08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਹਲਕਾ ਜੰਡਿਆਲਾ ਗੁਰੂ ਵਿਚ ਨਸ਼ਿਆਂ ਕਾਰਨ ਹੋਈਆਂ ਮੌਤਾਂ ਅਤੇ ਨਸ਼ੇ ਦੀ ਲਪੇਟ ਵਿਚ ਆਏ ਨੌਜਵਾਨਾਂ ਬਾਰੇ ਸਰਕਾਰ ਤੋਂ ਮੰਗਿਆ ਜਵਾਬ-ਜਥੇਦਾਰ ਕੁਲਦੀਪ ਸਿੰਘ ਗੜਗੱਜ

ਟਾਂਗਰਾ, 7 ਨਵੰਬਰ (ਹਰਜਿੰਦਰ ਸਿੰਘ ਕਲੇਰ)-ਆਗਾਮੀ ਵਿਧਾਨ ਸਭਾ ਚੋਣਾਂ ’ਚ ਜੋ ਵੀ ਪਾਰਟੀ ਤੁਹਾਡੇ ਕੋਲ ਵੋਟਾਂ ਮੰਗਣ ਆਏਗੀ ਉਹਨਾਂ ਨੂੰ ਇੱਕੋ ਸਵਾਲ ਕਰਨਾ ਕਿ ਨਸ਼ਾ ਬਾਰੇ ਤੁਸਾਂ ਕੀ ਕੀਤਾ ’ਤੇ ਮੌਜੂਦਾ ਸਰਕਾਰ ਦੇ ਮੰਤਰੀ ਕੋਲੋਂ ਵੀ ਇਹੋ ਸਵਾਲ ਬਣਦਾ ਕਿ ਉਹ ਦੱਸਣ ਹਲਕਾ ਜੰਡਿਆਲਾ ਗੁਰੂ ਵਿਚ ਨਸ਼ੇ ਨਾਲ ਕਿੰਨੀਆਂ ਮੌਤਾਂ ਹੋ ਚੁੱਕੀਆਂ ਹਨ ਕਿੰਨੇ ਪਿੰਡ-ਪਿੰਡ ਨੌਜਵਾਨ ਇਸ ਲਤ ਵਿਚ ਫਸ ਗਏ ਚੁੱਕੇ ਹਨ ਇਹਨਾਂ ਦੀ ਰੋਕਥਾਮ ਲਈ ਤੁਸਾਂ ਕਿਹੜੇ ਵਿਸ਼ੇਸ਼ ਯਤਨ ਕੀਤੇ ਤਾਂ ਜੋ ਤੁਹਾਡੇ ਨੌਜਵਾਨ ਨਸ਼ੇ ਦੇ ਕੋਹੜ ਤੋਂ ਬਚ ਸਕਣ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅੱਜ ਧੰਨ ਧੰਨ ਬਾਬਾ ਜਵੰਦ ਸਿੰਘ ਜੀ ਪਿੰਡ ਭੰਗਵਾਂ ਵਿਖੇ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ| ਜਥੇਦਾਰ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਬਾਬ ਜਵੰਦ ਸਿੰਘ ਜੀ ਵਿਖੇ ਬੀਤੇ ਦਿਨੀ ਉਹਨਾਂ ਦੇ ਭੂਆ ਜੀ ਸਵ.

ਅਜੀਤ ਡੈਸਕ 08-11-2026
ਟਾਂਗਰਾ, 7 ਨਵੰਬਰ (ਹਰਜਿੰਦਰ ਸਿੰਘ ਕਲੇਰ)-ਆਗਾਮੀ ਵਿਧਾਨ ਸਭਾ ਚੋਣਾਂ ’ਚ ਜੋ ਵੀ ਪਾਰਟੀ ਤੁਹਾਡੇ ਕੋਲ ਵੋਟਾਂ ਮੰਗਣ ਆਏਗੀ ਉਹਨਾਂ ਨੂੰ ਇੱਕੋ ਸਵਾਲ ਕਰਨਾ ਕਿ ਨਸ਼ਾ ਬਾਰੇ ਤੁਸਾਂ ਕੀ ਕੀਤਾ ’ਤੇ ਮੌਜੂਦਾ ਸਰਕਾਰ ਦੇ ਮੰਤਰੀ ਕੋਲੋਂ ਵੀ ਇਹੋ ਸਵਾਲ ਬਣਦਾ ਕਿ ਉਹ ਦੱਸਣ ਹਲਕਾ ਜੰਡਿਆਲਾ ਗੁਰੂ ਵਿਚ ਨਸ਼ੇ ਨਾਲ ਕਿੰਨੀਆਂ ਮੌਤਾਂ ਹੋ ਚੁੱਕੀਆਂ ਹਨ ਕਿੰਨੇ ਪਿੰਡ-ਪਿੰਡ ਨੌਜਵਾਨ ਇਸ ਲਤ ਵਿਚ ਫਸ ਗਏ ਚੁੱਕੇ ਹਨ ਇਹਨਾਂ ਦੀ ਰੋਕਥਾਮ ਲਈ ਤੁਸਾਂ ਕਿਹੜੇ ਵਿਸ਼ੇਸ਼ ਯਤਨ ਕੀਤੇ ਤਾਂ ਜੋ ਤੁਹਾਡੇ ਨੌਜਵਾਨ ਨਸ਼ੇ ਦੇ ਕੋਹੜ ਤੋਂ ਬਚ ਸਕਣ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅੱਜ ਧੰਨ ਧੰਨ ਬਾਬਾ ਜਵੰਦ ਸਿੰਘ ਜੀ ਪਿੰਡ ਭੰਗਵਾਂ ਵਿਖੇ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ| ਜਥੇਦਾਰ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਬਾਬ ਜਵੰਦ ਸਿੰਘ ਜੀ ਵਿਖੇ ਬੀਤੇ ਦਿਨੀ ਉਹਨਾਂ ਦੇ ਭੂਆ ਜੀ ਸਵ. ਸੁਵਿੰਦਰ ਕੌਰ ਗੁਰੂ ਚਰਨਾਂ ਵਿਚ ਬਰਾਜੇ ਸਨ ਉਹਨਾਂ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਏ ਸਨ। ਇਸ ਮੌਕੇ ਵਿਧਾਇਕ ਸਰਵਨ ਸਿੰਘ ਧੁਨ, ਕਵਰਵੀਰ ਸਿੰਘ ਟੌਹੜਾ, ਨਵਕਰਨ ਸਿੰਘ ਭੰਗਵਾ, ਬਲਕਾਰ ਸਿੰਘ ਭੰਗਵਾਂ, ਮੰਗਲ ਸਿੰਘ, ਬਲਜਿੰਦਰ ਸਿੰਘ ਕਲੇਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਅਵਾਣ ਲੱਖਾ ਸਿੰਘ ਵਿਖੇ ਵਿਧਾਇਕ ਸਰਕਾਰੀਆ ਦੀ ਅਗਵਾਈ ਹੇਠ ਕਈ ਪਰਿਵਾਰ ਕਾਂਗਰਸ ’ਚ ਸ਼ਾਮਿਲ ਅਗਲੀ ਖ਼ਬਰ ਕਸਬਾ ਚੋਗਾਵਾਂ ਵਿਖੇ ਡੀ.ਐੱਸ.ਪੀ. ਜਗਬੀਰ ਸਿੰਘ ਔਲਖ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।