02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਡਿਪਸ ਰਈਆ ਬਣਿਆ ਅਥਲੈਟਿਕਸ ਟੂਰਨਾਮੈਂਟ ਦਾ ਚੈਂਪੀਅਨ, ਅੰਡਰ-19 ਓਵਰਆਲ ਟਰਾਫੀ ਵੀ ਜਿੱਤੀ

ਰਈਆ, 1 ਨਵੰਬਰ (ਸ਼ਰਨਬੀਰ ਸਿੰਘ ਕੰਗ)-ਡਿਪਸ ਸਕੂਲਾਂ ਦੇ ਸਮੂਹ ਦੀ ਅਥਲੈਟਿਕਸ ਮੀਟ ਲੜਕੇ ਅਤੇ ਲੜਕੀਆਂ ਦੇ ਅੰਡਰ 14 ਅਤੇ ਅੰਡਰ 19 ਵਰਗ ਨੂੰ ਲੈ ਕੇ ਡਿਪਸ ਸਕੂਲ ਉਗੀ ਵਿਖੇ ਕਰਵਾਈ ਗਈ। ਇਸ ਵਿਚ ਡਿਪਸ ਚੇਨ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾ ਨੇ ਭਾਗ ਲਿਆ।

ਡਿਪਸ ਰਈਆ ਨੂੰ ਚੈਂਪੀਅਨਜ ਟਰਾਫੀ ਦਿੰਦੇ ਹੋਏ ਐੱਮ. ਡੀ. ਤਰਵਿੰਦਰ ਸਿੰਘ, ਮੋਨਿਕਾ ਮੰਡੋਤਰਾ ਅਤੇ ਸਮੂਹ ਪ੍ਰਿੰਸੀਪਲਜ। ਤਸਵੀਰ : ਸ਼ਰਨਬੀਰ ਸਿੰਘ ਕੰਗ 02-11-2026
ਰਈਆ, 1 ਨਵੰਬਰ (ਸ਼ਰਨਬੀਰ ਸਿੰਘ ਕੰਗ)-ਡਿਪਸ ਸਕੂਲਾਂ ਦੇ ਸਮੂਹ ਦੀ ਅਥਲੈਟਿਕਸ ਮੀਟ ਲੜਕੇ ਅਤੇ ਲੜਕੀਆਂ ਦੇ ਅੰਡਰ 14 ਅਤੇ ਅੰਡਰ 19 ਵਰਗ ਨੂੰ ਲੈ ਕੇ ਡਿਪਸ ਸਕੂਲ ਉਗੀ ਵਿਖੇ ਕਰਵਾਈ ਗਈ। ਇਸ ਵਿਚ ਡਿਪਸ ਚੇਨ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾ ਨੇ ਭਾਗ ਲਿਆ। ਵੱਖ-ਵੱਖ ਸਕੂਲਾ ਦੇ ਐੱਨ. ਸੀ. ਸੀ. , ਬੈਂਡ ਅਤੇ ਮਾਰਚ ਪਾਸਟ ਪਲਟੂਨਾਂ ਨੇ ਹਾਜ਼ਰ ਦਰਸ਼ਕਾਂ ਅਤੇ ਮੁਖ ਮਹਿਮਾਨ ਨੂੰ ਸਲਾਮੀ ਦਿੱਤੀ। ਦੋ ਰੋਜਾ ਅਥਲਟਿਕਸ ਟੂਰਨਾਮੈਂਟ ਵਿਚ ਐਥਲੀਟਾਂ ਨੇ ਆਪਣੇ ਜੌਹਰ ਦਿਖਾਏ ਅਤੇ ਮਹੀਨਿਆਂ ਤੋਂ ਕੀਤੀ ਜਾ ਰਹੀ ਮਿਹਨਤ ਦਾ ਦਿਲਕਸ਼ ਨਜਾਰਾ ਪੇਸ਼ ਕੀਤਾ। ਲੜਕੀਆਂ ਅਤੇ ਲੜਕਿਆਂ ਦੇ 100, 200, 400 ਮੀਟਰ ਅਤੇ ਰਿਲੇਅ ਦੇ ਨਾਲ ਜੈਵਲਿਨ, ਸ਼ਾਟਪੁੱਟ, ਲੰਬੀ ਛਾਲ ਦੇ ਫਸਵੇਂ ਮੁਕਾਬਲੇ ਹੋਏ। ਇਸ ਦੌਰਾਨ ਡਿਪਸ ਰਈਆ ਦੇ ਜਾਬਾਂਜ ਐਥਲੀਟਾਂ ਨੇ ਅੰਡਰ-19 ਵਰਗ ਦੀ ਟਰਾਫੀ ਉਤੇ ਕਬਜਾ ਕੀਤਾ ਅਤੇ ਫਿਰ ਅੰਡਰ-14 