05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਭੋਗ ’ਤੇ ਵਿਸ਼ੇਸ਼- ਹਮੀਰ ਕੌਰ

ਸਮਾਣਾ- ਜ਼ਿਲ੍ਹਾ ਸੰਗਰੂਰ ਦੇ ਪਿੰਡ ਨਦਾਮਪੁਰ ਦੇ ਰਹਿਣ ਵਾਲੇ, ਸਮਾਣਾ ਦੇ ਨਾਮੀ ਪਰਿਵਾਰ ’ਚ ਸੁੱਚਾ ਸਿੰਘ ਦੇ ਲੜਕੇ ਸ਼ੇਰ ਸਿੰਘ ਨਾਲ ਵਿਆਹੀ ਗਈ ਹਮੀਰ ਕੌਰ ਧਾਰਮਿਕ ਬਿਰਤੀ ਦੇ ਮਾਲਕ ਸਨ, ਜਿਨ੍ਹਾਂ ਸਮੁੱਚੇ ਪਰਿਵਾਰ ਨੂੰ ਇਕ ਮਾਲਾ ਦੇ ਮਣਕੇ ਦੀ ਤਰ੍ਹਾਂ ਪਰੋ ਕੇ ਰੱਖਿਆ ਹੋਇਆ ਸੀ। ਪੰਜ ਧੀਆਂ ਤੇ ਇਕ ਪੁੱਤਰ ਦੀ ਮਾਤਾ ਹਮੀਰ ਕੌਰ ਦਾ ਪੁੱਤਰ ਹਰਵਿੰਦਰ ਸਿੰਘ ਟੋਨੀ (ਨਾਗੀ) ਦੋ ਦਹਾਕਿਆਂ ਤੋਂ ਵਧ ਸਮੇਂ ਦਾ ‘ਅਜੀਤ’ ਪਰਿਵਾਰ ਨਾਲ ਜੁੜਿਆ ਰੋਜ਼ਾਨਾ ‘ਅਜੀਤ’ ’ਚ ਬਤੌਰ ਪੱਤਰਕਾਰ ਸੇਵਾ ਨਿਭਾ ਰਿਹਾ ਹੈ ਤੇ ਪੋਤਰਾ ਅੰਮਿ੍ਤਪਾਲ ਸਿੰਘ ਬੱਚਿਆਂ ਦਾ ਕੋਚਿੰਗ ਸੈਂਟਰ ਚਲਾ ਰਿਹਾ ਹੈ।

ਅਜੀਤ ਡੈਸਕ 05-09-2026
ਸਮਾਣਾ- ਜ਼ਿਲ੍ਹਾ ਸੰਗਰੂਰ ਦੇ ਪਿੰਡ ਨਦਾਮਪੁਰ ਦੇ ਰਹਿਣ ਵਾਲੇ, ਸਮਾਣਾ ਦੇ ਨਾਮੀ ਪਰਿਵਾਰ ’ਚ ਸੁੱਚਾ ਸਿੰਘ ਦੇ ਲੜਕੇ ਸ਼ੇਰ ਸਿੰਘ ਨਾਲ ਵਿਆਹੀ ਗਈ ਹਮੀਰ ਕੌਰ ਧਾਰਮਿਕ ਬਿਰਤੀ ਦੇ ਮਾਲਕ ਸਨ, ਜਿਨ੍ਹਾਂ ਸਮੁੱਚੇ ਪਰਿਵਾਰ ਨੂੰ ਇਕ ਮਾਲਾ ਦੇ ਮਣਕੇ ਦੀ ਤਰ੍ਹਾਂ ਪਰੋ ਕੇ ਰੱਖਿਆ ਹੋਇਆ ਸੀ। ਪੰਜ ਧੀਆਂ ਤੇ ਇਕ ਪੁੱਤਰ ਦੀ ਮਾਤਾ ਹਮੀਰ ਕੌਰ ਦਾ ਪੁੱਤਰ ਹਰਵਿੰਦਰ ਸਿੰਘ ਟੋਨੀ (ਨਾਗੀ) ਦੋ ਦਹਾਕਿਆਂ ਤੋਂ ਵਧ ਸਮੇਂ ਦਾ ‘ਅਜੀਤ’ ਪਰਿਵਾਰ ਨਾਲ ਜੁੜਿਆ ਰੋਜ਼ਾਨਾ ‘ਅਜੀਤ’ ’ਚ ਬਤੌਰ ਪੱਤਰਕਾਰ ਸੇਵਾ ਨਿਭਾ ਰਿਹਾ ਹੈ ਤੇ ਪੋਤਰਾ ਅੰਮਿ੍ਤਪਾਲ ਸਿੰਘ ਬੱਚਿਆਂ ਦਾ ਕੋਚਿੰਗ ਸੈਂਟਰ ਚਲਾ ਰਿਹਾ ਹੈ। ਬੀਤੇ ਦਿਨੀਂ 30 ਅਗਸਤ ਨੂੰ ਹਮੀਰ ਕੌਰ ਸਾਰੇ ਪਰਿਵਾਰ ਨੂੰ ਰੋਂਦਿਆਂ ਵਿਲਕਦਿਆਂ ਛੱਡ ਗਏ। ਹਮੀਰ ਕੌਰ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਸਥਾਨ ਕਿ੍ਸ਼ਨਾ ਬਸਤੀ ਵਿਖੇ ਪੈਣ ਉਪਰੰਤ ਸ਼ਰਧਾਂਜਲੀ ਸਮਾਗਮ ਮਾਤਾ ਨੈਣਾਂ ਆਰਿਆਂ ਧਰਮਸ਼ਾਲਾ ਨੇੜੇ ਦਫ਼ਤਰ ਨਗਰ ਕੌਂਸਲ, ਸਮਾਣਾ (ਜ਼ਿਲ੍ਹਾ ਪਟਿਆਲਾ) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗਾ। -ਪ੍ਰੀਤਮ ਸਿੰਘ ਨਾਗੀ
ਪਿਛਲੀ ਖ਼ਬਰ ਪਟਿਆਲਾ ਜ਼ਿਲ੍ਹਾ ਦੇ 4 ਅਧਿਆਪਕਾਂ ਨੂੰ ਰਾਜ ਪੱਧਰੀ ਤੇ ਇਕ ਅਧਿਆਪਕਾ ਦੀ ਯੰਗ ਟੀਚਰ ਪੁਰਸਕਾਰ ਲਈ ਹੋਈ ਚੋਣ ਅਗਲੀ ਖ਼ਬਰ ਅਚਾਨਕ ਹੋਈ ਬਾਰਿਸ਼ ਨੇ ਕਿਸਾਨਾਂ ਦੇ ਅਰਮਾਨਾਂ ’ਤੇ ਮਾਰੀ ਸੱਟ * ਅਨਾਜ ਮੰਡੀ ’ਚ ਝੋਨੇ ਦੀ ਫ਼ਸਲ ਹੇਠਾਂ ਫਿਰਿਆ ਬਾਰਿਸ਼ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।