ਨਾਭਾ ਤੋਂ ਧਰਮਸੋਤ ਦੀ ਅਗਵਾਈ ’ਚ ਪਟਿਆਲਾ ਧਰਨੇ ਲਈ ਕਾਂਗਰਸ ਦਾ ਵੱਡਾ ਕਾਫਲਾ ਹੋਇਆ ਰਵਾਨਾ
ਪੰਜਾਬ ਸਰਕਾਰ ਹੋਈ ਹਰੇਕ ਮੁੱਦੇ ’ਤੇ ਬੁਰੀ ਤਰ੍ਹਾਂ ਫੇਲ - ਸਾਧੂ ਸਿੰਘ ਧਰਮਸੋਤ
ਨਾਭਾ, 14 ਸਤੰਬਰ (ਜਗਨਾਰ ਸਿੰਘ ਦੁਲੱਦੀ)- ਪੰਜਾਬ ਅੰਦਰ ਲੱਗ ਰਹੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਪੰਜਾਬ ਕਾਂਗਰਸ ਵਲੋਂ ਪਟਿਆਲਾ ਸਥਿਤ ਬਿਜਲੀ ਦੇ ਮੁੱਖ ਦਫ਼ਤਰ ਵਿਖੇ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ਵਿਚ ਸ਼ਮੂਲੀਅਤ ਕਰਨ ਲਈ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਨਾਭਾ ਹਲਕਾ ਤੋਂ ਵੱਡੀ ਗਿਣਤੀ ’ਚ ਕਾਂਗਰਸੀ ਅਹੁਦੇਦਾਰ ਤੇ ਵਰਕਰਾਂ ਦਾ ਕਾਫਲਾ ਧਰਨੇ ਲਈ ਰਵਾਨਾ ਹੋਇਆ, ਜਿਸ ਵਿਚ ਵੱਡੀ ਗਿਣਤੀ ’ਚ ਹਲਕੇ ਦੀਆਂ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੁੱਦੇ ’ਤੇ ਫੇਲ੍ਹ ਹੋ ਚੁੱਕੀ ਹੈ ਕਿਉਂ ਜੋ ਜੋ ਵੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਸਤਾ ਹਾਸਿਲ ਕੀਤੀ ਸੀ, ਉਨ੍ਹਾਂ ’ਚੋਂ ਇਕ ਵੀ ਵਾਅਦਾ ‘ਆਪ’ ਸਰਕਾਰ ਵਲੋਂ ਪੂਰਾ ਨਹੀਂ ਕੀਤਾ ਗਿਆ, ਜਿਸ ਕਰਕੇ ਪੰਜਾਬ ਦੇ ਲੋਕ ਤਰਾਹਿ-ਤਰਾਹਿ ਕਰ ਰਹੇ ਹਨ।
ਨਾਭਾ, 14 ਸਤੰਬਰ (ਜਗਨਾਰ ਸਿੰਘ ਦੁਲੱਦੀ)- ਪੰਜਾਬ ਅੰਦਰ ਲੱਗ ਰਹੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਪੰਜਾਬ ਕਾਂਗਰਸ ਵਲੋਂ ਪਟਿਆਲਾ ਸਥਿਤ ਬਿਜਲੀ ਦੇ ਮੁੱਖ ਦਫ਼ਤਰ ਵਿਖੇ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ਵਿਚ ਸ਼ਮੂਲੀਅਤ ਕਰਨ ਲਈ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਨਾਭਾ ਹਲਕਾ ਤੋਂ ਵੱਡੀ ਗਿਣਤੀ ’ਚ ਕਾਂਗਰਸੀ ਅਹੁਦੇਦਾਰ ਤੇ ਵਰਕਰਾਂ ਦਾ ਕਾਫਲਾ ਧਰਨੇ ਲਈ ਰਵਾਨਾ ਹੋਇਆ, ਜਿਸ ਵਿਚ ਵੱਡੀ ਗਿਣਤੀ ’ਚ ਹਲਕੇ ਦੀਆਂ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੁੱਦੇ ’ਤੇ ਫੇਲ੍ਹ ਹੋ ਚੁੱਕੀ ਹੈ ਕਿਉਂ ਜੋ ਜੋ ਵੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਸਤਾ ਹਾਸਿਲ ਕੀਤੀ ਸੀ, ਉਨ੍ਹਾਂ ’ਚੋਂ ਇਕ ਵੀ ਵਾਅਦਾ ‘ਆਪ’ ਸਰਕਾਰ ਵਲੋਂ ਪੂਰਾ ਨਹੀਂ ਕੀਤਾ ਗਿਆ, ਜਿਸ ਕਰਕੇ ਪੰਜਾਬ ਦੇ ਲੋਕ ਤਰਾਹਿ-ਤਰਾਹਿ ਕਰ ਰਹੇ ਹਨ। ਸਾਬਕਾ ਮੰਤਰੀ ਧਰਮਸੋਤ ਨੇ ਕਿਹਾ ਕਿ ਰੋਜ਼ਾਨਾ ਲੱਗ ਰਹੇ ਬਿਜਲੀ ਦੇ ਕੱਟਾਂ ਕਰਕੇ ਜਿਥੇ ਲੋਕ ਘਰੇਲੂ ਸਮੱਸਿਆਵਾਂ ਨਾਲ ਜੂਝ ਰਹੇ ਹਨ ਉੱਥੇ ਕਿਸਾਨਾਂ ਦਾ ਵੀ ਬੁਰਾ ਹਾਲ ਹੈ। ਇਸ ਮੌਕੇ ਗੁਰਬਖਸ਼ੀਸ਼ ਸਿੰਘ ਭੱਟੀ ਸਾਬਕਾ ਪ੍ਰਧਾਨ ਨਗਰ ਕੌਂਸਲ, ਇੰਦਰਜੀਤ ਸਿੰਘ ਚੀਕੂ ਥੂਹੀ, ਸੂਬਾ ਆਗੂ ਯੂਥ ਕਾਂਗਰਸ ਮਨਜਿੰਦਰ ਸਿੰਘ ਜਿੰਦਰੀ, ਬਲਾਕ ਦਿਹਾਤੀ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਢਿੰਗੀ, ਸ਼ਹਿਰੀ ਬਲਾਕ ਪ੍ਰਧਾਨ ਵਿਵੇਕ ਸਿੰਗਲਾ, ਹਰਦੇਵ ਸਿੰਘ ਅਗੇਤੀ, ਭਗਵੰਤ ਸਿੰਘ ਮਣਕੂ, ਚੁੰਨੀ ਲਾਲ ਭਾਦਸੋਂ, ਹਲਕਾ ਯੂਥ ਪ੍ਰਧਾਨ ਗੁਰਦਿੱਤ ਸੇਠ, ਕੁਲਵੰਤ ਸਿੰਘ ਸਿਆਣ, ਗੁਰਪ੍ਰੀਤ ਸਿੰਘ ਜਾਤੀਵਾਲ, ਰਵਿੰਦਰ ਸਿੰਘ ਮੁੰਗੋ, ਕਮਲੇਸ਼ ਕੌਰ ਗਿੱਲ, ਵਿੱਕੀ ਡੱਲਾ, ਸੁਨੀਤਾ ਰਾਣੀ, ਚਰਨਜੀਤ ਬਾਤਿਸ਼ ਤੇ ਹੋਰ ਹਾਜ਼ਰ ਸਨ।