ਅੰਬੇ ਬੇਕਰੀ ’ਚੋਂ ਚੋਰਾਂ ਨੇ 20 ਹਜ਼ਾਰ ਰੁਪਏ ਦੀ ਨਕਦੀ ਤੇ ਡੀ.ਵੀ.ਆਰ. ਚੋਰੀ ਕੀਤਾ
ਜੈਤੋ , 21 ਨਵੰਬਰ ( ਗੁਰਮੀਤਪਾਲ ਰੋੜੀਕਪੂਰਾ , ਗੁਰਚਰਨ ਸਿੰਘ ਗਾਬੜੀਆ )- ਸ਼ਹਿਰ ਵਿਚ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ । ਚੋਰਾਂ ਵਲੋਂ ਹੁਣ ਸ਼ਹਿਰ ਦੇ ਸਭ ਤੋਂ ਸੁਰੱਖਿਅਤ ਅਤੇ ਰੁਝੇਂਵੇ ਵਾਲੇ ਇਲਾਕੇ ਵਿਚ ਰੇਲਵੇ ਰੋਡ ’ ਤੇ ਸਥਿਤ ਅੰਬੇ ਬੇਕਰੀ ਨੂੰ ਨਿਸ਼ਾਨਾ ਬਣਾਉਂਦਿਆਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।
ਅਜੀਤ ਡੈਸਕ
22-11-2026