07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ

ਬਰਗਾੜੀ, 6 ਨਵੰਬਰ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ। ਜਿਸ ਵਿਚ ਬੱਚਿਆਂ ਦੇ ਸਾਹਿਬਜਾਦਾ ਅਜੀਤ ਸਿੰਘ ਹਾਉਸ, ਸਾਹਿਬਜ਼ਾਦਾ ਜੁਝਾਰ ਸਿੰਘ ਹਾਉੁਸ, ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ, ਸਾਹਿਬਜ਼ਾਦਾ ਫਤਿਹ ਸਿੰਘ ਹਾਉਸ ਵਲੋਂ ਬਹੁਤ ਹੀ ਸ਼ਾਨਦਾਰ ਮਾਰਚ ਪਾਸ ਕੀਤਾ ਗਿਆ।

ਅਜੀਤ ਡੈਸਕ 07-11-2026
ਬਰਗਾੜੀ, 6 ਨਵੰਬਰ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ। ਜਿਸ ਵਿਚ ਬੱਚਿਆਂ ਦੇ ਸਾਹਿਬਜਾਦਾ ਅਜੀਤ ਸਿੰਘ ਹਾਉਸ, ਸਾਹਿਬਜ਼ਾਦਾ ਜੁਝਾਰ ਸਿੰਘ ਹਾਉੁਸ, ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ, ਸਾਹਿਬਜ਼ਾਦਾ ਫਤਿਹ ਸਿੰਘ ਹਾਉਸ ਵਲੋਂ ਬਹੁਤ ਹੀ ਸ਼ਾਨਦਾਰ ਮਾਰਚ ਪਾਸ ਕੀਤਾ ਗਿਆ। ਬੱਚਿਆਂ ਵਲੋਂ ਸ਼ਾਨਦਾਰ ਸ਼ਬਦ ਗਾਇਨ ਕਰਨ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਅਥਲੈਟਿਕਸ ਮੀਟ ਵਿਚ ਪਹਿਲੀ ਤੋਂ ਤੀਸਰੀ ਜਮਾਤ ਦੇ ਬੱਚਿਆਂ ਨੇ ਸੈਕ ਰੇਸ, ਪਿਕ ਅਪ ਬਾਲਜ, ਥ੍ਰੀ ਲੈਗ ਰੇਸ, ਰਿਲੇਅ ਰੇਸ, ਟੈਗ ਆਫ ਵਾਰ, ਹਰਲਡ ਰੇਸ, ਚੌਥੀ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਲਈ 100 ਮੀਟਰ ਰੇਸ, ਸ਼ਾਟ ਪੁੱਟ, ਰੱਸਾ ਕਸੀ, ਲੰਬੀ ਛਾਲ, ਹਾਈ ਜੰਪ, ਡਿਸਕਸ ਥਰੋਅ ਆਦਿ ਖੇਡਾਂ ਕਰਵਾਈਆਂ ਗਈਆਂ। ਇੰਨ੍ਹਾ ਖੇਡਾਂ ਵਿਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਕੂਲ ਡਾਇਰੈਕਟਰ ਜਸਬੀਰ ਸਿੰਘ ਸੰਧੂ, ਪਿ੍ਰੰਸੀਪਲ ਅਜੇ ਸ਼ਰਮਾ, ਉਪ ਪਿ੍ਰੰਸੀਪਲ ਕਮਲਜੀਤ ਕੌਰ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੋਚ ਜਸਕਰਨ ਸਿੰਘ, ਕੋਚ ਮਨਪ੍ਰੀਤ ਕੌਰ, ਅਧਿਆਪਕ ਜਗਮੋਹਨ ਸਿੰਘ, ਅਭਿਸੇਕ ਸ਼ਰਮਾ, ਜਤਿੰਦਰ ਸਿੰਘ, ਜਸਪ੍ਰੀਤ ਸਿੰਘ, ਸਿਮਰਜੀਤ ਕੌਰ, ਰੁਪਿੰਦਰ ਕੌਰ, ਸੰਦੀਪ ਕੌਰ, ਰਮਨਦੀਪ ਕੌਰ, ਸੰਜੇ ਕੁਮਾਰ, ਪਲਕ, ਪੂਨਮ, ਰਾਧਿਕਾ, ਰਾਜਵੰਤ ਕੌਰ, ਵੀਰਪਾਲ ਕੌਰ, ਗਗਨਦੀਪ ਕੌਰ, ਲਖਵੀਰ ਕੌਰ, ਸੰਦੀਪ ਕੌਰ, ਕਰਮਜੀਤ ਕੌਰ, ਕੋਆਰਡੀਨੇਟਰ ਗੀਤਾਂਜਲੀ ਦਿਓੜਾ, ਅਨੀਤਾ ਰਾਣੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਤਾਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ’ਚ ਪਹਿਲਾ ਸਥਾਨ ਅਗਲੀ ਖ਼ਬਰ ਵਿਵੇਕ ਸਕੂਲ ਬਰਗਾੜੀ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।