ਸਨੌਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਅੰਦਰ ਸੀਵਰੇਜ ਦਾ ਗੰਦਾ ਪਾਣੀ ਦਾਖ਼ਲ ਹੋਣ ’ਤੇ ਸੰਗਤਾਂ ’ਚ ਭਾਰੀ ਰੋਸ
ਸਨੌਰ, 1 ਸਤੰਬਰ (ਮੋਹਣ ਸਿੰਘ ਭੱਟੀ)- ਕਸਬਾ ਸਨੌਰ ਵਿਖੇ ਬਰਸਾਤਾਂ ਦੌਰਾਨ ਸੀਵਰੇਜ ਦੇ ਗੰਦੇ ਪਾਣੀ ਦੇ ਓਵਰਫ਼ਲੋਅ ਹੋ ਕੇ ਧਾਰਮਿਕ ਅਸਥਾਨਾਂ ਅੰਦਰ ਦਾਖ਼ਲ ਹੋਣ ਕਾਰਨ ਇਲਾਕੇ ਦੀਆਂ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਗੰਭੀਰ ਸਮੱਸਿਆ ਨੂੰ ਲੈ ਕੇ ਗੁਰਦੁਆਰਾ ਗੁਰੂ ਸੰਗਤ ਸਾਹਿਬ ਅਤੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਸਥਾਨਕ ਕੌਂਸਲਰਾਂ ਅਤੇ ਦੁਕਾਨਦਾਰਾਂ ਵਲੋਂ ਕਾਰਜ ਸਾਧਕ ਅਫ਼ਸਰ (ਈ.
ਸ
ਸਨੌਰ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਅੰਦਰ ਸੀਵਰੇਜ ਦਾ ਗੰਦਾ ਪਾਣੀ ਦਾਖ਼ਲ ਹੋਣ ਵਿਰੁੱਧ ਰੋਸ ਪ੍ਰਗਟ ਕਰਦੀ ਹੋਈ ਇਲਾਕੇ ਦੀ ਸੰਗਤ। ਅਜੀਤ ਤਸਵੀਰ
02-09-2026
ਸਨੌਰ, 1 ਸਤੰਬਰ (ਮੋਹਣ ਸਿੰਘ ਭੱਟੀ)- ਕਸਬਾ ਸਨੌਰ ਵਿਖੇ ਬਰਸਾਤਾਂ ਦੌਰਾਨ ਸੀਵਰੇਜ ਦੇ ਗੰਦੇ ਪਾਣੀ ਦੇ ਓਵਰਫ਼ਲੋਅ ਹੋ ਕੇ ਧਾਰਮਿਕ ਅਸਥਾਨਾਂ ਅੰਦਰ ਦਾਖ਼ਲ ਹੋਣ ਕਾਰਨ ਇਲਾਕੇ ਦੀਆਂ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਗੰਭੀਰ ਸਮੱਸਿਆ ਨੂੰ ਲੈ ਕੇ ਗੁਰਦੁਆਰਾ ਗੁਰੂ ਸੰਗਤ ਸਾਹਿਬ ਅਤੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਸਥਾਨਕ ਕੌਂਸਲਰਾਂ ਅਤੇ ਦੁਕਾਨਦਾਰਾਂ ਵਲੋਂ ਕਾਰਜ ਸਾਧਕ ਅਫ਼ਸਰ (ਈ.ਓ.) ਨਗਰ ਕੌਂਸਲ ਸਨੌਰ ਨੂੰ ਇੱਕ ਲਿਖਤੀ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮੰਗ ਪੱਤਰ ਦੀਆਂ ਕਾਪੀਆਂ ਏ. ਡੀ. ਸੀ. (ਅਰਬਨ) ਪਟਿਆਲਾ, ਡਾਇਰੈਕਟਰ ਲੋਕਲ ਬਾਡੀਜ਼ ਪੰਜਾਬ ਅਤੇ ਹਲਕਾ ਇੰਚਾਰਜ ਸਨੌਰ ਨੂੰ ਵੀ ਲੋੜੀਂਦੀ ਕਾਰਵਾਈ ਹਿੱਤ ਭੇਜੀਆਂ ਗਈਆਂ ਹਨ। ਮੰਗ ਪੱਤਰ ਰਾਹੀਂ ਪ੍ਰਬੰਧਕਾਂ ਅਤੇ ਸੰਗਤਾਂ ਨੇ ਦੱਸਿਆ ਕਿ ਸਾਲ 2026 ਦੌਰਾਨ ਹੋਈਆਂ ਬਰਸਾਤਾਂ ਦੌਰਾਨ ਸੀਵਰੇਜ ਦਾ ਗੰਦਾ ਪਾਣੀ ਬੁਰੀ ਤਰ੍ਹਾਂ ਓਵਰਫ਼ਲੋਅ ਹੋ ਕੇ ਗੁਰਦੁਆਰਾ ਗੁਰੂ ਸੰਗਤ ਸਾਹਿਬ ਅਤੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਅੰਦਰ ਤੱਕ ਦਾਖ਼ਲ ਹੋ ਗਿਆ। ਉਨ੍ਹਾਂ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਗੁਰਦੁਆਰਾ ਸਾਹਿਬਾਨਾਂ ਅੰਦਰ ਇੰਨਾ ਜ਼ਿਆਦਾ ਪਾਣੀ ਦਾਖ਼ਲ ਨਹੀਂ ਹੋਇਆ ਸੀ। ਗੁਰਦੁਆਰਾ ਗੁਰੂ ਸੰਗਤ ਸਾਹਿਬ ਵਿਖੇ ਤਾਂ ਇਹ ਗੰਦਾ ਪਾਣੀ ਸੱਚਖੰਡ ਸਾਹਿਬ ਦੇ ਅੰਦਰ ਤੱਕ ਪਹੁੰਚ ਗਿਆ, ਜਿਸ ਕਾਰਨ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਕਿ ਇਹ ਸਮੁੱਚਾ ਖੇਤਰ ਨਗਰ ਕੌਂਸਲ ਸਨੌਰ ਦੇ ਅਧੀਨ ਆਉਂਦਾ ਹੈ। ਉਨ੍ਹਾਂ ਨਗਰ ਕੌਂਸਲ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਜਿਨ੍ਹਾਂ ਤਕਨੀਕੀ ਜਾਂ ਪ੍ਰਬੰਧਕੀ ਖ਼ਾਮੀਆਂ ਕਾਰਨ ਸੀਵਰੇਜ ਓਵਰਫ਼ਲੋਅ ਹੋ ਕੇ ਗੁਰਦੁਆਰਾ ਸਾਹਿਬਾਨ ਅੰਦਰ ਦਾਖ਼ਲ ਹੋਇਆ ਹੈ, ਉਨ੍ਹਾਂ ਸਾਰੇ ਕਾਰਨਾਂ ਦੀ ਪੜਤਾਲ ਕਰਕੇ ਤੁਰੰਤ ਠੋਸ ਅਤੇ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਗੁਰਦੁਆਰਾ ਸਾਹਿਬਾਨ ਦੀ ਪਵਿੱਤਰਤਾ ਬਰਕਰਾਰ ਰਹੇ ਅਤੇ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੰਗ ਪੱਤਰ ਉੱਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਚੇਅਰਮੈਨ ਜਥੇਦਾਰ ਸੁਖਦੇਵ ਸਿੰਘ, ਸੇਵਾਦਾਰ ਅਜੀਤ ਸਿੰਘ, ਗੁਰਦੁਆਰਾ ਗੁਰੂ ਸੰਗਤ ਸਾਹਿਬ ਦੇ ਪ੍ਰਬੰਧਕ, ਮਿਊਂਸਪਲ ਕੌਂਸਲਰ (ਐੱਮ.ਸੀ.), ਵਰਕਿੰਗ ਕਮੇਟੀ ਮੈਂਬਰ, ਸਾਬਕਾ ਮੀਤ ਪ੍ਰਧਾਨ ਅਤੇ ਦੋਵਾਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਆਲੇ-ਦੁਆਲੇ ਦੇ ਸਮੂਹ ਦੁਕਾਨਦਾਰ ਤੇ ਪਤਵੰਤੇ ਹਾਜ਼ਰ ਸਨ।