08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਬੰਦ ਪਈ 22 ਨੰਬਰ ਵਾਰਡ ਦੀ ਨਿਕਾਸੀ ਨੂੰ ਚਾਲੂ ਕਰਵਾਇਆ

ਕੋਟਕਪੂਰਾ, 7 ਸਤੰਬਰ (ਹਰਪ੍ਰੀਤ ਸਿੰਘ)-ਸਥਾਨਕ 22 ਨੰਬਰ ਦੇ ਵਾਰਡ ’ਚ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਗੰਦੇ ਪਾਣੀ ਦੀ ਨਿਕਾਸੀ ਨੂੰ ਨਗਰ ਕੌਂਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਵਲੋਂ ਚਾਲੂ ਕਰਵਾਇਆ ਗਿਆ। ਮੁਹੱਲਾ ਨਿਵਾਸੀ ਬਿੰਦਰ ਪਾਲ, ਮਨੋਹਰ ਲਾਲ, ਇੰਦਰਜੀਤ ਸਿੰਘ, ਕਮਵਜੀਤ ਸਿੰਘ, ਤਰੁਣ, ਰਾਹਲ, ਹੁਕਮ ਚੰਦ, ਅਕਾਸ਼ਦੀਪ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਾਡੇ ਇਲਾਕੇ ’ਚ ਗੰਦੇ ਪਾਣੀ ਦੀ ਨਿਕਾਸੀ ਬੰਦ ਪਈ ਸੀ।

ਅਜੀਤ ਡੈਸਕ 08-09-2026
ਕੋਟਕਪੂਰਾ, 7 ਸਤੰਬਰ (ਹਰਪ੍ਰੀਤ ਸਿੰਘ)-ਸਥਾਨਕ 22 ਨੰਬਰ ਦੇ ਵਾਰਡ ’ਚ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਗੰਦੇ ਪਾਣੀ ਦੀ ਨਿਕਾਸੀ ਨੂੰ ਨਗਰ ਕੌਂਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਵਲੋਂ ਚਾਲੂ ਕਰਵਾਇਆ ਗਿਆ। ਮੁਹੱਲਾ ਨਿਵਾਸੀ ਬਿੰਦਰ ਪਾਲ, ਮਨੋਹਰ ਲਾਲ, ਇੰਦਰਜੀਤ ਸਿੰਘ, ਕਮਵਜੀਤ ਸਿੰਘ, ਤਰੁਣ, ਰਾਹਲ, ਹੁਕਮ ਚੰਦ, ਅਕਾਸ਼ਦੀਪ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਾਡੇ ਇਲਾਕੇ ’ਚ ਗੰਦੇ ਪਾਣੀ ਦੀ ਨਿਕਾਸੀ ਬੰਦ ਪਈ ਸੀ। ਜਿਸ ਨੂੰ ਨਗਰ ਕੌਂਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਨੇ ਉਦਮ ਕਰਦਿਆਂ ਗੰਦੇ ਪਾਣੀ ਦੀ ਨਿਕਾਸੀ ਨੂੰ ਪੂਰੀ ਤਰ੍ਹਾਂ ਨਾਲ ਚਾਲੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਇਲਾਕੇ ’ਚ ਗੰਦੇ ਪਾਣੀ ਦੇ ਖੜ੍ਹਨ ਨਾਲ ਗੰਦੀ ਬਦਬੂ ਆਉਂਦੀ ਰਹਿੰਦੀ ਸੀ ਤੇ ਜ਼ਹਿਰੀਲੇ ਕੀੜੇ ਪਤੰਗੇ ਲੋਕਾਂ ਦੇ ਘਰਾਂ ’ਚ ਦਾਖਲ ਹੋ ਰਹੇ ਸਨ। ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਨੇ ਕਿਹਾ ਕਿ ਸਾਰੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਹੈ।
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ (ਸੇਖੋਂ) ਦੀ ਮਾਸਿਕ ਇਕੱਤਰਤਾ ਹੋਈ ਅਗਲੀ ਖ਼ਬਰ 4 ਕਿਲੋ 29 ਗਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।