08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ, ਇਲਾਕੇ ਅੰਦਰ ਸੋਗ

ਕੋਟਕਪੂਰਾ, 7 ਸਤੰਬਰ (ਮੋਹਰ ਸਿੰਘ ਗਿੱਲ, ਰਿੰਕੂ ਮਲਹੋਤਰਾ)-ਪਿੰਡ ਦੇਵੀ ਵਾਲਾ ਸਮੇਤ ਸਮੁੱਚੇ ਇਲਾਕੇ ਅੰਦਰ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦ ਪਿੰਡ ਦੇ ਹਰਮਨ-ਪਿਆਰੇ ਨੌਜਵਾਨ ਸੁਖਪ੍ਰੀਤ ਸਿੰਘ ਸੁੱਖੀ ਢਿੱਲੋਂ (44) ਪੁੱਤਰ ਭਗਵਾਨ ਸਿੰਘ ਢਿੱਲੋਂ ਦੀ ਖੇਤ ’ਚ ਕੰਮ ਕਰਦਿਆਂ ਅਚਾਨਕ ਬਿਜਲੀ ਦਾ ਕਰੰਟ ਲੱਗ ਜਾਣ ਕਾਰਨ ਬੇਵਕਤੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਸ਼ਿੰਦਰਪਾਲ ਕੌਰ, 14 ਸਾਲਾ ਬੇਟੀ ਗੁਰਨੋਜ ਕੌਰ ਅਤੇ 11 ਸਾਲਾ ਪੁੱਤਰ ਰਹਿਮਤਪ੍ਰੀਤ ਸਿੰਘ ਸਮੇਤ ਹੋਰ ਪਰਿਵਾਰ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਛੱਡ ਗਿਆ ਹੈ।

ਸੁਖਪ੍ਰੀਤ ਸਿੰਘ ਢਿੱਲੋ ਦੀ ਫਾਈਲ ਫੋਟੋ। 08-09-2026
ਕੋਟਕਪੂਰਾ, 7 ਸਤੰਬਰ (ਮੋਹਰ ਸਿੰਘ ਗਿੱਲ, ਰਿੰਕੂ ਮਲਹੋਤਰਾ)-ਪਿੰਡ ਦੇਵੀ ਵਾਲਾ ਸਮੇਤ ਸਮੁੱਚੇ ਇਲਾਕੇ ਅੰਦਰ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦ ਪਿੰਡ ਦੇ ਹਰਮਨ-ਪਿਆਰੇ ਨੌਜਵਾਨ ਸੁਖਪ੍ਰੀਤ ਸਿੰਘ ਸੁੱਖੀ ਢਿੱਲੋਂ (44) ਪੁੱਤਰ ਭਗਵਾਨ ਸਿੰਘ ਢਿੱਲੋਂ ਦੀ ਖੇਤ ’ਚ ਕੰਮ ਕਰਦਿਆਂ ਅਚਾਨਕ ਬਿਜਲੀ ਦਾ ਕਰੰਟ ਲੱਗ ਜਾਣ ਕਾਰਨ ਬੇਵਕਤੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਸ਼ਿੰਦਰਪਾਲ ਕੌਰ, 14 ਸਾਲਾ ਬੇਟੀ ਗੁਰਨੋਜ ਕੌਰ ਅਤੇ 11 ਸਾਲਾ ਪੁੱਤਰ ਰਹਿਮਤਪ੍ਰੀਤ ਸਿੰਘ ਸਮੇਤ ਹੋਰ ਪਰਿਵਾਰ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਛੱਡ ਗਿਆ ਹੈ। ਸੁੱਖੀ ਢਿੱਲੋਂ ਦਾ ਅੰਤਿਮ ਸੰਸਕਾਰ ਉਸ ਦੇ ਵਿਦੇਸ਼ ਤੋਂ ਪਿਤਾ, ਭੈਣ ਅਤੇ ਭਰਾ ਦੇ ਆਉਣ ਉਪਰੰਤ ਕੀਤਾ ਜਾਵੇਗਾ। ਉਸ ਦੀ ਬੇਵਕਤੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਇਲਾਕੇ ਅੰਦਰ ਸੋਗ ਦਾ ਮਾਹੌਲ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਜ਼ੈਲਦਾਰ, ਲਾਲਜੀਤ ਸਿੰਘ ਢਿੱਲੋਂ ਨੰਬਰਦਾਰ ਅਤੇ ਹੋਰਾਂ ਨੇ ਪਰਿਵਾਰ ਦੇ ਘਰ ਪੁੱਜ ਕੇ ਦੁੱਖ ਸਾਂਝਾ ਕੀਤਾ। ਸਭਨਾਂ ਨੇ ਸੁੱਖੀ ਢਿੱਲੋਂ ਦੀ ਮੌਤ ਨੂੰ ਪਰਿਵਾਰ ਲਈ ਵੱਡਾ ਘਾਟਾ ਦੱਸਿਆ ਹੈ।
ਪਿਛਲੀ ਖ਼ਬਰ ਕਰਤਾ ਸਿੰਘ ਮਚਾਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਸਪੋਕਸਮੈਨ ਬਣੇ ਅਗਲੀ ਖ਼ਬਰ ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਵੈਕਸੀਨ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।