ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
ਨਾਭਾ, 1 ਸਤੰਬਰ (ਜਗਨਾਰ ਸਿੰਘ ਦੁਲੱਦੀ)- ਪਿਛਲੇ ਦਿਨੀਂ ਪਿੰਡ ਥੂਹੀ ਦੇ ਸਰਪੰਚ ਵਲੋਂ ਇਕ ਇਤਲਾਹ ਥਾਣਾ ਮੋਸੂਲ ਹੋਈ ਸੀ ਕਿ ਨਹਿਰ ਪਿੰਡ ਥੂਹੀ ਵਿਚ ਕੋਈ ਨਾ ਮਾਲੂਮ ਵਿਅਕਤੀ ਦੀ ਮ੍ਰਿਤਕ ਦੇਹ ਪਈ ਹੈ। ਤਫਤੀਸ਼ੀ ਅਫਸਰ ਸ: ਥ: ਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਹੁਲੀਆ ਇਸ ਪ੍ਰਕਾਰ ਹੈ,” ਉਮਰ ਕਰੀਬ 50 ਸਾਲ, ਰੰਗ ਗੋਰਾ, ਕੱਦ 5 ਫੁੱਟ 7 ਇੰਚ, ਦਾੜੀ ਮੁੱਛ ਕਲੀਨ ਸ਼ੇਵ, ਸਿਰ ਪਰ ਛੋਟੇ-ਛੋਟੇ ਵਾਲ, ਸਰੀਰ ਤੇ ਇਕ ਬਿਸਕੁਟੀ ਰੰਗ ਦੀ ਨਿਕਰ ਪਹਿਨੀ ਹੋਈ ਹੈ, ਹੋਰ ਕੋਈ ਕੱਪੜਾ ਨਹੀਂ ਪਹਿਨਿਆ ਹੋਇਆ।
ਨਾਭਾ, 1 ਸਤੰਬਰ (ਜਗਨਾਰ ਸਿੰਘ ਦੁਲੱਦੀ)- ਪਿਛਲੇ ਦਿਨੀਂ ਪਿੰਡ ਥੂਹੀ ਦੇ ਸਰਪੰਚ ਵਲੋਂ ਇਕ ਇਤਲਾਹ ਥਾਣਾ ਮੋਸੂਲ ਹੋਈ ਸੀ ਕਿ ਨਹਿਰ ਪਿੰਡ ਥੂਹੀ ਵਿਚ ਕੋਈ ਨਾ ਮਾਲੂਮ ਵਿਅਕਤੀ ਦੀ ਮ੍ਰਿਤਕ ਦੇਹ ਪਈ ਹੈ। ਤਫਤੀਸ਼ੀ ਅਫਸਰ ਸ: ਥ: ਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਹੁਲੀਆ ਇਸ ਪ੍ਰਕਾਰ ਹੈ,” ਉਮਰ ਕਰੀਬ 50 ਸਾਲ, ਰੰਗ ਗੋਰਾ, ਕੱਦ 5 ਫੁੱਟ 7 ਇੰਚ, ਦਾੜੀ ਮੁੱਛ ਕਲੀਨ ਸ਼ੇਵ, ਸਿਰ ਪਰ ਛੋਟੇ-ਛੋਟੇ ਵਾਲ, ਸਰੀਰ ਤੇ ਇਕ ਬਿਸਕੁਟੀ ਰੰਗ ਦੀ ਨਿਕਰ ਪਹਿਨੀ ਹੋਈ ਹੈ, ਹੋਰ ਕੋਈ ਕੱਪੜਾ ਨਹੀਂ ਪਹਿਨਿਆ ਹੋਇਆ। ਉਕਤ ਮ੍ਰਿਤਕ ਦੇਹ ਸੰਬੰਧੀ ਆਲੇ-ਦੁਆਲੇ ਪਤਾ ਕਰਨ ’ਤੇ ਮ੍ਰਿਤਕ ਦੇ ਵਾਰਸਾ ਦਾ ਪਤਾ ਨਹੀਂ ਲੱਗਿਆ। ਜਿਸ ਕਰਕੇ ਮ੍ਰਿਤਕ ਦੇਹ ਦੀ ਸ਼ਨਾਖਤ ਨਹੀਂ ਹੋ ਸਕੀ। ਸਹਾਇਕ ਥਾਣੇਦਾਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਦੇਹ ਨੂੰ ਸ਼ਨਾਖਤ ਵਾਸਤੇ 72 ਘੰਟਿਆ ਲਈ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਲਿਖਤੀ ਦਰਖਾਸਤ ਦੇ ਕੇ ਰਖਵਾਇਆ ਗਿਆ ਹੈ । ਇਸ ਸੰਬੰਧੀ ਥਾਣਾ ਸਦਰ ਨਾਭਾ ਵਿਖੇ 95929-12420, 94647-06955 ਫੋਨ ਨੰਬਰਾਂ ’ਤੇ ਸੂਚਿਤ ਕੀਤਾ ਜਾ ਸਕਦਾ ਹੈ।