06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ਼ਹੀਦ ਭਗਤ ਸਿੰਘ ਸਕੂਲ ’ਚ ਦਸਤਾਰ ਮੁਕਾਬਲੇ ਕਰਵਾਏ

ਚੋਗਾਵਾਂ, 5 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦੇ ਮਕਸਦ ਤਹਿਤ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਲੋਪੋਕੇ ਵਿਖੇ ਸਕੂਲ ਦੇ ਡਾਇਰੈਕਟਰ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਦੇ ਦਸਤਾਰ ਅਤੇ ਦੁਮਾਲਾ ਸਜਾਉਣ ਮੁਕਾਬਲਾ ਕਰਵਾਏ ਗਏ। ਜਿਸ ਵਿਚ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ।

ਅਜੀਤ ਡੈਸਕ 06-11-2026
ਚੋਗਾਵਾਂ, 5 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦੇ ਮਕਸਦ ਤਹਿਤ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਲੋਪੋਕੇ ਵਿਖੇ ਸਕੂਲ ਦੇ ਡਾਇਰੈਕਟਰ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਦੇ ਦਸਤਾਰ ਅਤੇ ਦੁਮਾਲਾ ਸਜਾਉਣ ਮੁਕਾਬਲਾ ਕਰਵਾਏ ਗਏ। ਜਿਸ ਵਿਚ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ। ਜੱਜ ਦੀ ਭੂਮਿਕਾ ਸਾਹਿਬ ਸਿੰਘ ਕਲਸੀ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਨੇ ਨਿਭਾਈ। ਦਸਤਾਰ ਮੁਕਾਬਲੇ ’ਚ ਪਹਿਲਾ ਸਥਾਨ 11ਵੀਂ ਕਲਾਸ ਦੇ ਸਤਨਾਮ ਸਿੰਘ, ਦੂਜਾ ਸਥਾਨ ਨੌਵੀਂ ਜਮਾਤ ਦੇ ਗੁਰਸੰਗਤ ਸਿੰਘ ਤੇ ਤੀਜਾ ਸਥਾਨ ਨੌਵੀਂ ਜਮਾਤ ਦੇ ਜਗਰੂਪ ਸਿੰਘ ਨੇ ਹਾਸਿਲ ਕੀਤਾ। ਸਕੂਲ ਦੇ ਡਾਇਰੈਕਟਰ ਪ੍ਰੀਤਮ ਸਿੰਘ ਵਲੋਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਪਹਿਲੇ ਸਥਾਨ ’ਤੇ ਆਏ ਵਿਦਿਆਰਥੀ ਨੂੰ ਤਿੰਨ ਪੱਗਾਂ, ਦੂਜੇ ਦੂਜੇ ਸਥਾਨ ’ਤੇ ਦੋ ਪੱਗਾਂ ਤੇ ਤੀਜੇ ਸਥਾਨ ’ਤੇ ਇਕ ਪੱਗ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਦੁਮਾਲਾ ਸਜਾਉਣ ਮੁਕਾਬਲੇ ਵਿਚ ਛੇਵੀਂ ਜਮਾਤ ਦਾ ਰਣਵੀਰ ਸਿੰਘ ਜੇਤੂ ਨੂੰ ਇਕ ਪੱਗ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੀਤਮ ਸਿੰਘ ਨੇ ਕਿਹਾ ਕਿ ਸਾਨੂੰ ਸਕੂਲਾਂ ’ਚ ਇਹੋ ਜਿਹੇ ਮੁਕਾਬਲੇ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਪ੍ਰਿੰਸੀਪਲ ਰਮਨਦੀਪ ਕੌਰ, ਸੁਖਵਿੰਦਰ ਕੌਰ, ਰਾਜਬੀਰ ਕੌਰ, ਹਰਪ੍ਰੀਤ ਕੌਰ, ਗੁਰਬਿੰਦਰ ਸਿੰਘ, ਨੀਲਮ ਠਾਕੁਰ, ਜਸਕਰਨਬੀਰ ਸਿੰਘ ਸਮੇਤ ਸਮੂਹ ਸਕੂਲੀ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਮੱਦੇਨਜ਼ਰ ਜੰਡਿਆਲਾ ਗੁਰੂ ਵਿਖੇ ਪੁਲਿਸ ਵਲੋਂ ਫਲੈਗ ਮਾਰਚ ਅਗਲੀ ਖ਼ਬਰ ਆਲ ਕੇਡਰ ਪੈਨਸ਼ਨਰਜ਼ ਯੂਨੀਅਨ ਮੰਡਲ ਅਜਨਾਲਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।