ਸਫ਼ਾਈ ਮੁਹਿੰਮ ਦੇ ਮੋਢੀ ਨਿਗਮ ਦਫ਼ਤਰ ’ਚ ਕਬਾੜ ਦੇ ਢੇਰ ਤੇ ਸੜਿਆਂਧ ਵਾਲਾ ਮਾਹੌਲ
ਪਟਿਆਲਾ, 14 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਸੂਬਾ ਸਰਕਾਰ ਦੇ ਮਨਸ਼ੇ ਮੁਤਾਬਿਕ ਕਈ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਸਫ਼ਾਈ ਮੁਹਿੰਮ ਆਰੰਭੀ ਗਈ ਹੈ। ਇਸ ਵਿਚ ਵਿਧਾਇਕ, ਮੰਤਰੀ, ਕੌਂਸਲਰ ਤੱਕ ਸਰਗਰਮ ਭੂਮਿਕਾ ਵਿਚ ਦਿਖੇ, ਪਰ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਪਹੁੰਚਣ ’ਤੇ ‘ਦੀਵੇ ਥੱਲੇ ਹਨੇਰਾ’ ਵਾਲੀ ਕਹਾਵਤ ਸੱਚ ਹੁੰਦੀ ਦਿਖੀ।
ਪਟਿਆਲਾ, 14 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਸੂਬਾ ਸਰਕਾਰ ਦੇ ਮਨਸ਼ੇ ਮੁਤਾਬਿਕ ਕਈ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਸਫ਼ਾਈ ਮੁਹਿੰਮ ਆਰੰਭੀ ਗਈ ਹੈ। ਇਸ ਵਿਚ ਵਿਧਾਇਕ, ਮੰਤਰੀ, ਕੌਂਸਲਰ ਤੱਕ ਸਰਗਰਮ ਭੂਮਿਕਾ ਵਿਚ ਦਿਖੇ, ਪਰ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਪਹੁੰਚਣ ’ਤੇ ‘ਦੀਵੇ ਥੱਲੇ ਹਨੇਰਾ’ ਵਾਲੀ ਕਹਾਵਤ ਸੱਚ ਹੁੰਦੀ ਦਿਖੀ। ਇੱਥੇ ਪੁਰਾਣਾ ਸਮਾਨ, ਟੁੱਟੇ ਪਖਾਨੇ, ਸੜਿਆਂਧ ਮਾਰਦਾ ਵਾਤਾਵਰਨ ਦਫ਼ਤਰ ਦਾ ਪਿਛਲਾ ਪਾਸਾ ਮੁਹਿੰਮ ਦੇ ਬਿਲਕੁਲ ਉਲਟ ਦ੍ਰਿਸ਼ ਪੇਸ਼ ਕਰ ਰਿਹਾ ਹੈ। ਇਹ ਕਬਾੜ ਅਤੇ ਸੜਿਆਂਧ ਮਾਰਦਾ ਵਾਤਾਵਰਨ ਪਿਛਲੇ ਕਈ ਮਹੀਨਿਆਂ ਤੋਂ ਇਸੇ ਤਰ੍ਹਾਂ ਹੈ। ਕਬਾੜ ਉਪਰ ਪੈਂਦਾ ਬਾਰਿਸ਼ ਦਾ ਪਾਣੀ ਵੀ ਭਰ ਜਾਂਦਾ ਹੈ। ਜਿਸ ਕਾਰਨ ਕਈ ਤਰਾਂ ਦੇ ਮੱਛਰ ਪੈਦਾ ਹੋ ਸਕਦੇ ਹਨ। ਜਿਨ੍ਹਾਂ ਦਾ ਲਾਰਵਾ ਸ਼ਹਿਰ ਦੇ ਘਰ-ਘਰ ਜਾ ਕੇ ਸਿਹਤ ਵਿਭਾਗ ਦੇ ਅਧਿਕਾਰੀ ਲੱਭਦੇ ਤੇ ਜੁਰਮਾਨਾ ਲਗਾਉਂਦੇ ਹਨ। ਜਿਸ ਪਿੱਛੇ ਨਾਗਰਿਕਾਂ ਨੂੰ ਬਿਮਾਰੀਆਂ ਰਹਿਤ ਵਾਤਾਵਰਨ ਦੇਣਾ ਦਸਿਆ ਗਿਆ। ਆਖਿਰ ਸ਼ਹਿਰ ਦੀ ਸਫ਼ਾਈ ਦਾ ਖ਼ਿਆਲ ਰੱਖਣ ਵਾਲੇ ਨਗਰ ਨਿਗਮ ਵਿਚ ਇਸ ਤਰ੍ਹਾਂ ਦਾ ਕਬਾੜ ਜਾਂ ਟੁੱਟੇ ਪਖਾਨੇ ਕਿਸੇ ਤਰ੍ਹਾਂ ਵੀ ਸਹੀ ਨਹੀਂ ਕਹੇ ਜਾ ਸਕਦੇ।