08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਭਾਰਤ ਕੋ ਜਾਨੋ ਪ੍ਰੋਗਰਾਮ ਤਹਿਤ ਬੱਚਿਆਂ ਨੇ ਪੇਪਰ ਦਿੱਤਾ

ਜੈਤੋ, 5 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਧਾਰਮਿਕ, ਰਾਜਨੀਤਿਕ ਤੇ ਭੂਗੋਲਕ ਦੀ ਜਾਣਕਾਰੀ ਲਈ ਭਾਰਤ ਕੋ ਜਾਨੋ ਪ੍ਰੋਗਰਾਮ ਤਹਿਤ ਪ੍ਰਧਾਨ ਰੁਲੀਆ ਰਾਮ ਸਿੰਗਲਾ ਅਤੇ ਪ੍ਰੋਜੈਕਟ ਚੇਅਰਮੈਨ ਜੋਗੇਸ਼ ਬਾਂਸਲ ਦੀ ਰਹਿਨੁਮਾਈ ਹੇਠ ਸਕੂਲਾਂ ਵਿਚ ਜਾ ਕੇ ਬੱਚਿਆਂ ਦਾ ਪੇਪਰ ਲਿਆ, ਇਸ ਵਿਚ ਸੀਨੀਅਰ ਬੱਚੇ 182 ਅਤੇ ਜੂਨੀਅਰ ਬੱਚੇ 166 ਨੇ ਪੇਪਰ ਦਿੱਤਾ। ਇਹ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਪੀ.

ਅਜੀਤ ਡੈਸਕ 06-09-2026
ਜੈਤੋ, 5 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਧਾਰਮਿਕ, ਰਾਜਨੀਤਿਕ ਤੇ ਭੂਗੋਲਕ ਦੀ ਜਾਣਕਾਰੀ ਲਈ ਭਾਰਤ ਕੋ ਜਾਨੋ ਪ੍ਰੋਗਰਾਮ ਤਹਿਤ ਪ੍ਰਧਾਨ ਰੁਲੀਆ ਰਾਮ ਸਿੰਗਲਾ ਅਤੇ ਪ੍ਰੋਜੈਕਟ ਚੇਅਰਮੈਨ ਜੋਗੇਸ਼ ਬਾਂਸਲ ਦੀ ਰਹਿਨੁਮਾਈ ਹੇਠ ਸਕੂਲਾਂ ਵਿਚ ਜਾ ਕੇ ਬੱਚਿਆਂ ਦਾ ਪੇਪਰ ਲਿਆ, ਇਸ ਵਿਚ ਸੀਨੀਅਰ ਬੱਚੇ 182 ਅਤੇ ਜੂਨੀਅਰ ਬੱਚੇ 166 ਨੇ ਪੇਪਰ ਦਿੱਤਾ। ਇਹ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਪੀ.ਆਰ.ਓ ਰਿੰਕੂ ਬਿੰਦਲ ਨੇ ਦੱਸਿਆ ਕਿ ਇਹ ਇਮਤਿਹਾਨ ਸਕੂਲ ਲੈਵਲ ’ਤੇ ਸੀ ਜਿਹੜੇ ਬੱਚੇ ਇਸ ਪੇਪਰ ਵਿਚ ਸਿਲੈਕਟ ਹੋਏ ਹਨ ਉਨ੍ਹਾਂ ਦਾ ਬਰਾਂਚ ਲੈਵਲ ’ਤੇ ਸਥਾਨਕ ਪ੍ਰੀਸ਼ਦ ਭਵਨ ਵਿਖੇ ਟੈਸਟ ਲਿਆ ਜਾਵੇਗਾ। ਇਸ ਸਮੇਂ ਮਹਿਲਾ ਵਿੰਗ ’ਚੋਂ ਰੇਨੂ ਬਾਲਾ ਗਰਗ, ਮਨੀਸ਼ਾ ਬਿੰਦਲ, ਸਿਪੀ ਸਿੰਗਲਾ, ਆਲ ਪ੍ਰੋਜੈਕਟ ਚੇਅਰਮੈਨ ਸੁਨੀਲ ਸਿੰਗਲਾ ਸਟੇਟ ਮੈਂਬਰ ਪ੍ਰਹਲਾਦ ਰਾਏ ਗਰਗ, ਵਾਈਸ ਪ੍ਰਧਾਨ ਸਤੀਸ਼ ਕੁਮਾਰ ਗੋਇਲ ਲੰਬਵਾਲੀ ਵਾਲੇ, ਮੋਹਨ ਲਾਲ ਜਿੰਦਲ ਸਾਬਕਾ ਪ੍ਰਧਾਨ, ਗਗਨ ਸਿੰਗਲਾ, ਨਰੇਸ਼ ਗੋਇਲ ਦਾ ਵਿਸ਼ੇਸ਼ ਸਹਿਯੋਗ ਰਿਹਾ।
ਪਿਛਲੀ ਖ਼ਬਰ ਬਾਬਾ ਫ਼ਰੀਦ ਆਗਮਨ ਪੁਰਬ ਨੂੰ ਲੈ ਕੇ ਫ਼ਰੀਦਕੋਟ ਸ਼ਹਿਰ ਦੀ ਦਿਖ ਸੰਵਰਨ ਲੱਗੀ ਅਗਲੀ ਖ਼ਬਰ ਦਸਮੇਸ਼ ਮਾਡਰਨ ਸਕੂਲ ਭਾਣਾ ਦੇ ਖਿਡਾਰੀ ਨੇ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।