07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਵੇਰਕਾ ਆਊਟਸੋਰਸ ਮੁਲਾਜ਼ਮਾਂ ਵਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਮਾਲਵਾ ਬਹੁ-ਤਕਨੀਕੀ ਕਾਲਜ ਮਹਿਮੂਆਣਾ ਵਿਖੇ ਦੀਵਾਲੀ ਦਾ ਤਿਉਹਾਰ ਬੂਟੇ ਲਾ ਕੇ ਮਨਾਇਆ

ਸਾਦਿਕ, 6 ਨਵੰਬਰ (ਆਰ. ਐਸ.

ਡਿਊਟੀ ਦੌਰਾਨ ਕਾਲੇ ਬਿੱਲੇ ਲਗਾ ਕੇ ਕਰਨਗੇ ਰੋਸ ਪ੍ਰਦਰਸ਼ਨ 07-11-2026
ਸਾਦਿਕ, 6 ਨਵੰਬਰ (ਆਰ.ਐਸ.ਧੁੰਨਾ)-ਪੰਜਾਬ ਗਰੁੱਪ ਦੀ ਸੰਸਥਾ ਮਾਲਵਾ ਬਹੁ-ਤਕਨੀਕੀ ਕਾਲਜ ਮਹਿਮੂਆਣਾ ਵਿਖੇ ਦੀਵਾਲੀ ਦਾ ਤਿਉਹਾਰ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਕਾਲਜ ਵਿਚ ਛਾਂਦਾਰ ਬੂਟੇ ਲਾ ਕੇ ਮਨਾਇਆ ਗਿਆ। ਵੱਖ-ਵੱਖ ਵਿਭਾਗ ਦੇ ਵਿਦਿਆਰਥੀਆਂ ਵਲੋਂ ਰੰਗੋਲੀ ਤਿਆਰ ਕੀਤੀ ਗਈ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਪ੍ਰਿੰਸੀਪਲ ਇੰਜ. ਗੁਰਜੀਤ ਸਿੰਘ ਗਾਂਧੀ, ਪੰਜਾਬ ਗਰੁੱਪ ਦੇ ਚੇਅਰਮੈਨ ਡਾ. ਜਨਜੀਤਪਾਲ ਸਿੰਘ ਸੇਖੋਂ, ਮੈਨੇਜਿੰਗ ਡਾਇਰੈਕਟਰ ਇੰਜ: ਜਰਮਨਜੀਤ ਸਿੰਘ ਸੰਧੂ ਅਤੇ ਐਡੀਸ਼ਨਲ ਡਾਇਰੈਕਟਰ ਐਸ.ਪੀ ਮੌਂਗਾ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਸ਼ੁੱਭ ਅਵਸਰ ਦੀ ਵਧਾਈ ਦਿੱਤੀ ਅਤੇ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿ੍ਰੰਸ ਜੈਨ, ਹਰਵਿੰਦਰ ਸਿੰਘ, ਸ਼ੀਨੂ ਸ਼ਰਮਾ, ਨਵਨੀਤ ਕੁਮਾਰ, ਲਖਵਿੰਦਰ ਕੌਰ, ਗੁਰਜੋਤ ਕੌਰ, ਅਮਰਿੰਦਰ ਸਿੰਘ, ਰਵਿੰਦਰ ਸਿੰਘ, ਰਸ਼ਪਾਲ ਸਿੰਘ, ਹਰਨੇਕ ਸਿੰਘ, ਪਰਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਸੰਜੇ ਕਪੂਰ, ਵੀਰਪਾਲ ਕੌਰ, ਲਵਪ੍ਰੀਤ ਸਿੰਘ, ਸੁਲੇਮਾਨ ਅਤੇ ਕਾਲਜ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।
ਪਿਛਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਗਰੀਨ ਦੀਵਾਲੀ ਉਤਸਵ ਮਨਾਇਆ ਅਗਲੀ ਖ਼ਬਰ ਟਰੈਕਟਰ-ਟਰਾਲੀ ਥੱਲੇ ਆਉਣ ਨਾਲ ਮਜ਼ਦੂਰ ਦੀ ਮੌਤ ਰੋਸ ਵਜੋਂ ਪ੍ਰਵਾਸੀ ਮਜ਼ਦੂਰਾਂ ਨੇ ਮੰਡੀ ਦੇ ਗੇਟ ਕੀਤੇ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।