ਰਈਆ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਟੀਮ ਵਲੋਂ ਪ੍ਰਦਰਸ਼ਨ
ਰਈਆ, 26 ਅਕਤੂਬਰ (ਸ਼ਰਨਬੀਰ ਸਿੰਘ ਕੰਗ)– ਮਾਨਸਾ ਵਿਖੇ ਲੱਗੇ ਇਨਸਾਫ ਮੋਰਚੇ ਵਲੋਂ ਦਿੱਤੀ ਕਾਲ ’ਤੇ ਰਈਆ ਵਿਖੇ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ ਅਤੇ ਸਮੁੱਚੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਟੀਮ ਵਲੋਂ ਪਾਰਟੀ ਦੇ ਮੁੱਖ ਦਫਤਰ ਰਈਆ ਦੇ ਮੂਹਰੇ ਆਮ ਆਦਮੀ ਪਾਰਟੀ ਦੇ ਸਿੰਬਲ ਝਾੜੂ ਫੂਕਿਆ ਗਿਆ। ਇਸ ਮੌਕੇ ਸਰਬਜੀਤ ਸਿੰਘ ਖਾਨਪੁਰ ਦੇ ਨਾਲ ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ, ਗੁਰਪ੍ਰੀਤ ਸਿੰਘ ਕੰਮੋਕੇ, ਜੁਗਰਾਜ ਸਿੰਘ ਧੂਲਕਾ, ਗੁਰਦਰਸ਼ਨ ਸਿੰਘ ਖਿਲਚੀਆਂ, ਦਲਬੀਰ ਸਿੰਘ ਖੋਜਕੀਪੁਰ, ਦਲਬੀਰ ਸਿੰਘ ਦੌਲੋਨੰਗਲ, ਬਲਦੇਵ ਸਿੰਘ ਬਿੱਲਾ, ਕੰਵਲਜੀਤ ਸਿੰਘ ਸ਼ਾਹ, ਸਤਨਾਮ ਸਿੰਘ ਗਿੱਲ, ਬਾਬਾ ਬਲਦੇਵ ਸਿੰਘ ਰਈਆ, ਦਲੀਪ ਸਿੰਘ ਏਕਲਗੱਡਾ, ਪਵਨਦੀਪ ਸਿੰਘ ਏਕਲਗੱਡਾ, ਹਰਮਨਜੀਤ ਸਿੰਘ ਭੁੱਲਰ, ਗੁਰਪਰੀਤ ਸਿੰਘ ਦੌਲੋਨੰਗਲ, ਮਨਜਿੰਦਰ ਸਿੰਘ ਰਾਮਪੁਰ,ਪੀ ਏ ਸੁਖਜੀਤ ਸਿੰਘ ਆਦਿ ਹਾਜ਼ਰ ਸਨ।
ਅਜੀਤ ਡੈਸਕ
27-10-2026