ਸਮਾਜ ਸੇਵਾ ’ਚ ਜੁਟੀਆਂ ਮਹਿਲਾ ਸਖੀਆਂ ਅਤੇ ਨਰੇਗਾ ਵਰਕਰਾਂ ਦਾ ਪਿੰਡ ਸ਼ਹੂਰਾ ਵਿਖੇ ਵਿਸ਼ੇਸ਼ ਸਨਮਾਨ
ਚੋਗਾਵਾਂ, 5 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਸਮਾਜ ਭਲਾਈ ਅਤੇ ‘ਮਾਵਾਂ ਦੀਆਂ ਸਤਿਕਾਰ ਯੋਜਨਾ’ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਵਾਲੀਆਂ ਮਹਿਲਾ ਸਖੀਆਂ ਦੀ ਹੌਸਲਾ ਅਫ਼ਜ਼ਾਈ ਲਈ ਅੱਜ ਪਿੰਡ ਸ਼ਹੂਰਾ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਸਰਪੰਚ ਸਾਉਣ ਸਿੰਘ ਸ਼ਹੂਰਾ ਅਤੇ ਵਿਰਾਸਤ ਸੇਵਾ ਸੰਗਠਨ ਦੇ ਇੰਚਾਰਜ ਅੰਮ੍ਰਿਤ ਪਾਲ ਸਿੰਘ ਸ਼ਹੂਰਾ ਕਰਵਾਇਆ ਗਿਆ। ਇਸ ਮੌਕੇ ਹਲਕਾ ਇੰਚਾਰਜ ਸੋਨੀਆ ਮਾਨ ਅਤੇ ਮਹਿਲਾ ਕੋਆਰਡੀਨੇਟਰ ਰਵਲੀਨ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪਿੰਡ ਸ਼ਹੂਰਾ ਵਿਖੇ ਮਹਿਲਾ ਸਖੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਸਮੇਂ ਸੋਨੀਆ ਮਾਨ ਨਾਲ ਸਰਪੰਚ ਸਾਉਣ ਸਿੰਘ, ਅੰਮ੍ਰਿਤਪਾਲ ਸਿੰਘ ਸ਼ਹੂਰਾ ਤੇ ਹੋਰ। ਤਸਵੀਰ : ਗੁਰਵਿੰਦਰ ਸਿੰਘ ਕਲਸੀ
06-11-2026