03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਜ਼ਿਲ੍ਹਾ ਸਕੂਲ ਖੇਡਾਂ ’ਚ ਲੜਕੇ/ਲੜਕੀਆਂ ਦੇ ਜਿਮਨਾਸਟਿਕਸ ਮੁਕਾਬਲੇ ਕਰਵਾਏ

ਪਟਿਆਲਾ, 2 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.

ਅਜੀਤ ਡੈਸਕ 03-09-2026
ਪਟਿਆਲਾ, 2 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/17/19 ਲੜਕੇ/ਲੜਕੀਆਂ ਦੇ ਜਿਮਨਾਸਟਿਕਸ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਏ ਗਏ। ਜਿਲਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਨੇ ਉਚੇਚੇ ਤੌਰ ਤੇ ਪੋਲੋ ਗਰਾਉਂਡ ਪਟਿਆਲਾ ਵਿਖੇ ਪਹੁੰਚ ਕੇ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਅੰਡਰ-14 ਲੜਕੀਆਂ ਦੇ ਰਿਧਮਿਕ ਮੁਕਾਬਲਿਆਂ ਵਿੱਚ ਜਨਤ ਵਰਮਾ ਨੇ ਪਹਿਲਾ,ਰੂਹੀ ਨੇ ਦੂਜਾ,ਸਿਮਾਯਾ ਬਾਂਸਲ ਨੇ ਤੀਜਾ,ਅੰਡਰ-17 ਦੇ ਵਿੱਚ ਇਬਾਦਤ ਕੌਰ ਨੇ ਪਹਿਲਾ,ਸਮਰੀਨ ਨੇ ਦੂਜਾ,ਮਨਦੀਪ ਨੇ ਤੀਜਾ,ਅੰਡਰ-19 ਦੇ ਵਿੱਚ ਮਾਨਿਆ ਭਾਰਦਵਾਜ਼ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ,ਏਕਮਪ੍ਰੀਤ ਕੌਰ ਨੇ ਤੀਜਾ, ਅੰਡਰ-14 ਲੜਕਿਆਂ ਦੇ ਆਰਟਿਸਟਿਕ ਮੁਕਾਬਲਿਆਂ ਵਿਚ ਰਿਸ਼ਭ ਨੇ ਪਹਿਲਾ, ਪਰਾਜਲ ਨੇ ਦੂਜਾ,ਅਗਮਜੋਤ ਨੇ ਤੀਜਾ, ਅੰਡਰ-17 ਦੇ ਵਿੱਚ ਬੀਰਕੁੰਵਰ ਨੇ ਪਹਿਲਾ,ਮਿਦਾਸ਼ ਮਹਿਰਾ ਨੇ ਦੂਜਾ,ਡਾਈਨਲ ਨੇ ਤੀਜਾ,ਅੰਡਰ-19 ਦੇ ਵਿੱਚ ਜਸਪ੍ਰੀਤ ਸਿੰਘ ਕਾਂਗੜਾ ਨੇ ਪਹਿਲਾ,ਭੋਮਿਕਪਾਲ ਸਿੰਘ ਨੇ ਦੂਜਾ,ਪੀਯੂਸ਼ ਸ਼ਰਮਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਖੇਡ ਕਨਵੀਨਰ ਪ੍ਰਿੰਸੀਪਲ ਦਮਨਜੀਤ ਕੌਰ ਪੰਜੋਲਾ,ਰੇਨੂ ਕੌਸ਼ਲ,ਗੰਗਾ ਰਾਣੀ,ਬਲਜੀਤ ਕੌਰ,ਕਿਰਨ,ਗੁਰਮੀਤ ਕੌਰ ਕੋਚ,ਬਲਜੀਤ ਸਿੰਘ ਕੋਚ, ਵਰਿੰਦਰ ਸਿੰਘ,ਅਨੀਤਾ, ਕਪਿਲ ਕੋਚ,ਸੰਗੀਤਾ ਰਾਣੀ ਕੋਚ, ਗੁਰਲਾਲ ਸਿੰਘ, ਸੁਖਵੰਤ ਸਿੰਘ, ਡਾਟਾ ਐਂਟਰੀ ਆਪਰੇਟਰ ਗੁਰਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਸਰਕਾਰ ਬਣਾਏਗੀ- ਸਰਬਪ੍ਰੀਤ ਘਲੋੜੀ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਸਿਊਣਾ ਵਿਖੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।