ਸਰਕਾਰੀ ਕਾਲਜ ਵਿਖੇ ਨੈਸ਼ਨਲ ਵਲੰਟੀਅਰ ਖ਼ੂਨਦਾਨ ਦਿਵਸ ਮਨਾਇਆ
ਸੜਕ ਕਿਨਾਰੇ ਧੜੱਲੇ ਨਾਲ ਬਿਜਲੀ ਚੋਰੀ ਅਤੇ ਨਾਜਾਇਜ਼ ਕਬਜ਼ੇ ਤੋਂ ਪ੍ਰਸ਼ਾਸਨ ਬੇਖ਼ਬਰ
ਗਿੱਦੜਬਾਹਾ, 2 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਮੁੱਖ ਮਾਰਗ ’ਤੇ ਧੜੱਲੇ ਨਾਲ ਨਾਜਾਇਜ਼ ਤੌਰ ’ਤੇ ਅੱਡਾ ਲਗਾ ਕੇ ਨਾਰੀਅਲ ਵੇਚਣ ਵਾਲਿਆਂ ਵਲੋਂ ਦਿਨ-ਰਾਤ ਬਿਜਲੀ ਚੋਰੀ ਕਰਨ ਦਾ ਸਮਾਚਾਰ ਹੈ, ਪ੍ਰੰਤੂ ਪ੍ਰਸ਼ਾਸਨ ਬੇਖ਼ਬਰ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਾਲੇ ਜਲਘਰ ਦੇ ਸਾਹਮਣੇ ਦੋ ਨੌਜਵਾਨਾਂ ਵਲੋਂ ਸੜਕ ਕਿਨਾਰੇ ’ਤੇ ਬੀਤੇ ਲੰਮੇ ਸਮੇਂ ਤੋਂ ਨਾਜਾਇਜ਼ ਤੌਰ ’ਤੇ ਜਗ੍ਹਾ ਰੋਕ ਕੇ ਆਪਣਾ ਅੱਡਾ ਲਗਾਇਆ ਹੋਇਆ ਹੈ, ਜਿੱਥੇ ਉਹ ਨਾਰੀਅਲ ਵੇਚਣ ਦਾ ਧੰਦਾ ਕਰਦੇ ਹਨ।
ਗਿੱਦੜਬਾਹਾ, 2 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਮੁੱਖ ਮਾਰਗ ’ਤੇ ਧੜੱਲੇ ਨਾਲ ਨਾਜਾਇਜ਼ ਤੌਰ ’ਤੇ ਅੱਡਾ ਲਗਾ ਕੇ ਨਾਰੀਅਲ ਵੇਚਣ ਵਾਲਿਆਂ ਵਲੋਂ ਦਿਨ-ਰਾਤ ਬਿਜਲੀ ਚੋਰੀ ਕਰਨ ਦਾ ਸਮਾਚਾਰ ਹੈ, ਪ੍ਰੰਤੂ ਪ੍ਰਸ਼ਾਸਨ ਬੇਖ਼ਬਰ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਾਲੇ ਜਲਘਰ ਦੇ ਸਾਹਮਣੇ ਦੋ ਨੌਜਵਾਨਾਂ ਵਲੋਂ ਸੜਕ ਕਿਨਾਰੇ ’ਤੇ ਬੀਤੇ ਲੰਮੇ ਸਮੇਂ ਤੋਂ ਨਾਜਾਇਜ਼ ਤੌਰ ’ਤੇ ਜਗ੍ਹਾ ਰੋਕ ਕੇ ਆਪਣਾ ਅੱਡਾ ਲਗਾਇਆ ਹੋਇਆ ਹੈ, ਜਿੱਥੇ ਉਹ ਨਾਰੀਅਲ ਵੇਚਣ ਦਾ ਧੰਦਾ ਕਰਦੇ ਹਨ। ਇਥੇ ਹੀ ਬੱਸ ਨਹੀਂ, ਉਕਤ ਅੱਡੇ ਦੇ ਕੋਲ ਬਿਜਲੀ ਦੇ ਟਰਾਂਸਫ਼ਾਰਮਰ ਤੋਂ ਸਿੱਧੀ ਬਿਜਲੀ ਦੀ ਕੁੰਡੀ ਲਗਾਈ ਹੋਈ ਹੈ, ਜਿਸ ਨਾਲ ਪੱਖਾ, ਫ਼ਰਿਜ ਅਤੇ ਰਾਤ ਸਮੇਂ ਲਾਈਟ ਜਗਾਉਂਦੇ ਹਨ। ਪ੍ਰੰਤੂ ਅਸਚਰਜ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਜਾ ਰਹੀ। ਜਦੋਂ ਉਨ੍ਹਾਂ ਦੇ ਪਿਛੋਕੜ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਬਿਜਲੀ ਤਾਂ ਵਿਭਾਗ ਦੇ ਕਰਮਚਾਰੀਆਂ ਤੋਂ ਪੁੱਛ ਕੇ ਲਈ ਗਈ ਹੈ। ਸੜਕ ਦੇ ਕਿਨਾਰੇ ’ਤੇ ਬੈਠਣ ਲਈ ਮਨਜ਼ੂਰੀ ਬਾਰੇ ਪੁੱਛਣ ’ਤੇ ਉਨ੍ਹਾਂ ਕੋਈ ਠੋਸ ਜਵਾਬ ਨਹੀਂ ਦਿੱਤਾ। ਇਸ ਬਾਰੇ ਵਿਭਾਗ ਦੇ ਐਸ.ਡੀ.ਓ. ਗੁਰਵਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀ ਹੈ। ਉਨ੍ਹਾਂ ਜਲਦੀ ਹੀ ਵਿਭਾਗੀ ਕਰਵਾਈ ਕਰਨ ਦਾ ਵਿਸ਼ਵਾਸ਼ ਦਿਵਾਇਆ।