07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪ੍ਰਾਣ ਸੱਭਰਵਾਲ ਪਰਿਵਾਰ ਨੇ ਕੁਸ਼ਟ ਆਸ਼ਰਮ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਕੀਤੀ ਸ਼ਮੂਲੀਅਤ

ਪਟਿਆਲਾ, 6 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਦੰਪਤੀ ਪਦਮਸ੍ਰੀ ਐਵਾਰਡੀ ਪ੍ਰਾਣ ਸਭਰਵਾਲ-ਸਟੇਟ ਐਵਾਰਡੀ ਸ੍ਰੀਮਤੀ ਸੁਨੀਤਾ ਸਭਰਵਾਲ ਨੇ ਸਵ. ਪਦਮਸ੍ਰੀ ਡਾ.

ਅਜੀਤ ਡੈਸਕ 07-09-2026
ਪਟਿਆਲਾ, 6 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਦੰਪਤੀ ਪਦਮਸ੍ਰੀ ਐਵਾਰਡੀ ਪ੍ਰਾਣ ਸਭਰਵਾਲ-ਸਟੇਟ ਐਵਾਰਡੀ ਸ੍ਰੀਮਤੀ ਸੁਨੀਤਾ ਸਭਰਵਾਲ ਨੇ ਸਵ. ਪਦਮਸ੍ਰੀ ਡਾ. ਖੁਸ਼ਦੇਵਾ ਸਿੰਘ ਕੁਸ਼ਟ ਆਸ਼ਰਮ ਵਿਖੇ ਆਸ਼ਰਮ ਪੰਚਾਇਤ ਵਲੋਂ ਕਰਵਾਏ ਦੋ ਦਿਨੀਂ 23ਵੇਂ ਸਾਲਾਨਾ ਸ੍ਰੀ ਕਿ੍ਸ਼ਨ ਜਨਮ-ਅਸ਼ਟਮੀ ਮਹਾਂਉਤਸਵ ਵਿਚ ਸ਼ਮੂਲੀਅਤ ਕੀਤੀ ਅਤੇ ਖਾਦ ਪਦਾਰਥ ਅਤੇ ਨਕਦ ਉਪਹਾਰ ਭੇਟ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਲੈਪੋਰੇਸੀ ਪੇਸ਼ੈਂਟਸ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਨੈਸ਼ਨਲ ਅਵਾਰਡੀ ਕਰਨਲ ਕਰਮਿੰਦਰ ਸਿੰਘ ਦੇ ਸੱਦੇ ’ਤੇ ਪਹੁੰਚੇ ਪਦਮਸ੍ਰੀ ਪ੍ਰਾਣ ਸਭਰਵਾਲ ਨੇ ਅਖੰਡ ਕੀਰਤਨ ਯੱਗ ’ਚ ਆਹੂਤੀ ਭੇਟ ਕੀਤੀ। ਇਕੱਤਰ ਲੋਕਾਂ ਨੇ ਆਸ਼ਰਮ ਬਾਨੀ ਸਵ: ਡਾ. ਖੁਸ਼ਦੇਵਾ ਸਿੰਘ ਅਤੇ ਸਾਂਭ ਸੰਭਾਲ ਕਰਨ ਵਾਲੇ ਸਵ. ਅਮਰ ਸਿੰਘ ਕੰਬੋਜ ਦੇ ਨਵੇਂ ਉਸਾਰੇ ਬੁੱਤਾਂ ’ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸਰਕਾਰ ਅਤੇ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਆਸ਼ਰਮ ਨਾਲ ਜੁੜੇ ਰਹਿਣ।
ਪਿਛਲੀ ਖ਼ਬਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਗੁੱਗਾ ਨੌਮੀ ਮੌਕੇ ਗੌਰਵ ਸੰਧੂ ਵੱਲੋਂ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਪਿੰਡ-ਪਿੰਡ ਜੰਗ ਛੇੜ ਕੇ, ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਵਾਂਗੇ- ਨਰਿੰਦਰ ਸਿੰਘ ਭਿੰਡਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।