04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਕਾਲਰਜ਼ ਸਕੂਲ ਦੇ ਐਨ. ਸੀ. ਸੀ. ਕੈਡੇਟਾਂ ਨੇ ਸਾਲਾਨਾ ਟਰੇਨਿੰਗ ਕੈਂਪ ’ਚ ਲਿਆ ਹਿੱਸਾ

ਰਾਜਪੁਰਾ, 2 ਸਤੰਬਰ (ਜੀ. ਪੀ.

ਅਜੀਤ ਡੈਸਕ 03-09-2026
ਰਾਜਪੁਰਾ, 2 ਸਤੰਬਰ (ਜੀ.ਪੀ. ਸਿੰਘ)- ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੇ ਐਨ. ਸੀ. ਸੀ. ਕੈਡਟ ਨੇ 5, ਪੰਜਾਬ ਬਟਾਲੀਅਨ ਐਨ. ਸੀ. ਸੀ. ਪਟਿਆਲਾ ਵਲੋਂ ਭੁਪਿੰਦਰਾ ਪੰਜਾਬ ਸਪੋਰਟਸ ਯੂਨੀਵਰਸਿਟੀ ਕੈਂਪਸ ਲੰਘੇ ਦਿਨ ਲਗਾਏ ਗਏ ਸਾਲਾਨਾ ਟਰੇਨਿੰਗ ਕੈਂਪ ’ਚ ਹਿੱਸਾ ਲਿਆ ਅਤੇ ਵੱਖ-ਵੱਖ ਗਤੀਵਿਧੀਆਂ ’ਚ ਭਾਗ ਲੈ ਕੇ ਵਧੀਆ ਪ੍ਰਦਰਸ਼ਨ ਕੀਤਾ। ਇਸ 10 ਦਿਨਾਂ ਸਾਲਾਨਾ ਟਰੇਨਿੰਗ ਕੈਂਪ ਵਿਚ ਵੱਖ-ਵੱਖ ਸਕੂਲਾਂ ਅਤੇ ਸੰਸਥਾਵਾਂ ਤੋਂ 550 ਐਨ.ਸੀ.ਸੀ. ਕੈਡਟ ਸ਼ਾਮਿਲ ਹੋਏ। ਕੈਂਪ ਦੇ ਦੌਰਾਨ ਕੈਡਟ ਨੇ ਅਨੁਸ਼ਾਸਨ, ਸਰੀਰਕ ਫਿਟਨੈੱਸ, ਟੀਮ ਵਰਕ, ਡਰਿਲ, ਖੇਡ ਕੁੱਦ, ਫਾਇਰਿੰਗ, ਮੈਂਪ ਰੀਡਿੰਗ ਸਮੇਤ ਵੱਖ-ਵੱਖ ਗਤੀਵਿਧੀਆਂ ਵਿਚ ਵਧੀਆ ਗਿਆਨ ਪ੍ਰਾਪਤ ਕੀਤਾ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤਰ੍ਹਾਂ ਜਸਮੀਤ, ਗੁਰ ਸੇਵਕਾ ਤੇ ਦਿਲਸ਼ਾਨ ਨੇ ਟਗ ਆਫ਼ ਵਾਰ ਵਿਚ ਇਕ-ਇਕ ਸੋਨੇ ਦਾ ਤਗਮਾ, ਸਟੇਫਾਨੀਆ ਨੇ ਟੱਗ-ਆਫ-ਵਾਰ ਵਿਚ ਇਕ ਚਾਂਦੀ ਦਾ ਤਗਮਾ ਜਿੱਤਿਆ। ਵਾਲੀਬਾਲ ਵਿਚ ਰਾਵੀ, ਤਰਨਪ੍ਰੀਤ ਨੇ ਇਕ-ਇਕ ਸੋਨੇ ਦਾ ਤਗਮਾ ਅਤੇ ਬਾਸਕਟ ਬਾਲ ਖੇਡ ਵਿਚ ਮਾਨਸੀ ਨੇ ਇਕ ਸੋਨੇ ਦਾ ਮੈਡਲ ਜਿੱਤਿਆ। ਇਸ ਤਰ੍ਹਾਂ ਸਕੂਲ ਦੇ ਐਨ. ਸੀ. ਸੀ. ਕੈਡਟਾਂ ਨੇ ਸਖ਼ਤ ਮਿਹਨਤ, ਅਨੁਸ਼ਾਸਨ, ਸਮਰਪਣ, ਅਤੇ ਆਤਮ ਵਿਸ਼ਵਾਸ ਨਾਲ ਵੱਖ-ਵੱਖ ਸ਼੍ਰੇਣੀਆਂ ਅਤੇ ਗਤੀਵਿਧੀਆਂ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆਂ ਮੈਡਲ ਅਤੇ ਸਨਮਾਨ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਕੈਂਪ ਵਿਚ ਸਕੂਲ ਏ.ਐਨ.ਓ. (ਸੈਕੰਡ ਅਫ਼ਸਰ) ਰਾਕੇਸ਼ ਕੁਮਾਰ ਨੂੰ ਸੀ. ਏ. ਟੀ. ਸੀ. 99 ਕੈਂਪ ਵਿਚ ਸਹਿਯੋਗ ਦੇਣ ਦੇ ਲਈ ਕਰਨਲ ਸੰਦੀਪ ਰਾਏ ਦੁਆਰਾ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਕੈਡਟਾਂ ਦੀ ਟਰੇਨਿੰਗ ਅਤੇ ਵਿਕਾਸ ਦੇ ਪ੍ਰਤੀ ਉਨ੍ਹਾਂ ਦਾ ਕੀਮਤੀ ਯੋਗਦਾਨ, ਸਮਰਪਿਤ ਮਾਰਗ ਦਰਸ਼ਨ ਦੇ ਲਈ ਦਿੱਤਾ ਗਿਆ ਹੈ। ਸਕੂਲ ਦੇ ਚੇਅਰਮੈਨ ਤਰਸੇਮ ਲਾਲ ਜੋਸ਼ੀ ਅਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਸਾਰੇ ਐਨਸੀਸੀ ਕੈਡਟ ਦੀ ਮਿਹਨਤ ਦੇ ਲਈ ਸ਼ਲਾਘਾ ਕੀਤੀ ਅਤੇ ਏ. ਐਨ. ਓ. ਰਕੇਸ਼ ਕੁਮਾਰ ਨੂੰ ਵਧਾਈਆਂ ਦਿੱਤੀਆਂ।
ਪਿਛਲੀ ਖ਼ਬਰ ਬਲਦੇਵ ਸਿੰਘ ਬੋਹੜੀਵਾਲਾ ਕਾਂਗਰਸ ਪਾਰਟੀ ਜ਼ਿਲਾ ਪਟਿਆਲਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਬਾਬਾ ਫ਼ਰੀਦ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤਾ ਦੂਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।