10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਟੇਲ ਸਿੰਘ ਭੁੱਲਰ ਨੂੰ ਵੱਖ-ਵੱਖ ਆਗੂ ਸ਼ਰਧਾਂਜਲੀਆਂ ਭੇਟ

ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਵਿਸਾਖਾ ਸਿੰਘ ਭੁੱਲਰ ਦੇ ਪਿਤਾ, ਬਲਦੇਵ ਸਿੰਘ ਮਿੱਠੂ ਮੈਂਬਰ ਅਤੇ ਗੁਰਦੇਵ ਸਿੰਘ ਭੁੱਲਰ ਦੇ ਛੋਟੇ ਭਰਾ ਅਤੇ ਜਸਪਿੰਦਰ ਸਿੰਘ ਭੁੱਲਰ ਆਈ. ਏ.

ਡਿਪਟੀ ਕਮਿਸ਼ਨਰ ਰਾਹੁਲ ਚਾਬਾ। 10-10-2026
ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਵਿਸਾਖਾ ਸਿੰਘ ਭੁੱਲਰ ਦੇ ਪਿਤਾ, ਬਲਦੇਵ ਸਿੰਘ ਮਿੱਠੂ ਮੈਂਬਰ ਅਤੇ ਗੁਰਦੇਵ ਸਿੰਘ ਭੁੱਲਰ ਦੇ ਛੋਟੇ ਭਰਾ ਅਤੇ ਜਸਪਿੰਦਰ ਸਿੰਘ ਭੁੱਲਰ ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ ਮੋਗਾ ਦੇ ਦਾਦਾ ਸ. ਪਟੇਲ ਸਿੰਘ ਭੁੱਲਰ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿੱਤ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ। ਇਸ ਉਪਰੰਤ ਗੁਰਦੁਆਰਾ ਸ੍ਰੀ ਮਾਲਸਰ ਸਾਹਿਬ ਪਿੰਡ ਭੁੱਲਰ ਵਿਖੇ ਕੀਰਤਨ ਅਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ, ਸਰਕਾਰੀ ਅਧਿਕਾਰੀ ਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਇਸ ਮੌਕੇ ਭਾਈ ਗਗਨਦੀਪ ਸਿੰਘ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਅਰਦਾਸ ਭਾਈ ਕੁਲਵਿੰਦਰ ਸਿੰਘ ਵਲੋਂ ਕੀਤੀ ਗਈ। ਇਸ ਉਪਰੰਤ ਸਟੇਜ ਸਕੱਤਰ ਗਗਨਦੀਪ ਸਿੰਘ ਨੇ ਮ੍ਰਿਤਕ ਦੇ ਜੀਵਨ ’ਤੇ ਚਾਨਣਾ ਪਾਇਆ ਤੇ ਵੱਖ ਵੱਖ ਸ਼ੋਕ ਮਤੇ ਪੜ੍ਹੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਪਟੇਲ ਸਿੰਘ ਭੁੱਲਰ ਦੁਆਰਾ ਪਰਿਵਾਰ ਦੀ ਤਰੱਕੀ ਅਤੇ ਸਮਾਜਿਕ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸ: ਭੁੱਲਰ ਬਹੁਤ ਮਿਹਨਤੀ, ਮਿਲਣਸਾਰ ਅਤੇ ਨੇਕ ਇਨਸਾਨ ਸਨ। ਉਨ੍ਹਾਂ ਪਹੁੰਚੀ ਸਮੂਹ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ। ਇਸ ਮੌਕੇ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਆਮ ਆਦਮੀ ਪਾਰਟੀ, ਡੈਵੀ ਗੋਇਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਕ੍ਰਿਸ਼ਨਾ ਪਾਲ ਰਾਜਪੂਤ ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਗੁਰਕਿਰਨਦੀਪ ਸਿੰਘ ਸਿੱਧੂ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਜਗਜੀਤ ਸਿੰਘ ਹਨੀ ਫੱਤਣਵਾਲਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਦੀਪ ਸਿੰਘ ਮੜਮੱਲੂ ਸਾਬਕਾ ਚੇਅਰਮੈਨ ਸਹਿਕਾਰੀ ਬੈਂਕ, ਗੁਰਬਾਜ਼ ਸਿੰਘ ਵਣਵਾਲਾ ਚੇਅਰਮੈਨ ਮਾਰਕੀਟ ਕਮੇਟੀ ਮੰਡੀ ਕਿੱਲਿਆਂਵਾਲੀ, ਰਾਜੇਸ਼ ਗੋਰਾ ਪਠੇਲਾ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ, ਬਲਕਰਨ ਸਿੰਘ ਵਣਵਾਲਾ ਨਿੱਜੀ ਸਹਾਇਕ ਸੁਖਬੀਰ ਸਿੰਘ ਬਾਦਲ, ਗੁਰਵਿੰਦਰ ਸਿੰਘ ਵਣਵਾਲਾ ਇੰਚਾਰਜ ਅਕਾਲੀ ਦਲ ਗਿੱਦੜਬਾਹਾ, ਜਸਮੇਲ ਸਿੰਘ ਬਰਾੜ ਉਦੇਕਰਨ ਸੀਨੀਅਰ ਐਡਵੋਕੇਟ, ਨਛੱਤਰ ਸਿੰਘ ਭੋਲਾ ਭੁੱਲਰ, ਮਨਦੀਪ ਸਿੰਘ ਕਾਕੂ ਭੁੱਲਰ, ਸੰਦੀਪ ਸਿੰਘ ਗਿੱਲ, ਬਲਵਿੰਦਰ ਸਿੰਘ ਦੋਦਾ ਸਾਬਕਾ ਐਮ.ਡੀ. ਸਹਿਕਾਰੀ ਬੈਂਕ, ਨਰਿੰਦਰ ਸਿੰਘ ਕਾਉਣੀ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਹਰਭਗਵਾਨ ਸਿੰਘ ਰਾਜਾ ਭੁੱਲਰ ਸਾਬਕਾ ਸਰਪੰਚ, ਗੁਰਲਾਲ ਸਿੰਘ ਸਰਪੰਚ ਭੁੱਲਰ, ਬਲਰਾਜ ਸਿੰਘ ਭੁੱਲਰ, ਚਰਨਜੀਤ ਸਿੰਘ ਭੂੰਦੜ, ਪਰਮਜੀਤ ਕੌਰ ਬਰਾੜ ਇਸਤਰੀ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ, ਚਰਨਜੀਤ ਸਿੰਘ ਲੁਹਾਰਾ ਚੇਅਰਮੈਨ, ਗੁਰਿੰਦਰ ਸਿੰਘ ਲੁਹਾਰਾ, ਗੁਰਮੇਲ ਸਿੰਘ ਬਰਾੜ ਆੜ੍ਹਤੀਆ, ਇਕਬਾਲ ਸਿੰਘ ਭੁੱਲਰ ਪੀ.ਏ., ਮਿਹਰਬਾਨ ਸਿੰਘ ਬਰਾੜ ਸਾਬਕਾ ਕੌਂਸਲਰ, ਸੁਖਚਰਨ ਸਿੰਘ ਨਿੱਕਾ ਬਰਾੜ ਸਰਪੰਚ ਉਦੇਕਰਨ, ਸੁਖਪਾਲ ਸਿੰਘ ਭੁੱਟੀਵਾਲਾ ਸਾਬਕਾ ਸਰਪੰਚ, ਚਰਨਜੀਤ ਸਿੰਘ ਸੱਕਾਂਵਾਲੀ ਸਾਬਕਾ ਸਰਪੰਚ, ਅੰਗਰੇਜ਼ ਸਿੰਘ ਉਦੇਕਰਨ ਸਾਬਕਾ ਸਰਪੰਚ, ਜਸਕਰਨ ਸਿੰਘ ਨਿੱਕਾ ਉਦੇਕਰਨ, ਸਤਨਾਮ ਸਿੰਘ ਸਾਬਕਾ ਸਰਪੰਚ ਸੰਗੂਧੌਣ, ਮੌਂਟੀ ਬਰਾੜ ਝੀਂਡਵਾਲਾ ਸਾਬਕਾ ਸਰਪੰਚ ਗੋਨਿਆਣਾ, ਨਰਿੰਦਰ ਸਿੰਘ ਪੋਪਾ ਉਦੇਕਰਨ, ਸਰਬਜੀਤ ਸਿੰਘ ਬਰਾੜ ਭਾਗਸਰ, ਨਿਹਾਲ ਸਿੰਘ ਆਸਾ ਬੁੱਟਰ, ਸਰਪੰਚ ਕਾਲਾ ਸਿੰਘ ਗੋਬਿੰਦ ਨਗਰੀ, ਪਿੰਦਰਪਾਲ ਸਿੰਘ ਰਿੰਪਲ, ਲੈਕਚਰਾਰ ਰਾਜ ਕੁਮਾਰ, ਬਲਵਿੰਦਰ ਸਿੰਘ ਮਹਾਸ਼ਾ ਬਰਾੜ, ਬਲਕਰਨ ਸਿੰਘ ਗਿੱਲ ਖਿੜਕੀਆਂਵਾਲਾ, ਅੰਗਰੇਜ਼ ਸਿੰਘ, ਜਸਵੀਰ ਸਿੰਘ ਭੁੱਲਰ, ਸਿਮਰਜੀਤ ਸਿੰਘ ਢਿੱਲੋਂ ਭੁੱਟੀਵਾਲਾ, ਜਗਦੇਵ ਸਿੰਘ ਢਿੱਲੋਂ, ਪਰਮਜੀਤ ਸਿੰਘ, ਜਸਕਰਨ ਸਿੰਘ ਭੁੱਟੀਵਾਲਾ, ਗੁਰਮੀਤ ਸਿੰਘ ਗੰਧੜ, ਜਗਦੇਵ ਸਿੰਘ ਸਾਬਕਾ ਸਰਪੰਚ ਨਵਾਂ ਭੁੱਲਰ, ਗੁਲਾਬ ਸਿੰਘ ਸਾਬਕਾ ਸਰਪੰਚ ਦੋਦਾ, ਮੰਦਰ ਸਿੰਘ ਦੋਦਾ, ਪਰਮਜੀਤ ਸਿੰਘ ਸਰਪੰਚ ਭਾਗਸਰ, ਗਗਨ ਸੰਧੂ ਕਾਨਿਆਂਵਾਲੀ, ਲੈਕ. ਗੁਰਨਾਮ ਸਿੰਘ ਭੁੱਲਰ, ਜਥੇ: ਬੋਹੜ ਸਿੰਘ ਭੁੱਲਰ, ਜਥੇ: ਨਿਰਮਲ ਸਿੰਘ ਭੁੱਲਰ ਸਮੇਤ ਇਲਾਕਾ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਜੈ ਹਨੂੰਮਾਨ ਮਾਰੂਤੀ ਨੰਦਨ ਸੇਵਾ ਸਮਿਤੀ ਮਲੋਟ ਵਲੋਂ ਵਿਸ਼ਾਲ ਭੰਡਾਰਾ 12 ਤੋਂ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਜਵਾਹਰੇਵਾਲਾ ਦੀ ਚਾਰਦੀਵਾਰੀ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।