ਭਗਵਤੀ ਜਾਗਰਣ ਕਮੇਟੀ ਵਲੋਂ ਬਾਬਾ ਬਕਾਲਾ ਸਾਹਿਬ ਵਿਖੇ 27ਵਾਂ ਸਾਲਾਨਾ ਜਾਗਰਣ
ਬਾਬਾ ਬਕਾਲਾ ਸਾਹਿਬ, 1 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਭਗਵਤੀ ਜਾਗਰਣ ਕਮੇਟੀ, ਬਾਬਾ ਬਕਾਲਾ ਸਾਹਿਬ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 27ਵਾਂ ਸਾਲਾਨਾ ਜਾਗਰਣ ਬੀਤੀ ਰਾਤ ਨੂੰ ਮੇਨ ਬਾਜ਼ਾਰ ਵਿਖੇ ਕਰਵਾਇਆ ਗਿਆ । ਇਸ ਮੌਕੇ ਮਹੰਤ ਵਿਜੈ ਮਸੂਮ, ਪ੍ਰਵੀਨ ਬੌਬੀ ਅਤੇ ਨੀਰੂ ਜੋਸ਼ੀ ਐਂਡ ਮਿਊਜੀਕਲ ਪਾਰਟੀ ਨੇ ਮਹਾਂਮਾਈ ਦਾ ਗੁਣ ਗਾਇਨ ਕੀਤਾ ।
ਬਾਬਾ ਬਕਾਲਾ ਸਾਹਿਬ, 1 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਭਗਵਤੀ ਜਾਗਰਣ ਕਮੇਟੀ, ਬਾਬਾ ਬਕਾਲਾ ਸਾਹਿਬ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 27ਵਾਂ ਸਾਲਾਨਾ ਜਾਗਰਣ ਬੀਤੀ ਰਾਤ ਨੂੰ ਮੇਨ ਬਾਜ਼ਾਰ ਵਿਖੇ ਕਰਵਾਇਆ ਗਿਆ । ਇਸ ਮੌਕੇ ਮਹੰਤ ਵਿਜੈ ਮਸੂਮ, ਪ੍ਰਵੀਨ ਬੌਬੀ ਅਤੇ ਨੀਰੂ ਜੋਸ਼ੀ ਐਂਡ ਮਿਊਜੀਕਲ ਪਾਰਟੀ ਨੇ ਮਹਾਂਮਾਈ ਦਾ ਗੁਣ ਗਾਇਨ ਕੀਤਾ । ਇਸ ਮੌਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸੁਰਜੀਤ ਸਿੰਘ ਕੰਗ ਪ੍ਰਧਾਨ ਨਗਰ ਪੰਚਾਇਤ, ਗੁਰਦਿਆਲ ਸਿੰਘ ਕੰਗ, ਚੈਂਚਲ ਸਿੰਘ ਭੁੱਲਰ ਗਗਨ ਪੈਲੇਸ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਹਿਰੀ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਕਰਮ ਸਿੰਘ, ਕੁਲਦੀਪ ਸਿੰਘ ਬੰਟੂ, ਸੁਖਚੈਨ ਸਿੰਘ ਗਿੱਲ, ਪਰਮਜੀਤ ਸਿੰਘ, ਮਨਜਿੰਦਰ ਸਿੰਘ, ਰਵੀ ਸਿੰਘ (ਸਾਰੇ ਕੌਂਸਲਰ), ਮਾਸਟਰ ਇਕਬਾਲ ਸਿੰਘ, ਸਰਬਜੀਤ ਸਿੰਘ ਸੰਧੂ ਸਾ: ਸਰਪੰਚ, ਤੇਜਿੰਦਰ ਸਿੰਘ ਅਠੌਲਾ, ਪ੍ਰਧਾਨ ਸਵਰਨ ਸਿੰਘ ਕਾਲਾ, ਮੈਂਬਰ ਅਜੀਤ ਸਿੰਘ, ਮੁਖਤਿਆਰ ਸਿੰਘ ਭਾਗੇਵਾਲ, ਮਨਜੀਤ ਸਿੰਘ ਠੁਕਰਾਲ ਸਾ: ਮੈਂਬਰ, ਡਾ: ਭੁਪਿੰਦਰ ਸਿੰਘ ਕੰਮੋਕੇ, ਗੋਪਾਲ ਸਵੀਟਸ, ਬਖਸ਼ੀਸ਼ ਸਿੰਘ ਸਮੇਤ ਵੱਖ ਵੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ । ਇਸ ਮੌਕੇ ਭਗਵਤੀ ਜਾਗਰਣ ਕਮੇਟੀ, ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਮੁਕੇਸ਼ ਚੌਹਾਨ, ਡਾ: ਸੁਖਚੈਨ ਸਿੰਘ ਬੂਟਾ, ਜਰਨੈਲ ਸਿੰਘ, ਕੌਂਸਲਰ ਸੁਖਚੈਨ ਸਿੰਘ ਗਿੱਲ, ਪੰਡਿਤ ਰਜੇਸ਼ ਕੁਮਾਰ, ਹਰੀਸ਼ ਕੁਮਾਰ, ਨਵੀਨ ਸ਼ੁਕਲਾ, ਅਮਨਦੀਪ ਸਿੰਘ, ਰਾਜਬੀਰ ਸਿੰਘ, ਸੋਨੂੰ ਟੇਲਰ, ਪ੍ਰਦੀਪ ਲਾਹੌਰੀਆ, ਦੀਪੂ ਬੀ.ਡੀ.ਪੀ.ਓ., ਮਨਦੀਪ ਸਿੰਘ, ਹਰਜੀਤ ਸਿੰਘ ਬਿੱਟੂ ਨੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ।