09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਚਿੱਟੇ ਦੀ ਹੋਮ ਡਲਿਵਰੀ, ਘੱਗਰ ਦੇ ਹੜ੍ਹ ਤੇ ਫ਼ੈਕਟਰੀਆਂ ਦੇ ਗੰਦੇ ਪਾਣੀ ਕਰਨ ਫੈਲ ਰਹੇ ਕੈਂਸਰ ਤੋਂ ਹਲਕੇ ਨੂੰ ਜਲਦ ਦਿਵਾਈ ਜਾਵੇਗੀ ਮੁਕਤੀ- ਚੌਧਰੀ ਕਰਮਜੀਤ

ਰਾਜਪੁਰਾ, 8 ਸਤੰਬਰ (ਰਣਜੀਤ ਸਿੰਘ)- ਹਲਕਾ ਘਨੌਰ ਵਿਚ ਚਿੱਟੇ ਦੀ ਹੋਮ ਡਲਿਵਰੀ, ਹਰ ਸਾਲ ਘੱਗਰ ਦੇ ਪਾਣੀ ਦੀ ਮਾਰ ਕਾਰਨ ਹੋ ਰਹੇ ਫ਼ਸਲਾਂ ਦੇ ਨੁਕਸਾਨ ਤੇ ਫ਼ੈਕਟਰੀਆਂ ਦੇ ਗੰਦੇ ਪਾਣੀ ਕਾਰਨ ਫੈਲਦੇ ਜਾ ਰਹੇ ਕੈਂਸਰ ਤੋਂ ਹਲਕੇ ਨੂੰ ਕਾਂਗਰਸ ਦੀ ਸਰਕਾਰ ਬਣਨ ਸਾਰ ਮੁਕਤੀ ਦਿਵਾਈ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਨੇ ਕਾਂਗਰਸ ਪਾਰਟੀ ਵਲੋਂ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਸੱਤਾਧਾਰੀ ਧਿਰ ਦੇ ਵਾਅਦਾ ਖ਼ਿਲਾਫ਼ੀ ਤੇ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਜਾਣ ਮੌਕੇ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ ।

ਅਜੀਤ ਡੈਸਕ 09-09-2026
ਰਾਜਪੁਰਾ, 8 ਸਤੰਬਰ (ਰਣਜੀਤ ਸਿੰਘ)- ਹਲਕਾ ਘਨੌਰ ਵਿਚ ਚਿੱਟੇ ਦੀ ਹੋਮ ਡਲਿਵਰੀ, ਹਰ ਸਾਲ ਘੱਗਰ ਦੇ ਪਾਣੀ ਦੀ ਮਾਰ ਕਾਰਨ ਹੋ ਰਹੇ ਫ਼ਸਲਾਂ ਦੇ ਨੁਕਸਾਨ ਤੇ ਫ਼ੈਕਟਰੀਆਂ ਦੇ ਗੰਦੇ ਪਾਣੀ ਕਾਰਨ ਫੈਲਦੇ ਜਾ ਰਹੇ ਕੈਂਸਰ ਤੋਂ ਹਲਕੇ ਨੂੰ ਕਾਂਗਰਸ ਦੀ ਸਰਕਾਰ ਬਣਨ ਸਾਰ ਮੁਕਤੀ ਦਿਵਾਈ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਨੇ ਕਾਂਗਰਸ ਪਾਰਟੀ ਵਲੋਂ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਸੱਤਾਧਾਰੀ ਧਿਰ ਦੇ ਵਾਅਦਾ ਖ਼ਿਲਾਫ਼ੀ ਤੇ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਜਾਣ ਮੌਕੇ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਨੇ ਕਿਹਾ ਕਿ ਹਲਕੇ ਵਿਚ ਸ਼ਰੇਆਮ ਵਿਕ ਰਹੇ ਚਿੱਟੇ ਦਾ ਕਾਰੋਬਾਰ ਕਿਸ ਦੀ ਛਤਰ-ਛਾਇਆ ਹੇਠ ਚੱਲ ਰਿਹਾ ਹੈ ਤੇ ਨਸ਼ੇ ਦੀ ਹਨੇਰੀ ਨੇ ਦਰਜਨਾਂ ਹੀ ਘਰਾਂ ਦੇ ਚਿਰਾਗ਼ ਬੁਝਾ ਦਿੱਤੇ ਹਨ। ਆਗੂਆਂ ਨੇ ਘੱਗਰ ਦਰਿਆ ਦੇ ਪਾਣੀ ਵਿਚ ਡੁੱਬੀਆਂ ਫ਼ਸਲਾਂ ਕੋਲ ਖੜ੍ਹ ਕੇ ਫ਼ੋਟੋ ਸੈਸ਼ਨ ਕਰਨ ਤੋਂ ਬਿਨਾਂ ਡੱਕਾ ਦੂਹਰਾ ਨਹੀਂ ਕੀਤਾ। ਉਨ੍ਹਾਂ ਨੇ ਸੱਤਾਧਾਰੀ ਧਿਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਲਕੇ ਦਾ ਕੋਈ ਵੀ ਵਿਕਾਸ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅੱਜ ਚੰਡੀਗੜ੍ਹ ਵਿਚ ਕੀਤੀ ਜਾ ਰਹੀ ਹੱਲਾ ਬੋਲ ਰੈਲੀ ਕਾਰਨ ਸੱਤਾਧਾਰੀ ਧਿਰ ਹਿੱਲ ਜਾਵੇਗੀ। ਇਸ ਮੌਕੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਗਿੱਲ, ਸਾਬਕਾ ਇੰਸਪੈਟਰ ਪ੍ਰੇਮ ਸਿੰਘ ਭੰਗੂ, ਪਰਮਿਦਰ ਸਿੰਘ ਲਾਲੀ ਰਾਮਪੁਰ, ਕੁਲਦੀਪ ਸਿੰਘ ਮੰਜੋਲੀ, ਮਨਜੀਤ ਅਜਰੌਰ, ਰਵੇਲ ਸਿੰਘ ਢਿਲੋਂ, ਮਦਨਪਾਲ ਤੇਪਲਾ, ਗੁਰਦੇਵ ਸਿੰਘ ਲਾਛੜੂ, ਮੇਵਾ ਸਿੰਘ ਲਾਛੜੂ, ਛਿੰਦਾ ਮਜੋਲੀ, ਮੋਹਨ ਸਿੰਘ ਮਜੋਲੀ, ਬਿੱਟੂ ਸੰਧਾਰਸੀ, ਅਵਤਾਰ ਸਿੰਘ ਮਰਦਾਂਪੁਰ, ਸਾਹਿਬ ਸਿਘ ਸਰਪੰਚ ਰੁੜਕੀ, ਸੁਖਵਿੰਦਰ ਸਿੰਘ ਨੰਬਰਦਾਰ, ਅਰਵਿੰਦਰ ਸਿੰਘ ਜਰੀਕਪੁਰ, ਕਮਾਲ ਸਿੰਘ ਰਸੂਲਪੁਰ, ਜਰਨੈਲ ਸਿੰਘ ਚਪੜ, ਭਾਰਤ ਭੂਸ਼ਨ ਅਜਰੌਰ, ਰਣਜੀਤ ਸਿੰਘ ਸਰਪੰਚ ਮਡਿਆਣਾ, ਪਰਮ ਸਿੰਘ ਮਡਿਆਣਾ, ਜਸਮੇਰ ਸਿੰਘ ਕਬੂਲਪੁਰ, ਮਾਨ ਸਿੰਘ ਸਰਪੰਚ, ਜੱਸੀ ਗਦਾਪੁਰ, ਸੰਜੂ ਹਸਨਪੁਰ, ਜਥੇਦਾਰ ਹਰਨਾਥ ਸਿੰਘ ਜਲਾਲਪੁਰ, ਸਰਬਾ, ਜੋਤੀ ਘੁਮਾਣਾ, ਨਿੰਦੀ ਸ਼ਰਮਾ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਮਾਮਲਾ ਵੋਟਾਂ ਦੀ ਐਸ. ਆਈ. ਆਰ. ਦਾ ਨਗਰ ਕੌਂਸਲ ਸਨੌਰ ‘ਤੇ ਲੱਗੇ ਦੋਸ਼ ਬੇਬੁਨਿਆਦ ਤੇ ਮਨਘੜਤ, ਸਾਰਾ ਕੰਮ ਨਿਯਮਾਂ ਅਨੁਸਾ... ਅਗਲੀ ਖ਼ਬਰ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।