ਕੁੱਕੜਾਂ ਵਾਲਾ ’ਚ ਬਿਜਲੀ ਚੰਗਿਆੜੀ ਕਾਰਨ ਇਲੈਕਟ੍ਰਾਨਿਕ ਗੋਦਾਮ ’ਚ ਭਿਆਨਕ ਅੱਗ ਰਾਤੋ-ਰਾਤ ਸੁਆਹ ਹੋਇਆ ਗੋਦਾਮ ਦਾ ਸਾਮਾਨ, ਕਰੀਬ 6 ਲੱਖ ਦਾ ਮਾਲੀ ਨੁਕਸਾਨ
ਹਰਸ਼ਾ ਛੀਨਾ/ਰਾਜਾਸਾਂਸੀ, 17 ਨਵੰਬਰ (ਕੜਿਆਲ/ਹਰਦੀਪ ਸਿੰਘ ਖੀਵਾ)-ਅੱਡਾ ਕੁੱਕੜਾਂ ਵਾਲਾ ਵਿਖੇ ਇਲੈਕਟ੍ਰਾਨਿਕ ਸਟੋਰ ਦੇ ਗੋਦਾਮ ਵਿਚ ਬਿਜਲੀ ਦੀਆਂ ਤਾਰਾਂ ਵਿਚੋਂ ਚੰਗਿਆੜੀ ਨਿਕਲਣ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਗੋਦਾਮ ਵਿਚ ਪਈਆਂ ਕਰੀਬ 35 ਵਾਸ਼ਿੰਗ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ।
ਅਜੀਤ ਡੈਸਕ
18-11-2026