ਮਾਵਾਂ ਧੀਆਂ ਇਨਸਾਫ਼ ਰੈਲੀਆਂ ਨੇ ਸਰਕਾਰ ਦੀਆਂ ਜੜ੍ਹਾਂ ਹਿਲਾ ਰੱਖੀਆਂ- ਜਥੇਦਾਰ ਰਣੀਕੇ
ਅਟਾਰੀ ਸਰਹੱਦ, 12 ਨਵੰਬਰ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪੰਜਾਬ ਅੰਦਰ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀਆਂ ਔਰਤਾਂ ਵੀ ਮੈਦਾਨ ਵਿਚ ਉਤਰ ਆਈਆਂ ਹਨ ਤੇ ਸਮੁੱਚੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਹਰ ਵਰਗ ਦੀਆਂ ਮਹਿਲਾਵਾਂ ਨੂੰ ਮਾਨ ਸਨਮਾਨ ਦਿੰਦਿਆਂ ਇਕ ਪਲੇਟਫਾਰਮ ’ਤੇ ਇਕੱਠਿਆਂ ਕਰਦਿਆਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਰੋਜ਼ਾਨਾਂ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਲੜੀ ਤਹਿਤ ਪੰਜਾਬ ਦੇ ਵਿਧਾਨ ਸਭਾ ਹਲਕਾ ਅਟਾਰੀ ਅੰਦਰ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਤੇ ਸ਼੍ਰੀਮਤੀ ਕਵਲਜੀਤ ਕੌਰ ਰਣੀਕੇ ਦੀ ਅਗਵਾਈ ਵਿਚ ਕੀਤੇ ਮਾਵਾਂ ਧੀਆਂ ਇਨਸਾਫ਼ ਰੈਲੀ ਗੁ: ਸੰਨ ਸਾਹਿਬ ਬਾਸਰਕੇ ਦੇ ਨਜ਼ਦੀਕ ਪੈਲਸ ਠਾਠ ਬਾਠ ਵਿਖੇ ਹੋਏ ਵਿਸ਼ਾਲ ਬੀਬੀਆਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਵਿਚ ਪੰਜਾਬ ਦੀਆਂ ਮਹਿਲਾਵਾਂ ਦਾ ਵਿਸ਼ੇਸ਼ ਯੋਗਦਾਨ ਤੇ ਮਿਹਨਤ ਹੋਵੇਗੀ।
ਅਟਾਰੀ ਸਰਹੱਦ, 12 ਨਵੰਬਰ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪੰਜਾਬ ਅੰਦਰ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀਆਂ ਔਰਤਾਂ ਵੀ ਮੈਦਾਨ ਵਿਚ ਉਤਰ ਆਈਆਂ ਹਨ ਤੇ ਸਮੁੱਚੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਹਰ ਵਰਗ ਦੀਆਂ ਮਹਿਲਾਵਾਂ ਨੂੰ ਮਾਨ ਸਨਮਾਨ ਦਿੰਦਿਆਂ ਇਕ ਪਲੇਟਫਾਰਮ ’ਤੇ ਇਕੱਠਿਆਂ ਕਰਦਿਆਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਰੋਜ਼ਾਨਾਂ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਲੜੀ ਤਹਿਤ ਪੰਜਾਬ ਦੇ ਵਿਧਾਨ ਸਭਾ ਹਲਕਾ ਅਟਾਰੀ ਅੰਦਰ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਤੇ ਸ਼੍ਰੀਮਤੀ ਕਵਲਜੀਤ ਕੌਰ ਰਣੀਕੇ ਦੀ ਅਗਵਾਈ ਵਿਚ ਕੀਤੇ ਮਾਵਾਂ ਧੀਆਂ ਇਨਸਾਫ਼ ਰੈਲੀ ਗੁ: ਸੰਨ ਸਾਹਿਬ ਬਾਸਰਕੇ ਦੇ ਨਜ਼ਦੀਕ ਪੈਲਸ ਠਾਠ ਬਾਠ ਵਿਖੇ ਹੋਏ ਵਿਸ਼ਾਲ ਬੀਬੀਆਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਵਿਚ ਪੰਜਾਬ ਦੀਆਂ ਮਹਿਲਾਵਾਂ ਦਾ ਵਿਸ਼ੇਸ਼ ਯੋਗਦਾਨ ਤੇ ਮਿਹਨਤ ਹੋਵੇਗੀ। ਇਹ ਸ਼ਬਦ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੇ ਗੱਲਬਾਤ ਕਰਦਿਆਂ ਕਹੇ। ਉਹਨਾਂ ਕਿਹਾ ਕਿ ਅਜਿਹਾ ਪਹਿਲੀ ਵਾਰੀ ਹੀ ਵੇਖਣ ਨੂੰ ਮਿਲਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਨਸ਼ਿਆਂ ਖ਼ਿਲਾਫ਼ ਰੈਲੀ ਵਿਚ ਹਲਕਾ ਅਟਾਰੀ ਦੀਆਂ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਥੇਦਾਰ ਰਣੀਕੇ ਨੇ ਅਟਾਰੀ ਅੰਦਰ ਮਾਂਵਾਂ ਧੀਆਂ ਦੇ ਹੋਏ ਪ੍ਰਭਾਵਸ਼ਾਲੀ ਰਿਕਾਰਡ ਤੋੜ ਇਕੱਠ ਵਿਚ ਪਹੁੰਚੀਆਂ ਜਿੱਥੇ ਮਹਿਲਾਵਾਂ ਦਾ ਕੋਟਨ ਕੋਟ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਵਲੋਂ ਇਸ ਰੈਲੀ ਨੂੰ ਸਫਲ ਬਣਾਉਣ ਵਾਲੇ ਹਲਕਾ ਅਟਾਰੀ ਦੇ ਅਕਾਲੀ ਵਰਕਰ ਆਗੂ ਅਤੇ ਰੈਲੀ ਵਿਚ ਲੰਗਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ ਇਸ ਮੌਕੇ ਮਗਵਿੰਦਰ ਸਿੰਘ ਖਾਪਰ ਖੇੜੀ, ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਮੈਡਮ ਕਵਲਜੀਤ ਕੌਰ ਰਣੀਕੇ, ਸ਼੍ਰੀਮਤੀ ਹਰਸਿਮਰਨ ਕੌਰ ਰਣੀਕੇ, ਦਰਸ਼ਨ ਸਿੰਘ ਲੋਰੀਮੱਲ, ਅਜਮੇਰ ਸਿੰਘ ਘਰੰਡੀ, ਗੁਰਮੀਤ ਸਿੰਘ ਸ਼ਾਹ, ਬਲਜੀਤ ਸਿੰਘ ਚੱਕ ਮੁਕੰਦ, ਇਸਤਰੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬੀਬੀ ਜਗਰੂਪ ਕੌਰ ਸੰਧੂ, ਹਰਸਿਮਰਨ ਕੌਰ ਰਣੀਕੇ, ਰੂਹਾਨੀਅਤ ਜੋਤ ਕੌਰ ਰਣੀਕੇ, ਗੁਰਕੀਰਤ ਕੋਰ ਰਣੀਕੇ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਜੀਤ ਕੌਰ, ਰਾਜਵਿੰਦਰ ਕੌਰ ਧੱਤਲ ਤੇ ਜਸਬੀਰ ਕੋਰ ਜੇਠੂਵਾਲ (ਦੋਵੇਂ) ਮੈਂਬਰ ਬਲਾਕ ਸੰਮਤੀ, ਰਮਨਦੀਪ ਕੌਰ ਘਰਿੰਡੀ ਤੇ ਹੋਰ ਵੀ ਹਾਜ਼ਰ ਸਨ।