22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਮਲੋਟ ਬਲੱਡ ਗਰੁੱਪ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ

ਮਲੋਟ, 21 ਨਵੰਬਰ (ਪਾਟਿਲ)-ਸਮਾਜ ਸੇਵੀ ਸੰਸਥਾ ਮਲੋਟ ਬਲੱਡ ਗਰੁੱਪ ਵਲੋਂ ਇਕ ਵਾਰ ਫ਼ਿਰ ਮਨੁੱਖਤਾ ਦੀ ਸੇਵਾ ਦੀ ਮਿਸਾਲ ਪੇਸ਼ ਕੀਤੀ ਗਈ। ਸੰਸਥਾ ਵਲੋਂ ਮਲੋਟ ਵਿਖੇ ਬੀ ਨੈਗੇਟਿਵ ਖ਼ੂਨ ਦੀ ਗੰਭੀਰ ਐਮਰਜੈਂਸੀ ਦੌਰਾਨ ਦੋ ਮਰੀਜ਼ਾਂ ਲਈ ਖ਼ੂਨਦਾਨ ਕਰਵਾਇਆ ਗਿਆ।

ਅਜੀਤ ਡੈਸਕ 22-11-2026
ਮਲੋਟ, 21 ਨਵੰਬਰ (ਪਾਟਿਲ)-ਸਮਾਜ ਸੇਵੀ ਸੰਸਥਾ ਮਲੋਟ ਬਲੱਡ ਗਰੁੱਪ ਵਲੋਂ ਇਕ ਵਾਰ ਫ਼ਿਰ ਮਨੁੱਖਤਾ ਦੀ ਸੇਵਾ ਦੀ ਮਿਸਾਲ ਪੇਸ਼ ਕੀਤੀ ਗਈ। ਸੰਸਥਾ ਵਲੋਂ ਮਲੋਟ ਵਿਖੇ ਬੀ ਨੈਗੇਟਿਵ ਖ਼ੂਨ ਦੀ ਗੰਭੀਰ ਐਮਰਜੈਂਸੀ ਦੌਰਾਨ ਦੋ ਮਰੀਜ਼ਾਂ ਲਈ ਖ਼ੂਨਦਾਨ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪਿਛਲੇ ਤਿੰਨ ਦਿਨਾਂ ਤੋਂ ਮਰੀਜ਼ਾਂ ਦੇ ਰਿਸ਼ਤੇਦਾਰ ਸ਼ਹਿਰ ਤੇ ਸ਼ਹਿਰ ਤੋਂ ਬਾਹਰ ਵੀ ਬੀ ਨੈਗੇਟਿਵ ਖ਼ੂਨ ਦੀ ਭਾਲ ਕਰ ਰਹੇ ਸਨ, ਪਰ ਕਿਤੇ ਵੀ ਖ਼ੂਨ ਦਾ ਪ੍ਰਬੰਧ ਨਾ ਹੋਣ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਸਨ। ਇਸ ਐਮਰਜੈਂਸੀ ਦੀ ਜਾਣਕਾਰੀ ਮਿਲਦਿਆਂ ਹੀ ਮਲੋਟ ਬਲੱਡ ਗਰੁੱਪ ਦੇ ਸਟਾਰ ਡੋਨਰ ਜਤਿੰਦਰ ਹੁਸਨਰ ਤੇ ਅਨਮੋਲ ਬਜਾਜ ਪੁੱਤਰ ਵਿਜੇ ਬਜਾਜ (ਓ.ਐਸ.ਡੀ. ਐਮ.ਪੀ . ਸ਼ੇਰ ਸਿੰਘ ਘੁਬਾਇਆ) ਨੇ ਤੁਰੰਤ ਪਹੁੰਚ ਕੇ ਖ਼ੂਨਦਾਨ ਕੀਤਾ। ਦੋਵਾਂ ਖ਼ੂਨਦਾਨੀਆਂ ਦੇ ਇਸ ਉਪਰਾਲੇ ਨਾਲ ਮਰੀਜ਼ਾਂ ਲਈ ਸਮੇਂ ਸਿਰ ਖ਼ੂਨ ਦਾ ਪ੍ਰਬੰਧ ਹੋ ਸਕਿਆ। ਮਲੋਟ ਬਲੱਡ ਗਰੁੱਪ ਵਲੋਂ ਦੋਵਾਂ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਜੋਗਿੰਦਰ ਸਿੰਘ ਹਰਾਜ ਨੇ ਸਟੇਟ ਮਾਸਟਰ ਅਥਲੈਟਿਕ ਮੀਟ ’ਚ ਤਿੰਨ ਤਗ਼ਮੇ ਜਿੱਤੇ ਅਗਲੀ ਖ਼ਬਰ ਤਿੰਨ ਦਿਵਿਆਂਗ ਵਿਅਕਤੀਆਂ ਨੂੰ ਮੁਫ਼ਤ ਵੀਲ੍ਹ ਚੇਅਰਾਂ ਦਿੱਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।