11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਨੇ ਸਿੱਖੀ ਪ੍ਰਚਾਰ ਵਾਸਤੇ ‘ਸੰਤ ਬਾਬਾ ਸੁੱਚਾ ਸਿੰਘ ਗੁਰਮਤਿ ਵਿਦਿਆਲੇ’ ਦੀ ਸ਼ੁੱਭ ਆਰੰਭਤਾ ਕੀਤੀ

ਬਾਬਾ ਬਕਾਲਾ ਸਾਹਿਬ 10 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ) ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਰਹਿਨੁਮਾਈ ਹੇਠ ਸਿੱਖੀ ਪ੍ਰਚਾਰ ਵਾਸਤੇ “ਸੰਤ ਬਾਬਾ ਸੁੱਚਾ ਸਿੰਘ ਗੁਰਮਤਿ ਵਿਦਿਆਲੇ” ਦੀ ਸ਼ੁੱਭ ਆਰੰਭਤਾ ਗੁਰਦੁਆਰਾ ਥੜਾ ਸਾਹਿਬ, ਪਿੰਡ ਧਰਦਿਉ (ਤਹਿਸੀਲ ਬਾਬਾ ਬਕਾਲਾ ਸਾਹਿਬ) ਵਿਖੇ ਕੀਤੀ ਗਈ । ਇਸ ਸਬੰਧੀ ਗਿਆਨੀ ਮਨਜੀਤ ਸਿੰਘ ਕਥਾ ਵਾਚਕ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਇਸ ਵਿਚ ਉਸਤਾਦ ਗਿਆਨੀ ਜੋਬਨਜੀਤ ਸਿੰਘ ਵੱਲੋਂ ਗੁਰਬਾਣੀ ਸੰਥਿਆ, ਕਥਾ, ਕੀਰਤਨ, ਹਰਮੋਨੀਅਮ, ਤਬਲਾ, ਗਤਕਾ ਆਦਿ ਸਿਖਲਾਈ ਸੇਵਾਵਾਂ ਦਿੱਤੀਆਂ ਜਾਣਗੀਆਂ ।

ਅਜੀਤ ਡੈਸਕ 11-10-2026
ਬਾਬਾ ਬਕਾਲਾ ਸਾਹਿਬ 10 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ) ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਰਹਿਨੁਮਾਈ ਹੇਠ ਸਿੱਖੀ ਪ੍ਰਚਾਰ ਵਾਸਤੇ “ਸੰਤ ਬਾਬਾ ਸੁੱਚਾ ਸਿੰਘ ਗੁਰਮਤਿ ਵਿਦਿਆਲੇ” ਦੀ ਸ਼ੁੱਭ ਆਰੰਭਤਾ ਗੁਰਦੁਆਰਾ ਥੜਾ ਸਾਹਿਬ, ਪਿੰਡ ਧਰਦਿਉ (ਤਹਿਸੀਲ ਬਾਬਾ ਬਕਾਲਾ ਸਾਹਿਬ) ਵਿਖੇ ਕੀਤੀ ਗਈ । ਇਸ ਸਬੰਧੀ ਗਿਆਨੀ ਮਨਜੀਤ ਸਿੰਘ ਕਥਾ ਵਾਚਕ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਇਸ ਵਿਚ ਉਸਤਾਦ ਗਿਆਨੀ ਜੋਬਨਜੀਤ ਸਿੰਘ ਵੱਲੋਂ ਗੁਰਬਾਣੀ ਸੰਥਿਆ, ਕਥਾ, ਕੀਰਤਨ, ਹਰਮੋਨੀਅਮ, ਤਬਲਾ, ਗਤਕਾ ਆਦਿ ਸਿਖਲਾਈ ਸੇਵਾਵਾਂ ਦਿੱਤੀਆਂ ਜਾਣਗੀਆਂ । ਇਸ ਸਮੇਂ ਉਸਤਾਦ ਬਾਬਾ ਧਰਮ ਸਿੰਘ, ਗਿ: ਮਨਜੀਤ ਸਿੰਘ ਖਡੂਰ ਸਾਹਿਬ, ਸੰਤ ਬਾਬਾ ਨਵਤੇਜ ਸਿੰਘ (ਗੁ: ਚੇਲੇਆਣਾ ਸਾਹਿਬ ਵਾਲੇ), ਗਿ: ਜੰਗ ਸਿੰਘ, ਗਿ: ਗੁਰਨੂਰ ਸਿੰਘ, ਗਿ: ਗੁਰਵਿੰਦਰ ਸਿੰਘ (ਬਾਈ ਜੀ), ਗਿ: ਭਜਨ ਸਿੰਘ (ਗ੍ਰੰਥੀ ਗੁ: ਸ਼ਹੀਦਾਂ ਸਾਹਿਬ), ਬਾਬਾ ਅਮਰੀਕ ਸਿੰਘ, ਪ੍ਰਧਾਨ ਸਰਵਣ ਸਿੰਘ ਸਮੇਤ ਸਮੂਹ ਪ੍ਰਬੰਧਕ, ਨਗਰ ਨਿਵਾਸੀਆਂ ਨੇ ਅਸੀਸ ਬਖ਼ਸ਼ ਕੇ ਨਿਵਾਜਿਆ ਅਤੇ ਅਗਾਂਹ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।
ਪਿਛਲੀ ਖ਼ਬਰ ਐੱਸ. ਡੀ. ਐੱਸ. ਪੀ. ਐੱਮ. ਇੰਗਲਿਸ਼ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਸਮਰਾ ਵਲੋਂ ਅਜਨਾਲਾ ਵਿਖੇ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਸਰਕਾਰ ਨੇ ਨੰਬਰਦਾਰਾਂ ਦੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।