07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪ੍ਰਭਾਤ ਨਿਊਟ੍ਰੀਸ਼ਨ ਪ੍ਰੋਗਰਾਮ ਦੇ ਤਹਿਤ ‘ਪੋਸ਼ਣ ਮਾਹ’ ਦਾ ਸ਼ੁਭ ਆਰੰਭ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਤ੍ਰਿਪਤਾ ਰਾਣੀ (ਸੀਡੀਪੀਓ) ਨੇ ਆਪਣੇ ਕਰ ਕਮਲਾਂ ਨਾਲ ਕੀਤਾ

ਨਾਭਾ, 6 ਸਤੰਬਰ (ਵਰਿੰਦਰ ਵਰਮਾ)- ਪ੍ਰਭਾਤ ਨਿਊਟ੍ਰੀਸ਼ਨ ਪ੍ਰੋਗਰਾਮ ਦੇ ਤਹਿਤ ਰੋਹਟਾ ਬਲਾਕ (ਨਾਭਾ, ਪਟਿਆਲਾ) ਵਿਖੇ ‘ਪੋਸ਼ਣ ਮਾਹ’ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਭਾਈਚਾਰੇ ਵਿਚ ਸੰਤੁਲਿਤ ਤੇ ਪੌਸ਼ਟਿਕ ਖੁਰਾਕ, ਪੋਸ਼ਣ ਦੀ ਮਹੱਤਤਾ, ਮਾਂ ਅਤੇ ਬੱਚੇ ਦੀ ਸਿਹਤ ਅਤੇ ਤੰਦਰੁਸਤ ਜੀਵਨਸ਼ੈਲੀ ਪ੍ਰਤੀ ਜਾਗਰੂਕਤਾ ਵਧਾਉਣਾ ਹੈ।

ਅਜੀਤ ਡੈਸਕ 07-09-2026
ਨਾਭਾ, 6 ਸਤੰਬਰ (ਵਰਿੰਦਰ ਵਰਮਾ)- ਪ੍ਰਭਾਤ ਨਿਊਟ੍ਰੀਸ਼ਨ ਪ੍ਰੋਗਰਾਮ ਦੇ ਤਹਿਤ ਰੋਹਟਾ ਬਲਾਕ (ਨਾਭਾ, ਪਟਿਆਲਾ) ਵਿਖੇ ‘ਪੋਸ਼ਣ ਮਾਹ’ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਭਾਈਚਾਰੇ ਵਿਚ ਸੰਤੁਲਿਤ ਤੇ ਪੌਸ਼ਟਿਕ ਖੁਰਾਕ, ਪੋਸ਼ਣ ਦੀ ਮਹੱਤਤਾ, ਮਾਂ ਅਤੇ ਬੱਚੇ ਦੀ ਸਿਹਤ ਅਤੇ ਤੰਦਰੁਸਤ ਜੀਵਨਸ਼ੈਲੀ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਇਸ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਤ੍ਰਿਪਤਾ ਰਾਣੀ (ਸੀ.ਡੀ.ਪੀ.ਓ.) ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਸਿਹਤ ਵਿਭਾਗ, ਆਈ.ਸੀ.ਡੀ.ਐਸ. ਵਿਭਾਗ, ਸੁਪਰਵਾਈਜ਼ਰ ਮਨਿੰਦਰ ਕੌਰ, ਆਂਗਣਵਾੜੀ ਵਰਕਰਾਂ, ਨਿਊਟ੍ਰੀਸ਼ਨ ਬੁੱਡੀਜ ਸ਼ਾਰਪ ਐਨ.ਜੀ.ਓ., ਪ੍ਰਭਾਤ ਨਿਊਟ੍ਰੀਸ਼ਨ ਪ੍ਰੋਗਰਾਮ ਅਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਦੇ ਨੁਮਾਇੰਦਿਆਂ ਤੇ ਸਥਾਨਕ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਪ੍ਰੋਗਰਾਮ ਵਿਚ ‘ਪੋਸ਼ਣ ਮਾਹ’ ਦੇ ਉਦੇਸ਼ਾਂ ਅਤੇ ਆਉਣ ਵਾਲੇ ਦਿਨਾਂ ਵਿਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪੋਸ਼ਣ ਮਾਹ ਦੌਰਾਨ ਪਿੰਡ/ਮੁਹੱਲਾ ਪੱਧਰ ‘ਤੇ ਜਾਗਰੂਕਤਾ ਮੁਹੱਲਾਂ, ਆਂਗਣਵਾੜੀ ਕੇਂਦਰਾਂ ਰਾਹੀਂ ਜਾਣਕਾਰੀ ਦਾ ਪਸਾਰ, ਲੋਕਾਂ ਨਾਲ ਸਿੱਧਾ ਸੰਵਾਦ ਅਤੇ ਵਿਵਹਾਰ ਵਿਚ ਬਦਲਾਅ ਲਿਆਉਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਪ੍ਰੋਗਰਾਮ ਵਿਚ ਸ਼ਾਰਪ ਐਨ.ਜੀ.ਓ. ਵਲੋਂ ਦਿਨੇਸ਼ ਅਤੇ ਜ਼ੁਬੈਰ ਆਲਮ ਸਮੇਤ ਪੂਰੀ ਟੀਮ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਅੰਤ ਵਿਚ ਸਾਰੇ ਭਾਗੀਦਾਰਾਂ ਤੇ ਸਥਾਨਕ ਲੋਕਾਂ ਨੇ ਸਮਾਜ ਵਿਚ ਪੋਸ਼ਣ ਸੰਬੰਧੀ ਜਾਗਰੂਕਤਾ ਫੈਲਾਉਣ ਤੇ ‘ਪੋਸ਼ਣ ਮਾਹ’ ਦੀਆਂ ਗਤੀਵਿਧੀਆਂ ਨੂੰ ਸਫ਼ਲ ਬਣਾਉਣ ਦਾ ਪ੍ਰਣ ਲਿਆ।
ਪਿਛਲੀ ਖ਼ਬਰ ਹਿੰਦੂ-ਸਿੱਖ ਸਮੇਤ ਹਰ ਵਰਗ ਚੰਦੂਮਾਜਰਾ ਨਾਲ- ਅੰਕੁਰ ਸਿੰਗਲਾ ਅਗਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 6.50 ਲੱਖ ਠੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।