26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਇਕ ਘੰਟਾ ਪਏ ਮੀਂਹ ਨੇ ਕੋਟਕਪੂਰਾ ਦੀਆਂ ਸੜਕਾਂ ਕੀਤੀਆਂ ਜਲਥਲ

ਕੋਟਕਪੂਰਾ, 25 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ’ਚ ਬੀਤੇ ਦਿਨੀਂ ਪਏ ਮੀਂਹ ਕਾਰਨ ਸੜਕਾਂ ਜਲ ਥਲ ਹੋ ਗਈਆਂ। ਵਿਕਾਸ ਲਈ ਪੁੱਟੀਆਂ ਗਈਆਂ ਸੜਕਾਂ ’ਤੇ ਦੋ ਦੋ ਫੁੱਟ ਪਾਣੀ ਭਰ ਗਿਆ ਅਤੇ ਰਾਹਗੀਰ ਟੁੱਟੀਆਂ ਸੜਕਾਂ ਵਿਚ ਪਏ ਖੱਡਿਆਂ ਕਾਰਨ ਡਿੱਗਦੇ ਹੋਏ ਨਜ਼ਰ ਆਏ।

ਅਜੀਤ ਡੈਸਕ 26-10-2026
ਕੋਟਕਪੂਰਾ, 25 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ’ਚ ਬੀਤੇ ਦਿਨੀਂ ਪਏ ਮੀਂਹ ਕਾਰਨ ਸੜਕਾਂ ਜਲ ਥਲ ਹੋ ਗਈਆਂ। ਵਿਕਾਸ ਲਈ ਪੁੱਟੀਆਂ ਗਈਆਂ ਸੜਕਾਂ ’ਤੇ ਦੋ ਦੋ ਫੁੱਟ ਪਾਣੀ ਭਰ ਗਿਆ ਅਤੇ ਰਾਹਗੀਰ ਟੁੱਟੀਆਂ ਸੜਕਾਂ ਵਿਚ ਪਏ ਖੱਡਿਆਂ ਕਾਰਨ ਡਿੱਗਦੇ ਹੋਏ ਨਜ਼ਰ ਆਏ। ਸ਼ਹਿਰ ਦਾ ਮੁੱਖ ਮਾਰਗ ਮੋਗਾ ਕੋਟਕਪੂਰਾ ਰੋਡ ਜੋ ਵਿਕਾਸ ਦੇ ਨਾਂਅ ’ਤੇ ਪਿਛਲੇ ਕਈ ਦਿਨਾਂ ਤੋਂ ਪੁੱਟਿਆ ਹੋਇਆ ਹੈ। ਸ਼ਹਿਰ ਦੇ ਦੇਵੀ ਵਾਲਾ ਰੋਡ, ਬਾਬਾ ਜੀਵਨ ਸਿੰਘ ਨਗਰ, ਪ੍ਰੇਮ ਨਗਰ, ਕਿਲਾ ਰੋਡ ਨਜ਼ਦੀਕ, ਪੁਰਾਣਾ ਸ਼ਹਿਰ ਆਦ ਪ੍ਰਮੁੱਖ ਸੜਕਾਂ ’ਤੇ ਮੀਂਹ ਦਾ ਪਾਣੀ ਜਮ੍ਹਾ ਹੋ ਗਿਆ। ਡੇਰਾ ਦਰਿਆਗਿਰੀ ਵਾਲੀ ਮੁੱਖ ਸੜਕ ਜਿਸ ਨੂੰ ਲੋਕ ਦੂਜੇ ਲਾਂਘੇ ਵਜੋਂ ਵਰਤਦੇ ਸਨ ’ਤੇ ਵੀ ਕਈ ਫੁੱਟ ਪਾਣੀ ਜਮ੍ਹਾ ਹੋ ਗਿਆ। ਕੋਟਕਪੂਰਾ ਦੇ ਨਵਾਂ ਬੱਸ ਸਟੈਂਡ ਨਜ਼ਦੀਕ ਦੁਕਾਨਦਾਰਾਂ ਲਈ ਵੀ ਇਹ ਮੀਂਹ ਪ੍ਰੇਸ਼ਾਨੀ ਬਣ ਕੇ ਵਰਿ੍ਆ ਜਿਸ ਨਾਲ ਸੈਂਕੜੇ ਦੁਕਾਨਦਾਰਾਂ ਦਾ ਕਾਰੋਬਾਰ ਪਹਿਲਾਂ ਹੀ ਵਿਕਾਸ ਲਈ ਪੁੱਟੀ ਗਈ ਸੜਕ ਨੇ ਠੱਪ ਕਰ ਦਿੱਤਾ ਹੈ। ਉੱਪਰੋਂ ਮੀਂਹ ਨੇ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਰ ਵਧਾ ਦਿੱਤਾ ਹੈ। ਲੋਕਾਂ ਨੇ ਦੱਸਿਆ ਕਿ ਕਰੋੜਾਂ ਰੁਪਏ ਵਿਕਾਸ ਦੇ ਦਾਅਵੇ ਹਰ ਪਾਰਟੀ ਦੇ ਸਿਆਸੀ ਲੀਡਰ ਕਰਦੇ ਹਨ ਪਰ ਜਦੋਂ ਜ਼ਮੀਨੀ ਹਕੀਕਤ ਬਾਰਿਸ਼ਾਂ ਤੋਂ ਬਾਅਦ ਸੜਕਾਂ ਜੋ ਨਦੀਆਂ ਦਾ ਰੂਪ ਧਾਰ ਲੈਂਦੀਆਂ ਹਨ ਉਸ ਸਮੇਂ ਵਿਕਾਸ ਦੇ ਕਿੱਤੇ ਹਰੇਕ ਦਾਅਵੇ ਖੋਖਲੇ ਨਜ਼ਰ ਆਉਂਦੇ ਹਨ।
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਅਗਲੀ ਖ਼ਬਰ ਕੋਟਕਪੂਰਾ ਅਨਾਜ ਮੰਡੀ ’ਚ ਮੀਂਹ ਕਾਰਨ ਝੋਨਾ ਪਾਣੀ ’ਚ ਡੁੱਬਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।