ਕਾਂਗਰਸ ਤੇ ਆਪ ਨੇ ਸੂਬੇ ਨੂੰ 10 ਵਰ੍ਹਿਆਂ ’ਚ ਕੀਤਾ ਕੰਗਾਲ- ਰਣੀਕੇ
ਰਾਮ ਤੀਰਥ, 10 ਅਕਤੂਬਰ (ਧਰਵਿੰਦਰ ਸਿੰਘ ਔਲਖ)-ਪਿਛਲੇ 10 ਵਰ੍ਹਿਆਂ ਦੌਰਾਨ ਪੰਜਾਬ ਸੂਬੇ ਦੀ ਸੱਤਾ ਤੇ ਕਾਬਜ਼ ਰਹੀਆਂ ਕਾਂਗਰਸ ਤੇ ਆਮ ਆਦਮੀ ਪਾਰਟੀਆਂ ਦੀਆਂ ਸਰਕਾਰਾਂ ਨੇ ਸੂਬੇ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਹੈ ਤੇ ਸ਼ਰੇਆਮ ਕਤਲੇਆਮ, ਲੁੱਟਾਂ ਖੋਹਾਂ, ਗੁੰਡਾਗਰਦੀ, ਗੈਂਗਸਟਰਵਾਦ ਅਤੇ ਨਸ਼ਿਆਂ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਲੋਕ ਡਾਹਢੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਤੇ ਆਪ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਪਿੰਡ ਖੈਰਾਬਾਦ ਵਿਖੇ ਬੀ.
ਰਾਮ ਤੀਰਥ, 10 ਅਕਤੂਬਰ (ਧਰਵਿੰਦਰ ਸਿੰਘ ਔਲਖ)-ਪਿਛਲੇ 10 ਵਰ੍ਹਿਆਂ ਦੌਰਾਨ ਪੰਜਾਬ ਸੂਬੇ ਦੀ ਸੱਤਾ ਤੇ ਕਾਬਜ਼ ਰਹੀਆਂ ਕਾਂਗਰਸ ਤੇ ਆਮ ਆਦਮੀ ਪਾਰਟੀਆਂ ਦੀਆਂ ਸਰਕਾਰਾਂ ਨੇ ਸੂਬੇ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਹੈ ਤੇ ਸ਼ਰੇਆਮ ਕਤਲੇਆਮ, ਲੁੱਟਾਂ ਖੋਹਾਂ, ਗੁੰਡਾਗਰਦੀ, ਗੈਂਗਸਟਰਵਾਦ ਅਤੇ ਨਸ਼ਿਆਂ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਲੋਕ ਡਾਹਢੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਤੇ ਆਪ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਪਿੰਡ ਖੈਰਾਬਾਦ ਵਿਖੇ ਬੀ. ਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਹਲਕਾ ਅਟਾਰੀ ਦੇ ਸਮੂਹ ਵਰਕਿੰਗ ਕਮੇਟੀ ਮੈਂਬਰਾਂ ਦੀ ਮੀਟਿੰਗ ਕਰਨ ਦੌਰਾਨ ਗੱਲਬਾਤ ਕਰਦਿਆਂ ਕੀਤਾ। ਅਕਾਲੀ ਦਲ ਬੀ ਸੀ ਵਿੰਗ ਹਲਕਾ ਅਟਾਰੀ ਦੇ ਪ੍ਰਧਾਨ ਬਲਦੇਵ ਸਿੰਘ ਖੈਰਾਬਾਦ ਦੀ ਦੇਖ ਰੇਖ ਹੇਠ ਹੋਈ ਭਰਵੀਂ ਮੀਟਿੰਗ ਦੌਰਾਨ ਸ੍ਰ. ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਜਿੱਥੇ ਵਰਕਿੰਗ ਕਮੇਟੀ ਮੈਂਬਰਾਂ ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਹੈ ਉੱਥੇ ਨਾਲ ਹੀ ਪਾਰਟੀ ਵੱਲੋਂ ਭੇਜੇ ਗਏ ਪੋਸਟਰ ਜਿਹੜੇ ਕਿ 27 ’ਚ ਅਕਾਲੀ ਦਲ ਲਿਆਉ, ਪੰਜਾਬ ਬਚਾਓ ਅਤੇ ਪੰਜਾਬ ਮੰਗਦਾ ਹਿਸਾਬ ਦੇਣਾ ਪਵੇਗਾ ਜਵਾਬ ਦੇ ਬੈਨ ਹੇਠ ਬਣੇ ਹਨ, ਵੰਡੇ ਗਏ। ਇਸ ਦੌਰਾਨ ਸ. ਰਣੀਕੇ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ, ਸਕੱਤਰ ਸਿੰਘ ਹੇਰ ਸਰਕਲ ਪ੍ਰਧਾਨ ਕੰਬੋਅ, ਮਗਵਿੰਦਰ ਸਿੰਘ ਖਾਪੜਖੇੜੀ, ਸਕੱਤਰ ਸਿੰਘ ਪ੍ਰਧਾਨ ਸਰਕਲ ਅਕਾਲੀ ਦਲ ਸਰਕਲ ਕੰਬੋਅ, ਹੈਪੀ ਭੀਲ, ਹਰਭਜਨ ਸਿੰਘ ਮਾਹਲ, ਹਰਦੀਪ ਸਿੰਘ ਬਲਾਕ ਸੰਮਤੀ ਮੈਂਬਰ, ਕਿਸ਼ਨ ਸਿੰਘ ਪ੍ਰਧਾਨ, ਬਲਜੀਤ ਸਿੰਘ ਮੈਂਬਰ, ਇੰਸਪੈਕਟਰ ਮਨਜੀਤ ਸਿੰਘ, ਜੋਗਾ ਸਿੰਘ, ਜਤਿੰਦਰ ਸਿੰਘ, ਦਿਲਬਾਗ ਸਿੰਘ, ਸਤਿੰਦਰਪਾਲ ਸਿੰਘ ਸੋਨਾ ਹੇਰ, ਰਣਜੀਤ ਸਿੰਘ ਭੱਲਾ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ ਇਸ ਉਪਰੰਤ ਰਣੀਕੇ, ਖਾਪੜਖੇੜੀ, ਬਲਦੇਵ ਸਿੰਘ ਖੈਰਾਂਬਾਦ ਤੇ ਸਰਕਲ ਪ੍ਰਧਾਨ ਸਕੱਤਰ ਸਿੰਘ ਹੇਰ ਵਲੋਂ ਸਮੂਹ ਵਰਕਿੰਗ ਕਮੇਟੀ ਮੈਂਬਰਾਂ ਦਾ ਭਰਵਾਂ ਸਨਮਾਨ ਕੀਤਾ ਗਿਆ।