜ ਸਰਕਾਰੀ ਸਹਾਇਤਾ ਨਾਲ ਚਲਦਾ ਹੈ ਤੇ ਬਿਨਾ ਨੋਟਿਸ ਦਿੱਤੇ ਤੇ ਯੂਨੀਵਰਸਿਟੀ ਦੀ ਮਨਜ਼ੂਰੀ ਬਿਨਾ ਪ੍ਰਿੰਸੀਪਲ ਨੂੰ ਕੱਢਿਆ ਜਾ ਸਕਦਾ ਹੈ? ਇਸ ਸੰਬੰਧੀ ਭਾਵੇਂ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇਵਕੀ ਨੰਦਨ ਸਮੇਤ ਕੁਝ ਹੋਰ ਮੈਂਬਰਾਂ ਦੇ ਵਲੋਂ ਪ੍ਰਿੰਸੀਪਲ ਨੂੰ ਜੋ 2027 ਵਿਚ ਸੇਵਾ ਮੁਕਤ ਹੋਣ ਜਾ ਰਹੇ ਹਨ, ਰਹਿੰਦਾ ਸਮਾਂ ਹੋਰ ਦੇਣ ਦੀ ਗੱਲ ਕੀਤੀ ਜਾ ਰਹੀ ਸੀ ਪਰ ਮੈਨੇਜਮੈਂਟ ਦੇ ਅਹੁਦੇਦਾਰਾਂ ਵਲੋਂ ਪ੍ਰਿੰਸੀਪਲ ਨੂੰ ਹੋਰ ਸਮਾਨ ਨਾ ਦੇਣ ਦੀ ਗੱਲ ’ਤੇ ਅੜੇ ਰਹੇ। ਇਸ ਸੰਬੰਧੀ ਜਨਰਲ ਸਕੱਤਰ ਅਮਨਜੋਤ ਸਿੰਘ ਨੇ ਦੱਸਿਆ ਕਿ ਨਵੇਂ ਪ੍ਰਿੰਸੀਪਲ ਦੀ ਨਿਯੁਕਤੀ ਦੇ ਲਈ ਡੀ. ਪੀ. ਆਈ. ਨੂੰ ਲਿਖਿਆ ਜਾਵੇਗਾ ਤਾਂ ਜੋ ਇਕ ਤਜਰਬੇਕਾਰ ਪ੍ਰਿੰਸੀਪਲ ਨੂੰ ਪਟੇਲ ਕਾਲਜ ਮੈਨੇਜਮੈਂਟ ਸੁਸਾਇਟੀ ’ਚ ਬਤੌਰ ਪ੍ਰਿੰਸੀਪਲ ਨਿਯੁਕਤ ਕੀਤਾ ਜਾ ਸਕੇ।
ਪਿਛਲੀ ਖ਼ਬਰ ਹਿੰਦੀ ਦਿਵਸ’ ਮੌਕੇ ਭਾਸ਼ਾ ਵਿਭਾਗ ਵਲੋਂ ਕਹਾਣੀ ਦਰਬਾਰ ਅਗਲੀ ਖ਼ਬਰ ਅਮਲ ਸੁਸਾਇਟੀ ਨਾਭਾ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।