04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਵਾਤਾਵਰਨ ਨੂੰ ਬਚਾਉਣ ਲਈ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ-ਪ੍ਰਧਾਨ ਜਸਦੀਪ ਖੰਨਾ

ਨਾਭਾ, 3 ਸਤੰਬਰ (ਵਰਿੰਦਰ ਵਰਮਾ)-ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਬਹੁਤ ਜ਼ਰੂਰੀ ਹਨ। ਜੇਕਰ ਵਾਤਾਵਰਨ ਬਚੇਗਾ ਤਾਂ ਇਨਸਾਨ ਦਾ ਜੀਵਨ ਸੰਭਵ ਹੋਵੇਗਾ।

ਅਜੀਤ ਡੈਸਕ 04-09-2026
ਨਾਭਾ, 3 ਸਤੰਬਰ (ਵਰਿੰਦਰ ਵਰਮਾ)-ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਬਹੁਤ ਜ਼ਰੂਰੀ ਹਨ। ਜੇਕਰ ਵਾਤਾਵਰਨ ਬਚੇਗਾ ਤਾਂ ਇਨਸਾਨ ਦਾ ਜੀਵਨ ਸੰਭਵ ਹੋਵੇਗਾ। ਹਰ ਇਨਸਾਨ ਨੂੰ ਵਾਤਾਵਰਨ ਬਚਾਉਣ ਵਾਸਤੇ ਬੂਟੇ ਲਾਉਣੇ ਅਤੀ ਜਰੂਰੀ ਹਨ। ਇਹ ਪ੍ਰਗਟਾਵਾ ਨਗਰ ਕੌਂਸਲ ਦੇ ਪ੍ਰਧਾਨ ਜਸਦੀਪ ਸਿੰਘ ਖੰਨਾ ਨੇ ਨਾਭਾ ਦੇ ਪੁਰਾਣਾ ਹਾਈ ਕੋਰਟ ਗਰਾਊਂਡ ਵਿਖੇ ਬੂਟੇ ਲਗਾਉਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਜਨਮ ਦਿਨ ਮੌਕੇ ਘੱਟੋ ਘੱਟ ਪੰਜ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ। ਇਸ ਮੌਕੇ ਪੰਕਜ ਪੱਪੂ ਤੇ ਹਰਸ਼ ਬਲੱਡ ਡੋਨਰ ਸੁਸਾਇਟੀ ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ ਵੀ ਹਾਜ਼ਰ ਸਨ। ਇਸ ਮੌਕੇ ਸਰਪਰਸਤ ਰਮੇਸ਼ ਗਾਬਾ, ਚੇਅਰਮੈਨ ਜਗਦੀਸ਼ ਸਿੰਘ ਬੱਗਾ ਅਤੇ ਪ੍ਰਧਾਨ ਸੁਭਾਸ਼ ਭੋਗਲ ਸਮੇਤ ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਪ੍ਰਧਾਨ ਜਸਦੀਪ ਸਿੰਘ ਖੰਨਾ ਨੂੰ ਗਰਾਊਂਡ ਵਿਖੇ ਪਹੁੰਚਣ ’ਤੇ ਜੀ ਆਇਆ ਆਖਿਆ ਅਤੇ ਗਰਾਉਂਡ ਦੀਆਂ ਸਮੱਸਿਆਵਾਂ ਬਾਰੇ ਜਾਣੁ ਕਰਵਾਇਆ। ਇਸ ਮੌਕੇ ਵਾਈਸ ਚੇਅਰਮੈਨ ਡਾ. ਪ੍ਰੀਤਮ ਸਿੰਘ ਬੱਤਰਾ, ਸਕੱਤਰ ਸਵਿੰਦਰ ਰਾਵਲ, ਵਾਇਸ ਪ੍ਰਧਾਨ ਚਾਂਦ ਵਰਮਾ, ਖਜਾਨਚੀ ਸਤਪਾਲ ਮਨਚੰਦਾ, ਸਹਾਇਕ ਸਕੱਤਰ ਕੁਲਵਿੰਦਰ ਸਿੰਘ ਰਾਜੂ, ਤੇਜ਼ ਬਾਂਸਲ, ਸੰਜੀਵ ਗਰਗ ਬਰਿੰਦਰ ਜਲੋਟਾ, ਜਗਜੀਤ ਸਿੰਘ ਮਿੰਟਾ , ਸੋਨੂੰ ਬਾਂਗਾ, ਗਰਵਿਤ ਬਾਗਾ, ਸੁਖਜੀਤ ਸਿੰਘ ਕਾਕਾ, ਦਿਵਾਕਰ ਸ਼ਾਹੀ, ਰਾਜ਼ ਕੁਮਾਰ ਜੇਤਵਾਨੀ, ਸਿੱਧੀ ਡੁਡੇਜਾ, ਅਮਰੀਕ ਸਹਿਗਲ, ਸ਼ਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਦੀ ਜਨਤਾ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ-ਚੰਦਰੇਸ਼ਵਰ ਮੋਹੀ ਅਗਲੀ ਖ਼ਬਰ 70 ਵੀਆਂ ਜ਼ਿਲ੍ਹਾ ਸਕੂਲ ਖੇਡਾਂ ’ਚ ਲੜਕਿਆਂ ਦੇ ਗਰੀਕੋ ਰੋਮਨ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।