07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਅੱਜ ਭੋਗ ’ਤੇ ਵਿਸ਼ੇਸ਼-ਕੈਪਟਨ ਮਹਿੰਦਰ ਸਿੰਘ

ਫ਼ਰੀਦਕੋਟ : ਕੈਪਟਨ ਮਹਿੰਦਰ ਸਿੰਘ ਦਾ ਜਨਮ 26 ਮਈ 1940 ਨੂੰ ਪਿੰਡ ਪੱਖੀ ਕਲਾਂ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋਇਆ। ਆਪ ਨੇ ਖ਼ਾਲਸਾ ਸਕੂਲ ਫ਼ਰੀਦਕੋਟ ਤੋਂ ਪੜ੍ਹਾਈ ਕਰਨ ਉਪਰੰਤ ਫੌਜ ਵਿਚ ਆਰਟਰਲੀ ਵਿਚ ਭਰਤੀ ਹੋਏ।

ਅਜੀਤ ਡੈਸਕ 07-11-2026
ਫ਼ਰੀਦਕੋਟ : ਕੈਪਟਨ ਮਹਿੰਦਰ ਸਿੰਘ ਦਾ ਜਨਮ 26 ਮਈ 1940 ਨੂੰ ਪਿੰਡ ਪੱਖੀ ਕਲਾਂ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋਇਆ। ਆਪ ਨੇ ਖ਼ਾਲਸਾ ਸਕੂਲ ਫ਼ਰੀਦਕੋਟ ਤੋਂ ਪੜ੍ਹਾਈ ਕਰਨ ਉਪਰੰਤ ਫੌਜ ਵਿਚ ਆਰਟਰਲੀ ਵਿਚ ਭਰਤੀ ਹੋਏ। ਆਪ ਦਾ ਵਿਆਹ ਕੁਲਵੰਤ ਕੌਰ ਸਪੁੱਤਰੀ ਪੂਰਨ ਸਿੰਘ ਪਿੰਡ ਦਿਆਲਪੁਰਾ ਬਠਿੰਡਾ ਨਾਲ ਹੋਇਆ। ਆਪ ਫੌਜ ਵਿਚ ਬਤੌਰ ਸੁਪਰਡੈਂਟ ਦਫ਼ਤਰ ਅਸਾਮ ਅਤੇ ਸੁਪਰਡੈਂਟ ਭਰਤੀ ਦਫ਼ਤਰ ਫ਼ਿਰੋਜ਼ਪੁਰ ਦੇ ਵਕਾਰੀ ਅਹੁਦਿਆਂ ਉੱਤੇ ਵੀ ਰਹੇ। ਲੰਮਾ ਸਮਾਂ 92 ਫੀਲਡ ਰੈਜੀਮੈਂਟ ਵਿਚ ਬਤੌਰ ਸੁਪਰਡੈਂਟ ਦੇ ਅਹੁਦੇ ’ਤੇ ਰਹੇ। ਆਪ ਨੇ 1962 ਦੀ ਭਾਰਤ ਚੀਨ ਅਤੇ 1965, 1971 ਦੀ ਭਾਰਤ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਵਿਚ ਭਾਗ ਲਿਆ ਸੀ। 1989 ਵਿਚ ਸੂਬੇਦਾਰ ਮੇਜਰ ਪ੍ਰਮੋਟ ਹੋ ਕੇ ਜਲੰਧਰ ਵਿਖੇ 11 ਕੌਰ ਆਰਟੀ ਬ੍ਰਿਗੈਡ ਵਿਚ ਬਤੌਰ ਸੁਪਰਡੈਂਟ ਦੇ ਅਹੁਦੇ ’ਤੇ ਨਿਯੁਕਤ ਹੋਏ। ਜਿੱਥੇ ਭਾਰਤੀ ਫੌਜ ਵਲੋਂ 15 ਅਗਸਤ 1991 ਨੂੰ ਲੈਫਟੀਨੈਂਟ ਪਦ ਉੱਨਤ ਕੀਤਾ। ਇਸੇ ਤਰ੍ਹਾਂ ਇਨ੍ਹਾਂ ਦੀਆਂ ਵਧੀਆ ਸੇਵਾਵਾਂ ਕਰਕੇ 26 ਜਨਵਰੀ 1992 ਨੂੰ ਬਤੌਰ ਆਨਰੇਰੀ ਕੈਪਟਨ ਪਦ ਉੱਨਤ ਕੀਤਾ ਗਿਆ। ਮਈ 1992 ਨੂੰ ਆਪ 34 ਸਾਲਾਂ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਸੇਵਾ ਮੁਕਤ ਹੋਏ। ਆਪ ਦੇ ਵੱਡੇ ਪੁੱਤਰ ਸੁਖਵੰਤ ਸਿੰਘ ਇੰਸਪੈਕਟਰ ਸੀ.ਆਈ.ਡੀ ਫ਼ਰੀਦਕੋਟ ਹਨ, ਦੂਸਰੇ ਪੁੱਤਰ ਹਰਪ੍ਰੀਤ ਸਿੰਘ ਸਿੱਖਿਆ ਵਿਭਾਗ ਵਿਚ ਅਧਿਆਪਕ ਹਨ। ਵੱਡੇ ਜਵਾਈ ਕੁਲਦੀਪ ਸਿੰਘ ਕੰਡਾ ਸਫ਼ਲ ਵਪਾਰੀ ਹਨ, ਛੋਟੇ ਜਵਾਈ ਸੁਰਿੰਦਰਪਾਲ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਹਨ, ਵੱਡੀ ਨੂੰਹ ਪਰਵਿੰਦਰ ਕੌਰ ਹਨ ਅਤੇ ਛੋਟੀ ਰਮਨਦੀਪ ਕੌਰ ਮੈਥ ਮਿਸਟ੍ਰੈਸ ਹਨ। ਵੱਡੀ ਧੀ ਸਤਵੰਤ ਕੌਰ ਪ੍ਰਾਈਵੇਟ ਸਕੂਲ ਅਧਿਆਪਕਾਂ ਅਤੇ ਛੋਟੀ ਧੀ ਮਨਦੀਪ ਕੌਰ ਸਰਕਾਰੀ ਸਕੂਲ ਅਧਿਆਪਕ ਹਨ। ਆਪ ਬੀਤੀ 2 ਨਵੰਬਰ ਨੂੰ ਅਚਾਨਕ ਸੱਟ ਲੱਗਣ ਕਾਰਨ ਇਕ ਆਪ੍ਰੇਸ਼ਨ ਦੌਰਾਨ ਸਵਰਗ ਸੁਧਾਰ ਗਏ ਸਨ। ਆਪ ਜੀ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਮਿਤੀ 7 ਨਵੰਬਰ 2026 ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਵਿਖੇ ਹੋਵੇਗੀ। - ਜਸਵੰਤ ਸਿੰਘ ਪੁਰਬਾ
ਪਿਛਲੀ ਖ਼ਬਰ ਅੱਜ ਭੋਗ ’ਤੇ ਵਿਸ਼ੇਸ਼-ਸ੍ਰੀਮਤੀ ਰਣਜੀਤ ਕੌਰ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਵਿਖੇ ‘ਦੀਪ ਉਤਸਵ-2026’ ਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।