27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸੰਤ ਮਾਝਾ ਸਿੰਘ ਕਰਮਜੋਤ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਦੇ 20 ਬੱਚਿਆਂ ਨੇ ਅੰਮ੍ਰਿਤ ਪਾਨ ਕੀਤਾ

ਬਾਬਾ ਬਕਾਲਾ ਸਾਹਿਬ, 26 ਅਕਤੂਬਰ (ਸ਼ੇਲ਼ਿੰਦਰਜੀਤ ਸਿੰਘ ਰਾਜਨ)-ਇੱਥੇ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਮਾਝਾ ਸਿੰਘ ਕਰਮਜੋਤ ਸ. ਸ.

ਅਜੀਤ ਡੈਸਕ 27-10-2026
ਬਾਬਾ ਬਕਾਲਾ ਸਾਹਿਬ, 26 ਅਕਤੂਬਰ (ਸ਼ੇਲ਼ਿੰਦਰਜੀਤ ਸਿੰਘ ਰਾਜਨ)-ਇੱਥੇ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਮਾਝਾ ਸਿੰਘ ਕਰਮਜੋਤ ਸ. ਸ. ਸਕੂਲ ਦੇ 20 ਵਿਦਿਆਰਥੀ, ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਕਰਵਾਏ ਗਏ ਅੰਮ੍ਰਿਤ ਸੰਚਾਰ ਮੌਕੇ ਅੰਮ੍ਰਿਤ ਛਕਕੇ ਗੁਰੂ ਵਾਲੇ ਬਣੇ । ਇਸ ਮੌਕੇ ਸਕੂਲ ਮੁਖੀ ਪ੍ਰਿੰਸੀਪਲ ਸ: ਗੁਰਜੀਤ ਸਿੰਘ ਸੇਖੋਂ ਵਡਾਲਾ ਕਲਾਂ ਨੇ ਦੱਸਿਆ ਕਿ ਸਕੂਲ ਵਿਚ ਸੰਤ ਬਾਬਾ ਤਰਲੋਕ ਸਿੰਘ ਹੋਤੀ ਮਰਦਾਨ ਮਕਸੂਦਪੁਰ ਵਾਲਿਆਂ ਦੀ ਅਗਵਾਈ ਹੇਠ ਸਕੂਲ ਵਿਚ ਬੱਚਿਆਂ ਨੁੰ ਵਿੱਦਿਆ ਦੇ ਨਾਲ ਨਾਲ ਧਾਰਮਿਕ ਖੇਤਰ ਵਿਚ ਵੀ ਨਿਪੁੰਨ ਕੀਤਾ ਜਾਂਦਾ ਹੈ ਅਤੇ ਇਸੇ ਪ੍ਰੇਰਨਾ ਸਦਕਾ ਅੱਜ 20 ਵਿਦਿਆਰਥੀ ਅੰਮ੍ਰਿਤ ਛਕਕੇ ਗੁਰੂ ਵਾਲੇ ਬਣੇ ਹਨ । ਇਸ ਮੌਕੇ ਭਾਈ ਹਰਦੀਪ ਸਿੰਘ ਵਡਾਲਾ ਅਤੇ ਹੋਰ ਸਕੂਲ ਸਟਾਫ ਵੀ ਹਾਜ਼ਰ ਸੀ ।
ਪਿਛਲੀ ਖ਼ਬਰ ਝੀਤਾ ਕਲਾਂ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮਹਿਤਾ ਚੌਕ ਵਿਖੇ ਜੇ. ਡੀ. ਰੈੱਡ ਜਿਮ ’ਤੇ ਅਣਪਛਾਤਿਆਂ ਵਲੋਂ ਚਲਾਈਆਂ ਗੋਲੀਆਂ - ਜਾਨੀ ਨੁਕਸਾਨ ਤੋਂ ਹੋਇਆ ਬਚਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।