ਤੇਜ਼ਧਾਰ ਹਥਿਆਰਾਂ ਸਮੇਤ ਪੰਜ ਮੁਲਜ਼ਮ ਕੀਤੇ ਕਾਬੂ
ਕੋਟਕਪੂਰਾ, 1 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਜਗਮੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਦੇ ਸਬੰਧ ’ਚ ਬੱਸ ਅੱਡਾ ਸੰਧਵਾਂ ਵਿਖੇ ਮੌਜੂਦ ਸਨ ਤਾਂ ਮੁਖ਼ਬਰ ਖ਼ਾਸ ਨੇ ਦੱਸਿਆ ਕਿ ਪੰਜ ਨੌਜਵਾਨ ਜਿਨ੍ਹਾਂ ਵਿਚ ਗੁੱਜਰ ਵਾਸੀ ਔਲਖ, ਸੋਨੀ ਵਾਸੀ ਮੱਲਕੇ, ਗੁਰਲਾਲ ਸਿੰਘ ਵਾਸੀ ਬੀੜ ਸਿੱਖਾਂ ਵਾਲਾ, ਲਵ ਵਾਸੀ ਖਾਰਾ ਅਤੇ ਮਨਿੰਦਰ ਵਾਸੀ ਹਰੀਕੇ ਕਲਾਂ, ਜੋ ਕਿ ਗੁੱਜਰ ਔਲਖ ਦਾ ਗਿਰੋਹ ਦਾ ਸਰਗਨਾ ਹੈ। ਇਨ੍ਹਾਂ ਉਪਰ ਸੰਗੀਨ ਮੁਕੱਦਮੇ ਦਰਜ ਹਨ।
ਕੋਟਕਪੂਰਾ, 1 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਜਗਮੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਦੇ ਸਬੰਧ ’ਚ ਬੱਸ ਅੱਡਾ ਸੰਧਵਾਂ ਵਿਖੇ ਮੌਜੂਦ ਸਨ ਤਾਂ ਮੁਖ਼ਬਰ ਖ਼ਾਸ ਨੇ ਦੱਸਿਆ ਕਿ ਪੰਜ ਨੌਜਵਾਨ ਜਿਨ੍ਹਾਂ ਵਿਚ ਗੁੱਜਰ ਵਾਸੀ ਔਲਖ, ਸੋਨੀ ਵਾਸੀ ਮੱਲਕੇ, ਗੁਰਲਾਲ ਸਿੰਘ ਵਾਸੀ ਬੀੜ ਸਿੱਖਾਂ ਵਾਲਾ, ਲਵ ਵਾਸੀ ਖਾਰਾ ਅਤੇ ਮਨਿੰਦਰ ਵਾਸੀ ਹਰੀਕੇ ਕਲਾਂ, ਜੋ ਕਿ ਗੁੱਜਰ ਔਲਖ ਦਾ ਗਿਰੋਹ ਦਾ ਸਰਗਨਾ ਹੈ। ਇਨ੍ਹਾਂ ਉਪਰ ਸੰਗੀਨ ਮੁਕੱਦਮੇ ਦਰਜ ਹਨ। ਇਹ ਅੱਜ ਰਾਹਗੀਰਾਂ ਪਾਸੋਂ ਲੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਇਨ੍ਹਾਂ ਪਾਸ ਮਾਰੂ ਅਤੇ ਤੇਜ਼ਧਾਰ ਹਥਿਆਰ ਹਨ। ਪੁਲਿਸ ਪਾਰਟੀ ਨੇ ਤੁਰੰਤ ਛਾਪਾਮਾਰੀ ਕਰਕੇ ਇਨ੍ਹਾਂ ਨੂੰ ਕਾਬੂ ਕਰਕੇ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇਕ ਕਿ੍ਰਪਾਨ, ਦੋ ਲੱਕੜ ਜੜੀਆਂ ਕੁਹਾੜੀਆਂ ਅਤੇ ਇਕ ਹਾਕੀ ਬਰਾਮਦ ਕੀਤੀ ਹੈ।