03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬਲਤੇਜ ਸਿੰਘ ਪੰਨੂ, ਚੇਅਰਮੈਨ ਜੁਨੇਜਾ ਤੇ ਐਮ. ਡੀ. ਰਾਣਾ ਨੇ ਪੀ.ਆਰ.ਟੀ.ਸੀ. ਦੇ ਮ੍ਰਿਤਕ ਕੰਡਕਟਰ ਦੇ ਵਾਰਸਾਂ ਨੂੰ ਦਿੱਤਾ 65.50 ਲੱਖ ਰੁਪਏ ਦਾ ਚੈੱਕ

ਪਟਿਆਲਾ, 2 ਸਤੰਬਰ (ਅ. ਸ.

ਪੀਆਰਟੀਸੀ ਦਫ਼ਤਰ ਵਿਖੇ ਮ੍ਰਿਤਕ ਮੁਲਾਜਮ ਦੇ ਵਾਰਮਾਂ ਨੂੰ 65.50 ਲੱਖ ਰੁਪਏ ਦਾ ਚੈਕ ਸੌਂਪਦੇ ਹੋਏ ਬਲਤੇਜ ਸਿੰਘ ਪਨੂੰ, ਹਰਪਾਲ ਜੁਨੇਜਾ, ਮਨੀਸ਼ਾ ਰਾਣਾ ਤੇ ਹੋਰ। ਅਜੀਤ ਤਸਵੀਰ 03-09-2026
ਪਟਿਆਲਾ, 2 ਸਤੰਬਰ (ਅ.ਸ. ਆਹਲੂਵਾਲੀਆ)- ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਪਟਿਆਲਾ ਦੇ ਮੁੱਖ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ, ਪੀ. ਆਰ. ਟੀ. ਸੀ. ਚੇਅਰਮੈਨ ਹਰਪਾਲ ਜੁਨੇਜਾ ਅਤੇ ਐਮ. ਡੀ. ਮਨੀਸ਼ਾ ਰਾਣਾ ਨੇ ਪੀ. ਆਰ. ਟੀ. ਸੀ. ਪਟਿਆਲਾ ਡਿਪੂ ਦੇ ਮ੍ਰਿਤਕ ਕੰਡਕਟਰ ਸਤਪਾਲ ਸਿੰਘ ਦੇ ਪਰਿਵਾਰ ਨਾਲ ਆਪਣਾ ਦੁਖ ਸਾਂਝਾ ਕਰਦੇ ਹੋਏ ਉਸ ਦੇ ਵਾਰਸਾਂ ਨੂੰ 65.50 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ। ਇਸ ਮੌਕੇ ਸ. ਪੰਨੂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਤੇ ਇਸਦੇ ਅਦਾਰੇ ਡਿਊਟੀ ਦੌਰਾਨ ਹੁੰਦੇ ਹਾਦਸਿਆਂ ਦੇ ਮੱਦੇਨਜ਼ਰ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਭਲਾਈ ਤੇ ਵਿੱਤੀ ਸੰਕਟਾਂ ਨੂੰ ਨਜਿੱਠਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਵਲੋਂ ਆਪਣੇ ਮੁਲਾਜਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਬਿਹਤਰੀ ਲਈ ਕਿਸੇ ਦੁਰਘਟਨਾ ਵਿਚ ਮੌਤ ਹੋਣ ਕਾਰਨ ਵਾਰਸਾਂ ਦੀ ਵਿੱਤੀ ਮਦਦ ਕਰਨ ਸਬੰਧੀ ਅਹਿਮ ਕਦਮ ਚੁੱਕੇ ਜਾ ਰਹੇ ਹਨ। ਪੀ.ਆਰ.ਟੀ.ਸੀ. ਪਟਿਆਲਾ ਡਿਪੂ ਵਿਚ ਕੰਮ ਕਰਦੇ ਸਤਪਾਲ ਸਿੰਘ ਕੰਡਕਟਰ ਦੀ ਸਾਲ 2025 ਦੌਰਾਨ ਇਕ ਸੜ੍ਹਕ ਹਾਦਸੇ ਵਿਚ ਮੌਤ ਹੋ ਗਈ ਸੀ, ਕਿਉਂਕਿ ਪੀ.ਆਰ.ਟੀ.ਸੀ. ਦੇ ਮੁਲਾਜਮ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ, ਇਸ ਲਈ ਭਵਿੱਖ ਵਿਚ ਕੰਡਕਟਰ ਦੇ ਪਰਿਵਾਰ ਨੂੰ ਕਿਸੇ ਕਿਸਮ ਦੀ ਲੋੜ ਪੈਣ ਤੇ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਇਸ ਮੌਕੇ ਪੀ.ਆਰ.ਟੀ.ਸੀ. ਦੇ ਏ.ਐਮ.ਡੀ. ਨਵਦੀਪ ਕੁਮਾਰ, ਜੀ.ਐਮ. ਪਟਿਆਲਾ ਡਿਪੂ ਜਤਿੰਦਰਪਾਲ ਸਿੰਘ ਗਰੇਵਾਲ, ਡੀ. ਸੀ. ਐਫ. ਏ. ਰਾਜੇਸ਼ ਕੁਮਾਰ, ਜੀ.ਐਮ. ਮਨਿੰਦਰਪਾਲ ਸਿੰਘ ਸਿੱਧੂ ਅਤੇ ਅਮਨਵੀਰ ਸਿੰਘ ਟਿਵਾਣਾ ਤੋਂ ਇਲਾਵਾ ਪੰਜਾਬ ਐਂਡ ਸਿੰਧ ਬੈਂਕ ਦੇ ਸੀਨੀਅਰ ਅਧਿਕਾਰੀ ਊਪਾਸਨਾ ਧਾਰ (ਆਰ. ਐਮ.), ਸੁਖਵਿੰਦਰਜੀਤ ਸਿੰਘ (ਡੀ.ਆਰ.ਐਮ.) ਅਤੇ ਇਸ ਤੋਂ ਇਲਾਵਾ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦੇ ਅਤੇ ਪੀ.ਆਰ.ਟੀ.ਸੀ. ਦੇ ਕਰਮਚਾਰੀ ਸ਼ਾਮਲ ਹੋਏ।
ਪਿਛਲੀ ਖ਼ਬਰ 30 ਸਤੰਬਰ ਤੋਂ ਪਹਿਲਾਂ ਟੈਕਸ ਅਦਾ ਕਰਨ ਵਾਲੇ ਸ਼ਹਿਰੀਆਂ ਨੂੰ 10 ਫ਼ੀਸਦੀ ਦੀ ਮਿਲੇਗੀ ਛੋਟ- ਪੂਜਾ ਸਿਆਲ ਗਰੇਵਾਲ ਅਗਲੀ ਖ਼ਬਰ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।