05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਇੰਡੀਅਨ ਐਕਸ ਸਰਵਿਸ ਲੀਗ ਤਹਿਸੀਲ ਬਾਬਾ ਬਕਾਲਾ ਦੀ ਮੀਟਿੰਗ

ਬਾਬਾ ਬਕਾਲਾ ਸਾਹਿਬ, 4 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇੰਡੀਅਨ ਐਕਸ ਸਰਵਿਸ ਲੀਗ ਤਹਿਸੀਲ ਬਾਬਾ ਬਕਾਲਾ ਦੀ ਅਹਿਮ ਮੀਟਿੰਗ ਸਰਪੰਚ ਸੂਬੇਦਾਰ ਇੰਦਰਜੀਤ ਸਿੰਘ ਸੇਰੋਂ ਪ੍ਰਧਾਨ ਰਈਆ ਬਲਾਕ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਜ਼ਿਲ੍ਹਾ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਅਤੇ ਮੀਤ ਪ੍ਰਧਾਨ ਕੈਪਟਨ ਭੁਪਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ ।

ਬਾਬਾ ਬਕਾਲਾ ਸਾਹਿਬ ਵਿਖੇ ਸਰਪੰਚ ਸੂਬੇਦਾਰ ਇੰਦਰਜੀਤ ਸਿੰਘ ਸੇਰੋਂ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਸਾਬਕਾ ਫੌਜੀਆਂ ਦੀ ਮੀਟਿੰਗ ਮੌਕੇ ਹਾਜ਼ਰੀਨ ਇਕੱਠ । ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ 05-10-2026
ਬਾਬਾ ਬਕਾਲਾ ਸਾਹਿਬ, 4 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇੰਡੀਅਨ ਐਕਸ ਸਰਵਿਸ ਲੀਗ ਤਹਿਸੀਲ ਬਾਬਾ ਬਕਾਲਾ ਦੀ ਅਹਿਮ ਮੀਟਿੰਗ ਸਰਪੰਚ ਸੂਬੇਦਾਰ ਇੰਦਰਜੀਤ ਸਿੰਘ ਸੇਰੋਂ ਪ੍ਰਧਾਨ ਰਈਆ ਬਲਾਕ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਜ਼ਿਲ੍ਹਾ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਅਤੇ ਮੀਤ ਪ੍ਰਧਾਨ ਕੈਪਟਨ ਭੁਪਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ । ਇਸ ਮੌਕੇ ਸਾਬਕਾ ਫੌਜੀਆਂ ਨੂੰ ਆ ਰਹੀ ਆ ਮੁਸ਼ਕਿਲਾਂ, ਕੰਟੀਨ ਸੰਬੰਧੀ ਤੇ ਈ.ਸੀ.ਐੱਚ.ਐੱਸ.ਬਾਰੇ ਖੁਲ੍ਹਕੇ ਵਿਚਾਰਾਂ ਹੋਈਆਂ । ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਜੋਬਨ ਸਿੰਘ ਨੇ ਕਿਹਾ ਕਿ ਹੁਣ ਮੇਰੀ ਸਿਹਤ ਠੀਕ ਨਹੀਂ ਰਹਿੰਦੀ, ਇਸ ਲਈ ਹੁਣ ਇਹ ਸੇਵਾ ਕਿਸੇ ਹੋਰ ਨੂੰ ਦਿਓ । ਇਸ ਮੌਕੇ ਕੈਪਟਨ ਜੋਬਨ ਸਿੰਘ ਤੇ ਕੈਪਟਨ ਭੁਪਿੰਦਰ ਸਿੰਘ ਨੇ ਕਿਹਾ ਕਿ ਜੋ ਵੀ ਸਾਬਕਾ ਫੌਜੀਆਂ ਨੂੰ ਕੋਈ ਮੁਸ਼ਕਿਲਾਂ ਹਨ, ਉਹ ਸਾਨੂੰ ਦੱਸੋ ਅਸੀਂ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਹੱਲ ਕਰਾਵਾਂਗੇ । ਇਸ ਮੌਕੇ ਕੈਪਟਨ ਭਗਵੰਤ ਸਿੰਘ, ਸੂਬੇਦਾਰ ਬਲਵਿੰਦਰ ਸਿੰਘ ਉਧੋਕੇ, ਹੌਲਦਾਰ ਨਰਜਿੰਦਰ ਸਿੰਘ ਲਾਲੀ ਬਿਆਸ ਰਾਜਿੰਦਰ ਸਿੰਘ, ਕੈਪਟਨ ਨਸੀਬ ਸਿੰਘ ਪੱਲ੍ਹਾ, ਹੌਲਦਾਰ ਕਸ਼ਮੀਰ ਸਿੰਘ ਬੇਰੀਆਣਾ, ਹੌਲਦਾਰ ਸੁਰਿੰਦਰ ਸਿੰਘ ਨੰਗਲੀ ਅਤੇ ਹੋਰ ਸਾਬਕਾ ਫੌਜੀ ਹਾਜ਼ਰ ਸਨ ।
ਪਿਛਲੀ ਖ਼ਬਰ ਸਠਿਆਲਾ ਵਿਖੇ ਚਾਰ ਪੰਚਾਇਤਾਂ ਨੇ ਪਰਵਾਸੀਆਂ ਨੂੰ ਜ਼ਮੀਨ , ਜਾਇਦਾਦ ਤੇ ਤਸਦੀਕ ਨਾ ਕਰਨ ਦਾ ਲਿਆ ਅਹਿਮ ਫ਼ੈਸਲਾ ਅਗਲੀ ਖ਼ਬਰ ਵਿਧਾਇਕ ਜਲਾਲਉਸਮਾ ਵਲੋਂ ਅਕਾਲੀ ਵਰਕਰਾਂ ਦੀ ਘਰ ਵਾਪਸੀ ’ਤੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।