ਨਵ ਨਿਯੁਕਤ ਬੁਲਾਰੇ ਕਰਨਵੀਰ ਸਿੰਘ ਨੌਰੰਗਵਾਲਾ ਨੂੰ ਚੇਅਰਮੈਨ ਬਲਜਿੰਦਰ ਢਿੱਲੋਂ ਵਲੋਂ ਕੀਤਾ ਸਨਮਾਨਿਤ
ਪਟਿਆਲਾ, 6 ਸਤੰਬਰ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕਰਨਵੀਰ ਸਿੰਘ ਨੌਰੰਗਵਾਲਾ ਨੂੰ ਪਾਰਟੀ ਦਾ ਬੁਲਾਰਾ ਪੰਜਾਬ ਲਗਾਏ ਜਾਣ ’ਤੇ ਹਲਕਾ ਸਨੌਰ ਫਨ ਵਰਲਡ ਜੌੜੀਆਂ ਸੜਕਾਂ ਦਫ਼ਤਰ ਵਿਖੇ ਲੋਕ ਸਭਾ ਪਟਿਆਲਾ ਇੰਚਾਰਜ ਅਤੇ ਪੰਜਾਬ ਐਗਰੋ ਫੂਡਗ੍ਰੈਨ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਗੁਲਦਸਤਾ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਹੋਰ ਤਰੱਕੀ ਦੀ ਕਾਮਨਾ ਕੀਤੀ ਗਈ। ਇਸ ਮੌਕੇ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕਰਨਵੀਰ ਸਿੰਘ ਨੌਰੰਗ ਵਾਲਾ ਇੱਕ ਮਿਹਨਤੀ ਅਤੇ ਸੂਝਵਾਨ ਸਾਥੀ ਹਨ, ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇ ਬਣ ਗਈ।
ਪਟਿਆਲਾ, 6 ਸਤੰਬਰ (ਮਨਦੀਪ ਸਿੰਘ ਖਰੌੜ)-ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕਰਨਵੀਰ ਸਿੰਘ ਨੌਰੰਗਵਾਲਾ ਨੂੰ ਪਾਰਟੀ ਦਾ ਬੁਲਾਰਾ ਪੰਜਾਬ ਲਗਾਏ ਜਾਣ ’ਤੇ ਹਲਕਾ ਸਨੌਰ ਫਨ ਵਰਲਡ ਜੌੜੀਆਂ ਸੜਕਾਂ ਦਫ਼ਤਰ ਵਿਖੇ ਲੋਕ ਸਭਾ ਪਟਿਆਲਾ ਇੰਚਾਰਜ ਅਤੇ ਪੰਜਾਬ ਐਗਰੋ ਫੂਡਗ੍ਰੈਨ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਗੁਲਦਸਤਾ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਹੋਰ ਤਰੱਕੀ ਦੀ ਕਾਮਨਾ ਕੀਤੀ ਗਈ। ਇਸ ਮੌਕੇ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਕਰਨਵੀਰ ਸਿੰਘ ਨੌਰੰਗ ਵਾਲਾ ਇੱਕ ਮਿਹਨਤੀ ਅਤੇ ਸੂਝਵਾਨ ਸਾਥੀ ਹਨ, ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇ ਬਣ ਗਈ। ਇਸ ਮੌਕੇ ਰਜਿੰਦਰ ਸਿੰਘ ਮੋਹਲ ਪ੍ਰਧਾਨ ਬੀ.ਸੀ. ਵਿੰਗ, ਗੁਲਜਾਰ ਪਟਿਆਲਵੀ ਸਾਬਕਾ ਜਿਲ੍ਹਾ ਸਕੱਤਰ, ਮਨਦੀਪ ਜੌਲਾ ਚੇਅਰਮੈਨ ਦਲਿਤ ਵਿਕਾਸ ਬੋਰਡ, ਜਸਪਾਲ ਸਿੰਘ, ਸੁਰਜੀਤ ਸਿੰਘ ਪਹਾੜੀਪੁਰ ,ਹਰਜੀਤ ਸਿੰਘ ਸਿਓਣਾ , ਜਤਿੰਦਰ ਕੁਮਾਰ, ਹੇਰੀ ਤੋਂ ਇਲਾਵਾਂ ਹੋਰ ਸਾਥੀ ਮੌਜੂਦ ਸਨ।