15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸੱਤਾ ਦਾ ਨਿੱਘ ਮਾਣ ਰਹੇ ਲੋਕਾਂ ਨੇ ਵਿਦੇਸ਼ਾਂ ਵਿਚ ਵੱਡੀਆਂ ਜਾਇਦਾਦਾਂ ਬਣਾਈਆਂ-૶ਹਰਪ੍ਰਤਾਪ ਅਜਨਾਲਾ

ਰਾਮਦਾਸ/ਗੱਗੋਮਾਹਲ, 15 ਨਵੰਬਰ (ਜਸਵੰਤ ਸਿੰਘ ਵਾਹਲਾ, ਬਲਵਿੰਦਰ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਅਜਨਾਲਾ ਤੋ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਅਗਾਮੀ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੇ ਸੰਭਾਵੀ ਉਮੀਦਵਾਰ ਐਡਵੋਕੇਟ ਹਰਪ੍ਰਤਾਪ ਸਿੰਘ ਅਜਨਾਲਾ ਨੇ ਅੱਜ ਕਸਬਾ ਰਾਮਦਾਸ ਵਿਖੇ ਪਾਰਟੀ ਦਾ ਚੌਣਾਵੀ ਦਫਤਰ ਖੋਲ੍ਹਿਆ। ਇਸ ਸਮੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਜਨਾਲਾ ਨੇ ਕਿਹਾ 2027 ਦੀਆਂ ਚੋਣਾ ਵਿਚ ਕਾਂਗਰਸ ਵੱਡਾ ਬਹੁਮਤ ਪ੍ਰਾਪਤ ਕਰਕੇ ਪੰਜਾਬ ਵਿਚ ਸਰਕਾਰ ਬਣਾਏਗੀ।

ਰਾਮਦਾਸ ਵਿਖੇ ਕਾਂਗਰਸ ਦੇ ਚੋਣ ਦਫਤਰ ਦਾ ਉਦਘਾਟਨ ਕਰਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸੋਨੂੰ ਜਾਫ਼ਰ, ਕੰਵਰਪ੍ਰਤਾਪ ਅਜਨਾਲਾ ਤੇ ਹੋਰ। ਤਸਵੀਰ: ਜਸਵੰਤ ਸਿੰਘ ਵਾਹਲਾ 16-11-2026
ਰਾਮਦਾਸ/ਗੱਗੋਮਾਹਲ, 15 ਨਵੰਬਰ (ਜਸਵੰਤ ਸਿੰਘ ਵਾਹਲਾ, ਬਲਵਿੰਦਰ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਅਜਨਾਲਾ ਤੋ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਅਗਾਮੀ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੇ ਸੰਭਾਵੀ ਉਮੀਦਵਾਰ ਐਡਵੋਕੇਟ ਹਰਪ੍ਰਤਾਪ ਸਿੰਘ ਅਜਨਾਲਾ ਨੇ ਅੱਜ ਕਸਬਾ ਰਾਮਦਾਸ ਵਿਖੇ ਪਾਰਟੀ ਦਾ ਚੌਣਾਵੀ ਦਫਤਰ ਖੋਲ੍ਹਿਆ। ਇਸ ਸਮੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਜਨਾਲਾ ਨੇ ਕਿਹਾ 2027 ਦੀਆਂ ਚੋਣਾ ਵਿਚ ਕਾਂਗਰਸ ਵੱਡਾ ਬਹੁਮਤ ਪ੍ਰਾਪਤ ਕਰਕੇ ਪੰਜਾਬ ਵਿਚ ਸਰਕਾਰ ਬਣਾਏਗੀ। ਐਡਵੋਕੇਟ ਅਜਨਾਲਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸੱਤਾ ਦਾ ਨਿੱਘ ਮਾਣ ਰਹੇ ਲੋਕਾਂ ਨੇ ਵਿਦੇਸ਼ਾਂ ਵਿਚ ਵੱਡੀਆਂ ਜਾਇਦਾਦਾਂ ਬਣਾਈਆਂ ਹਨ ਤੇ ਹੁਣ ਉਹ ਵਿਦੇਸ਼ਾਂ ਨੂੰ ਭੱਜਣ ਦੀ ਤਿਆਰੀ ਵਿਚ ਹਨ। ਅਜ਼ਾਦ ਚੋਣ ਲੜਨ ਵਾਲੇ ਮਸੀਹ ਭਾਈਚਾਰੇ ਦੇ ਵੱਡੇ ਆਗੂ ਸੋਨੂੰ ਜਾਫ਼ਰ ਨੇ ਜਿੱਥੇ ਹਰਪ੍ਰਤਾਪ ਸਿੰਘ ਅਜਨਾਲਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਉੱਥੇ ਅਜਨਾਲਾ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਹਰਪ੍ਰਤਾਪ ਸਿੰਘ ਅਜਨਾਲਾ ਵੱਡੀ ਜਿੱਤ ਪ੍ਰਾਪਤ ਕਰਕੇ ਕਾਂਗਰਸ ਸਰਕਾਰ ਵਿਚ ਮੰਤਰੀ ਬਣਨਗੇ। ਇਸ ਤੋਂ ਇਲਾਵਾ ਸੀਨੀਅਰ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ, ਮਾ: ਬਲਵਿੰਦਰ ਸਿੰਘ ਜਗਦੇਵ, ਬਲਜੀਤ ਸਿੰਘ ਸਲੇਮਪੁਰਾ, ਗੁਰਿੰਦਰਬੀਰ ਸਿੰਘ ਮਾਹਲ ਤੇ ਸ਼ਹਿਰੀ ਪ੍ਰਧਾਨ ਦਿਲਬਾਗ ਸਿੰਘ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਸਾਬਕਾ ਪ੍ਰਧਾਨ ਗੁਰਪਾਲ ਸਿੰਘ ਸਿੰਧੀ, ਯੂਥ ਪ੍ਰਧਾਨ ਸਾਹਿਲ ਭੰਡਾਰੀ, ਸੀਨੀਅਰ ਆਗੂ ਸੋਨੂੰ ਵਾਹਲਾ, ਬਲਾਕ ਪ੍ਰਧਾਨ ਅਰਵਿੰਦਰਪਾਲ ਸਿੰਘ ਜੈਂਟੀ, ਸਾਬਕਾ ਬਲਾਕ ਪ੍ਰਧਾਨ ਰਾਜਬੀਰ ਸਿੰਘ ਮੱਦੂਛਾਗਾ, ਯੂਥ ਪ੍ਰਧਾਨ ਸਰਬਜੋਤ ਸਿੰਘ ਮਾਹਲ, ਨਰਿੰਦਰ ਸਿੰਘ ਖਹਿਰਾ, ਚੇਅਰਮੈਨ ਬੂਟੀ ਰਾਮ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਸਾਬਕਾ ਸਰਪੰਚ ਜਤਿੰਦਰ ਸਿੰਘ ਮੰਨਾ, ਸਾਬਕਾ ਸਰਪੰਚ ਕੁਲਵੰਤ ਸਿੰਘ ਸਿੰਧੀ, ਮੇਜਰ ਸਿੰਘ ਅਵਾਣ, ਅਮਰੀਕ ਮਸੀਹ ਅਵਾਣ, ਡਾਇਰੈਕਟਰ ਅਮਨਦੀਪ ਸਿੰਘ, ਜਸਪਿੰਦਰ ਸਿੰਘ, ਬੰਟੀ ਕੱਲੋਮਾਹਲ, ਸਰਵਣ ਸਿੰਘ ਨਿਜਾਮਪੁਰਾ, ਬਲਵਿੰਦਰ ਸਿੰਘ ਨਿੱਸੋਕੇ, ਰਤਨ ਸਿੰਘ ਆੜਤੀ, ਅਗਮ ਅਰੋੜਾ, ਰਣਜੀਤ ਸਿੰਘ ਜਗਦੇਵਖੁਰਦ, ਡਾ. ਕੰਵਲਜੀਤ ਸਿੰਘ, ਗੁਰਸ਼ਰਨ ਸਿੰਘ, ਜੋਧਾ ਪ੍ਰਧਾਨ, ਨੰਬਰਦਾਰ ਜਗਦੀਪ ਸਿੰਘ, ਜੋਗਿੰਦਰ ਸਿੰਘ, ਮਨਪ੍ਰੀਤ ਸਿੰਘ ਰਮਦਾਸ, ਬਲਜੀਤ ਸਿੰਘ ਬਾਉਲੀ, ਸੋਨੂੰ ਮਾਕੋਵਾਲ, ਸਰਪੰਚ ਰਾਜਪਾਲ ਸਿੰਘ, ਜਗੂਰਪ ਸਿੰਘ, ਬਿਕਰਮਜੀਤ ਸਿੰਘ, ਬੂਟਾ ਸਿੰਘ ਸਹਿਜਾਦਾ, ਗੁਰਭੇਜ ਸਿੰਘ, ਮੇਜਰ ਸਿੰਘ ਮਾਛੀਵਾਹਲਾ, ਬਲਜਿੰਦਰ ਸਿੰਘ ਹਰਦੋਪੁਤਲੀ, ਵਿਸ਼ਾਲ ਬੱਲ ਬਾਵਾ, ਪਰਮਿੰਦਰ ਸਿੰਘ ਸੰਗੂਆਣਾ, ਕਰਨ ਜੱਟਾ, ਤਰਸੇਮ ਮਸੀਹ, ਸੋਨੂੰ ਸੁਲਤਾਨਮਾਹਲ, ਬਲਦੇਵ ਸਿੰਘ ਸਮਰਾਏ, ਅੰਗਰੇਜ ਲੱਖੂਵਾਲ, ਰਜਵੰਤ ਸਿੰਘ ਨਿੱਸੋਕੇ, ਹਰਦੇਵ ਸਿੰਘ ਦਰੀਆ, ਗੁਰਮੀਤ ਸਿੰਘ ਚਮਿਆਰੀ, ਰਾਣਾ ਗਿੱਲਾਂਵਾਲੀ, ਅਵਤਾਰ ਸਿੰਘ, ਮੰਗਾ ਜਾਫਰਕੋਟ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਹਾਜਰ ਸਨ ।
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ਦਾ ਸਾਲਾਨਾ ਸਮਾਰੋਹ ਕਲਾ ਅਤੇ ਸੱਭਿਆਚਾਰ ਦਾ ਅਦਭੁੱਤ ਨਮੂਨਾ ਸੀ- ਮੇਜਰ ਜਨਰਲ ਜੌਨ ਕੈਂਡਲ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਦੇ ਮੰਦਰ ਦੀ ਦਿੱਖ ਨੂੰ ਸੰਵਾਰਨ ਲਈ ਹੋਣ ਵਾਲੇ ਕਾਰਜਾਂ ’ਚ ਔਜਲਾ ਪਰਿਵਾਰ ਮਦਦ ਕਰੇਗਾ-ਔਜਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।