ਅਤੇ ਅੰਡਰ-19 ਵਿਚ ਸਭ ਤੋਂ ਵੱਧ ਗੋਲਡ ਅਤੇ ਸਿਲਵਰ ਮੈਡਲ ਹਾਸਿਲ ਕਰਕੇ ਸਮੂਹ ਸਕੂਲਾਂ ਦੀ ਓਵਰਆਲ ਚੈਂਪੀਅਨ ਟਰਾਫੀ ਉੱਤੇ ਵੀ ਕਬਜਾ ਕੀਤਾ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਰੰਗਾਂ૶ਰੰਗ ਪ੍ਰੋਗਰਾਮ ਪੇਸ਼ ਕਰਕੇ ਟੂਰਨਾਮੈਂਟ ਨੂੰ ਹੋਰ ਵੀ ਚਾਰ ਚੰਨ ਲਾਏ। ਟੂਰਨਾਮੈਂਟ ਦੇ ਆਖਰੀ ਦਿਨ ਡਿਪਸ ਸਕੂਲਾਂ ਅਤੇ ਕਾਲਜਾਂ ਦੇ ਐੱਮ. ਡੀ. ਤਰਵਿੰਦਰ ਸਿੰਘ ਅਤੇ ਚੇਅਰਪਰਸਨ ਜਸਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਸਮੂਹ ਐਥਲੀਟਾਂ ਦੀ ਹੌਸਲਾਂ ਅਫਜਾਈ ਕਰਦਿਆਂ ਕਿਹਾ ਕਿ ਆਪਣੀ ਸਖਤ ਮਿਹਨਤ ਹਮੇਸ਼ਾਂ ਜਾਰੀ ਰੱਖੋ ਅਤੇ ਨਿਸ਼ਾਨੇ ਵੱਲ ਲਗਾਤਰ ਵੱਧਦੇ ਰਹੋ ਮੰਜਿਲ ਅਵੱਸ਼ ਮਿਲੇਗੀ। ਇਸ ਮੌਕੇ ਡਿਪਸ ਸਕੂਲਾਂ ਅਤੇ ਕਾਲਜਾਂ ਦੇ ਵਾਈਸ ਚੇਅਰਪਰਸਨ ਪ੍ਰੀਤਇੰਦਰ ਕੌਰ, ਸੀ. ਏ. ਓ. ਰਮਣੀਕ ਸਿੰਘ ਅਤੇ ਜਸ਼ਨ ਸਿੰਘ ਦੇ ਨਾਲ ਡਿਪਸ ਚੇਨ ਦੇ ਸੀ. ਈ. ਓ. ਮੋਨਿਕਾ ਮੰਡੋਤਰਾ, ਡਾਇਰੈਕਟਰਜ ਰੋਮਿਲਾ ਸ਼ਰਮਾ, ਰੋਹਿਤ ਦਿਵੇਦੀ, ਕੇ.ਕੇ. ਹਾਂਡੂ, ਜਨਰਲ ਮੈਨੇਜਰ ਰਾਜੀਵ ਕੁਮਾਰ,ਪ੍ਰਿੰ:ਰਈਆ ਸਕੂਲ ਜਗਬੀਰ ਸਿੰਘ ਰੰਧਾਵਾ ਅਤੇ ਸਮੂਹ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲ ਹਾਜ਼ਰ ਸਨ। ਸਪੋਰਟਸ ਮੈਨੇਜਰ ਮਨਮੋਹਨ ਸਿੰਘ, ਕੋਚ ਰਣਧੀਰ ਸਿੰਘ, ਦਿਲਰਾਜ ਸਿੰਘ, ਮੋਨਿਕਾ ਮਹਿਤਾ ਆਦਿ ਦਾ ਟੂਰਨਾਮੈਂਟ ਦੀ ਸਫਲਤਾ ਵਿਚ ਵਿਸ਼ੇਸ਼ ਯੋਗਦਾਨ ਰਿਹਾ।
ਪਿਛਲੀ ਖ਼ਬਰ ਪਿੰਡ ਤਰਸਿੱਕਾ ’ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਸ਼ੋ੍ਮਣੀ ਅਕਾਲੀ ਦਲ ਬਾਦਲ ਵਲੋਂ ਪਿੰਡ ਥੋਬਾ ਦੇ ਡਾ. ਬਲਜੀਤ ਨੂੰ ਥਾਪਿਆ ਅਕਾਲੀ ਦਲ ਦਾ ਸੰਯੁਕਤ ਸਕੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।