21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਛੀਨਾ ਕਰਮ ਸਿੰਘ ਵਿਖੇ ਦੁਸਹਿਰੇ ’ਤੇ ਰੰਗਾਰੰਗ ਪ੍ਰੋਗਰਾਮ ਕਰਵਾਇਆ

ਓਠੀਆ, 20 ਅਕਤੂਬਰ (ਗੁਰਵਿੰਦਰ ਛੀਨਾ)-ਨਜ਼ਦੀਕ ਪੈਂਦੇ ਪਿੰਡ ਛੀਨਾ ਕਰਮ ਸਿੰਘ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਹਰ ਸਾਲ ਦੁਸ਼ਹਿਰਾ ਦਾ ਪਵਿੱਤਰ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਅੱਜ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ।

ਅਜੀਤ ਡੈਸਕ 21-10-2026
ਓਠੀਆ, 20 ਅਕਤੂਬਰ (ਗੁਰਵਿੰਦਰ ਛੀਨਾ)-ਨਜ਼ਦੀਕ ਪੈਂਦੇ ਪਿੰਡ ਛੀਨਾ ਕਰਮ ਸਿੰਘ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਹਰ ਸਾਲ ਦੁਸ਼ਹਿਰਾ ਦਾ ਪਵਿੱਤਰ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਅੱਜ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ। ਰਾਮਲੀਲਾ ਦੀ ਦਰਗਾਹ ’ਤੇ ਸੰਗਤਾਂ ਵਲੋਂ ਬੜੇ ਅਦਬ ਸਤਿਕਾਰ ਨਾਲ ਮੱਥਾ ਟੇਕਿਆ ਗਿਆ ਅਤੇ ਮੰਨਤਾਂ ਮੰਗੀਆਂ ਗਈਆਂ। ਉਪਰੰਤ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਪੰਮਾ ਡੁਮੈਵਾਲ ਐਂਡ ਪਾਰਟੀ ਸਰੋਤਿਆਂ ਦਾ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਭਰਪੂਰ ਮਨੋਰੰਜਨ ਕੀਤਾ। ਪ੍ਰਬੰਧਕਾਂ ਵਲੋਂ ਸੰਗਤਾਂ ਲਈ ਗੁਰੂ ਘਰ ਦੇ ਅਟੁੱਟ ਲੰਗਰ ਲਗਾ ਕੇ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਛਕਾਏ ਗਏ ਅਤੇ ਸ਼ਾਮ ਨੂੰ 6 ਵਜੇ ਦੁਸਿਹਰਾ ਕਮੇਟੀ ਵਲੋਂ ਰਾਵਣ, ਕੁੰਭ ਕਰਨ ਅਤੇ ਮੇਘਨਾਥ ਤੇ ਪੁਤਲੇ ਜਲਾਏ ਗਏ।
ਪਿਛਲੀ ਖ਼ਬਰ ਪਿੰਡ ਰੂਪੋਵਾਲੀ ਬ੍ਰਾਹਮਣਾ ਦੀ ਜਵਾਲਾ ਜੀ ਏਕਤਾ ਨੌਜਵਾਨ ਕਲੱਬ ਵਲੋਂ 23ਵਾਂ ਸਾਲਾਨਾ ਜਾਗਰਣ ਕਰਵਾਇਆ ਅਗਲੀ ਖ਼ਬਰ ਕਸਬਾ ਬੁਤਾਲਾ ਵਿਖੇ ਪਹਿਲੀ ਪਲਵਿੰਦਰ-ਜਸਪਾਲ ਯਾਦਗਾਰੀ ਮਾਸਟਰਜ਼ ਹਾਕੀ ਲੀਗ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।