ਸਵ. ਹਮੀਰ ਕੌਰ ਨੂੰ ਸ਼ਰਧਾਂਜਲੀਆਂ ਭੇਟ
ਸਮਾਣਾ, 6 ਸਤੰਬਰ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)- ਸਮਾਣਾ ਤੋਂ ‘ਅਜੀਤ’ ਦੇ ਪ੍ਰਤੀਨਿਧ ਹਰਵਿੰਦਰ ਸਿੰਘ ਟੋਨੀ ਦੀ ਮਾਤਾ ਹਮੀਰ ਕੌਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜਪਾਠ ਦੇ ਭੋਗ ਉਪਰੰਤ ਮਾਤਾ ਨੈਣਾ ਆਰੀਆ ਸਮਾਣਾ ਵਿਖੇ ਹੋਈ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਪੱਤਰਕਾਰ ਭਾਈਚਾਰੇ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਪਹੁੰਚੇ ਬੁਲਾਰਿਆਂ ਵਲੋਂ ਮਾਤਾ ਦੀ ਧਾਰਮਿਕ ਬਿਰਤੀ ਤੇ ਨਿੱਘੇ ਸੁਭਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨਾਂ ਤੋਂ ਮਿਲੇ ਸੰਸਕਾਰਾਂ ਕਰਕੇ ਉਨ੍ਹਾਂ ਦਾ ਪੁੱਤਰ ਹਰਵਿੰਦਰ ਸਿੰਘ ਟੋਨੀ ਸੱਚੀ ਤੇ ਨਿਰਪੱਖ ਪੱਤਰਕਾਰੀ ਕਰਕੇ ਸਮਾਜ ਦੀ ਸੇਵਾ ਕਰ ਰਹੇ ਹਨ।
ਸਮਾਣਾ, 6 ਸਤੰਬਰ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)- ਸਮਾਣਾ ਤੋਂ ‘ਅਜੀਤ’ ਦੇ ਪ੍ਰਤੀਨਿਧ ਹਰਵਿੰਦਰ ਸਿੰਘ ਟੋਨੀ ਦੀ ਮਾਤਾ ਹਮੀਰ ਕੌਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜਪਾਠ ਦੇ ਭੋਗ ਉਪਰੰਤ ਮਾਤਾ ਨੈਣਾ ਆਰੀਆ ਸਮਾਣਾ ਵਿਖੇ ਹੋਈ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਪੱਤਰਕਾਰ ਭਾਈਚਾਰੇ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਪਹੁੰਚੇ ਬੁਲਾਰਿਆਂ ਵਲੋਂ ਮਾਤਾ ਦੀ ਧਾਰਮਿਕ ਬਿਰਤੀ ਤੇ ਨਿੱਘੇ ਸੁਭਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨਾਂ ਤੋਂ ਮਿਲੇ ਸੰਸਕਾਰਾਂ ਕਰਕੇ ਉਨ੍ਹਾਂ ਦਾ ਪੁੱਤਰ ਹਰਵਿੰਦਰ ਸਿੰਘ ਟੋਨੀ ਸੱਚੀ ਤੇ ਨਿਰਪੱਖ ਪੱਤਰਕਾਰੀ ਕਰਕੇ ਸਮਾਜ ਦੀ ਸੇਵਾ ਕਰ ਰਹੇ ਹਨ। ਮਾਤਾ ਹਮੀਰ ਕੌਰ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਨ ਵਾਲਿਆਂ ਵਿਚ ‘ਅਜੀਤ’ ਦੇ ਉਪ-ਦਫ਼ਤਰ ਪਟਿਆਲਾ ਦੇ ਮੁਖੀ ਧਰਮਿੰਦਰ ਸਿੰਘ ਸਿੱਧੂ, ਪੱਤਰਕਾਰ ਗੁਰਪ੍ਰੀਤ ਸਿੰਘ ਚੱਠਾ, ਰਣਜੀਤ ਸਿੰਘ ਰਾਜਪੁਰਾ, ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਸਾਬਕਾ ਪ੍ਰਧਾਨ ਜੀਵਨ ਗਰਗ, ਭਾਜਪਾ ਆਗੂ ਪਰਦਮਨ ਸਿੰਘ ਵਿਰਕ, ਅਕਾਲੀ ਦਲ (ਬ) ਦੇ ਹਲਕਾ ਮੁਖੀ ਜਗਮੀਤ ਸਿੰਘ ਹਰਿਆਊ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ, ਸਾਬਕਾ ਚੇਅਰਮੈਨ ਅਸ਼ੋਕ ਮੋਦਗਿੱਲ , ਕਾਂਗਰਸੀ ਆਗੂ ਰਛਪਾਲ ਸਿੰਘ ਜੌੜਾਮਾਜਰਾ ਤੇ ਪਟਿਆਲਾ ਦਿਹਾਤੀ ਤੋਂ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਉਦਯੋਗਪਤੀ ਰਮੇਸ਼ ਗਰਗ, ਰਿਸ਼ੂ ਕਰਹਾਲੀ, ਸਚਿਨ ਕੰਬੋਜ, ਨਗਰ ਕੌਂਸਲ ਮੈਂਬਰ ਮਨਜਿੰਦਰ ਸਿੰਘ ਰਾਣਾ, ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਕਾਂਗਰਸ ਆਗੂ ਸੰਦੀਪ ਸਿੰਗਲਾ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਰਾਜਿੰਦਰ ਸਿੰਘ ਫ਼ਤਹਿਗੜ ਛੰਨਾ, ਸਰੂਪ ਸਿੰਘ ਸੰਧਾ, ਪ੍ਰਮੋਦ ਕੁਮਾਰ ਠੇਕੇਦਾਰ, ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਭਾਈ ਬੇਅੰਤ ਸਿੰਘ ਪੱਪੀ, ਬੇਅੰਤ ਸਿੰਘ ਨੰਬਰਦਾਰ, ਸਹਾਇਕ ਥਾਣੇਦਾਰ ਬਲਕਾਰ ਸਿੰਘ ਤੇ ਰਣਜੀਤ ਸਿੰਘ, ‘ਆਪ’ ਆਗੂ ਸੁਰਜੀਤ ਸਿੰਘ ਅਬਲੋਵਾਲ, ਸੁਖਵਿੰਦਰ ਸਿੰਘ ਦਾਨੀਪੁਰ, ਰਾਜ ਕੁਮਾਰ ਰਾਜੂ, ਡਾ. ਇੰਦਰਪਾਲ ਸਿੰਘ ਸੰਧੂ, ਕੁਲਦੀਪ ਸਿੰਘ, ਪਰੇਸ਼ ਕੁਮਾਰ ਬਾਂਗਾ, ਬੀਬੀ ਮਨਜੀਤ ਕੌਰ, ਸੁਰਿੰਦਰ ਸਿੰਘ ਖੇੜਕੀ, ਰਾਜਪਾਲ ਸਿੰਘ ਬੰਮਣਾ, ਜਗਦੇਵ ਸਿੰਘ ਕੈਂਥ, ਹਰਵਿੰਦਰ ਸਿੰਘ ਕੁਲਬੁਰਛਾਂ, ਰਾਜ ਕੌਰ ਵਾਹਲਾ ਤੇ ਅਕਾਲੀ ਆਗੂ ਬਾਪੂ ਸੁਖਦੇਵ ਸਿੰਘ ਕੂੰਮਕਲਾਂ ਆਦਿ ਨੇ ਮਾਤਾ ਹਮੀਰ ਕੌਰ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ। ਇਸ ਮੌਕੇ ਜਰਨਲਿਸਟ ਪ੍ਰੈਸ ਕਲੱਬ ਸਮਾਣਾ ਵਲੋਂ ਹਰਵਿੰਦਰ ਸਿੰਘ ਟੋਨੀ ਨੂੰ ਸਿਰਪਾਓ ਭੇਟ ਕੀਤਾ ਗਿਆ।