06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਖ਼ਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਸੀ.ਬੀ.ਐੱਸ.ਈ. ਨੈਸ਼ਨਲ ਹਾਕੀ ਚੈਂਪੀਅਨਸ਼ਿਪ ਦੇ ਪੰਜਵੇਂ ਦਿਨ ਹੋਏ ਫਸਵੇਂ ਮੁਕਾਬਲੇ

ਚੌਂਕ ਮਹਿਤਾ, 5 ਅਕਤੂਬਰ (ਧਰਮਿੰਦਰ ਸਿੰਘ ਭੰਮਰਾ)-ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਸੁਯੋਗ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ, ਮਹਿਤਾ ਚੌਂਕ ਵਿਖੇ ਸੀ. ਬੀ.

ਅਜੀਤ ਡੈਸਕ 06-10-2026
ਚੌਂਕ ਮਹਿਤਾ, 5 ਅਕਤੂਬਰ (ਧਰਮਿੰਦਰ ਸਿੰਘ ਭੰਮਰਾ)-ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਸੁਯੋਗ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ, ਮਹਿਤਾ ਚੌਂਕ ਵਿਖੇ ਸੀ.ਬੀ.ਐੱਸ.ਈ. ਨੈਸ਼ਨਲ ਹਾਕੀ ਚੈਂਪੀਅਨਸ਼ਿਪ-2026 ਦੇ ਪੰਜਵੇਂ ਦਿਨ ਵੱਖ-ਵੱਖ ਵਰਗਾਂ ਦੀਆਂ ਟੀਮਾਂ ਵਿਚਕਾਰ ਫਸਵੇਂ ਅਤੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਅੰਡਰ-14 ਵਰਗ ਦੇ ਪਹਿਲੇ ਮੁਕਾਬਲੇ ਵਿਚ ਆਰਮੀ ਪਬਲਿਕ ਸਕੂਲ, ਕਾਨਪੁਰ ਦਾ ਮੁਕਾਬਲਾ ਆਰੀਆ ਗਰਲਜ਼ ਸਕੂਲ, ਪਾਣੀਪਤ ਨਾਲ ਹੋਇਆ, ਜਿਸ ਵਿਚ ਆਰੀਆ ਗਰਲਜ਼ ਸਕੂਲ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਆਰਮੀ ਪਬਲਿਕ ਸਕੂਲ ਦਾ ਮੁਕਾਬਲਾ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਦੀ ਟੀਮ ਨਾਲ ਹੋਇਆ, ਜਿਸ ਵਿਚ ਖਾਲਸਾ ਅਕੈਡਮੀ ਦੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਿਲ ਕੀਤੀ। ਅੰਡਰ-17 ਵਰਗ ਦੇ ਮੁਕਾਬਲੇ ਵਿਚ ਮਾਡਰਨ ਸਕੂਲ, ਵਸੰਤ ਵਿਹਾਰ ਦਾ ਮੁਕਾਬਲਾ ਓ.ਪੀ. ਜਿੰਦਲ ਸਕੂਲ ਨਾਲ ਹੋਇਆ, ਜਿਸ ਵਿਚ ਓ.ਪੀ. ਜਿੰਦਲ ਸਕੂਲ ਦੀ ਟੀਮ ਜੇਤੂ ਰਹੀ। ਅੰਡਰ-19 ਵਰਗ ਦੇ ਮੁਕਾਬਲਿਆਂ ਵਿਚ ਵੇਲੰਮਾਲ ਵਿਦਿਆਸ਼੍ਰਮ ਦਾ ਮੁਕਾਬਲਾ ਆਰਮੀ ਪਬਲਿਕ ਸਕੂਲ ਨਾਲ ਹੋਇਆ, ਜਿਸ ਵਿਚ ਆਰਮੀ ਪਬਲਿਕ ਸਕੂਲ ਨੇ ਜਿੱਤ ਦਰਜ ਕੀਤੀ। ਇਸੇ ਵਰਗ ਵਿਚ ਕ੍ਰਿਸ਼ਨਾ ਪਬਲਿਕ ਸਕੂਲ ਦਾ ਮੁਕਾਬਲਾ ਲਿਟਲ ਐਂਜਲ ਸਕੂਲ ਨਾਲ ਹੋਇਆ, ਜਿਸ ਵਿਚ ਲਿਟਲ ਐਂਜਲ ਸਕੂਲ ਦੀ ਟੀਮ ਜੇਤੂ ਰਹੀ। ਇਸ ਮੌਕੇ ਸਕੂਲ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਸ਼ਰਮਾ, ਕਾਲਜ ਦੇ ਪ੍ਰਿੰ: ਗੁਰਦੀਪ ਸਿੰਘ ਰੰਧਾਵਾ, ਪ੍ਰਿੰ: ਹਰਸ਼ਦੀਪ ਸਿੰਘ ਰੰਧਾਵਾ, ਹਾਕੀ ਕੋਚ ਬਲਜਿੰਦਰ ਸਿੰਘ, ਮਨਮੀਤ ਸਿੰਘ ਅਤੇ ਦਮਨਪ੍ਰੀਤ ਸਿੰਘ ਸਮੇਤ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਹਾਕੀ ਕੋਚਾਂ ਅਤੇ ਅਧਿਆਪਕ ਸਾਹਿਬਾਨ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਸਾਰੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। 05 ਏਐਸਆਰ22
ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਪਬਲਿਕ ਹਾਈ ਸਕੂਲ ਮਹਿਸਮਪੁਰ ਖੁਰਦ ਨੇ ਕੀਰਤਨ ਮੁਕਾਬਲੇ ’ਚ ਹਾਸਿਲ ਕੀਤਾ ਦੂਜਾ ਸਥਾਨ ਅਗਲੀ ਖ਼ਬਰ - ਮਾਮਲਾ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਦਾ- ਪੰਜਾਬ ਸਟੇਟ ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।