03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਨਿੱਜੀ ਕੰਪਨੀ ਦੀਆਂ ਦੋ ਖੜ੍ਹੀਆਂ ਬੱਸਾਂ ਨੂੰ ਲੱਗੀ ਅੱਗ

ਅੰਮ੍ਰਿਤਸਰ, 2 ਅਕਤੂਬਰ (ਹਰਮਿੰਦਰ ਸਿੰਘ)- ਸਥਾਨਕ ਗੋਲਡਨ ਐਵੀਨਿਊ ਵਿਖੇ ਦੋ ਨਿੱਜੀ ਕੰਪਨੀ ਦੀਆਂ ਖੜ੍ਹੀਆਂ ਬੱਸਾਂ ਨੂੰ ਅਚਾਨਕ ਅੱਗ ਲੱਗਣ ਦੀ ਇਤਲਾਹ ਮਿਲੀ ਹੈ। ਜਿਸ ਉਪਰੰਤ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਦੀ ਟੀਮ ਵਲੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਗਿਆ।

ਅਜੀਤ ਡੈਸਕ 03-10-2026
ਅੰਮ੍ਰਿਤਸਰ, 2 ਅਕਤੂਬਰ (ਹਰਮਿੰਦਰ ਸਿੰਘ)- ਸਥਾਨਕ ਗੋਲਡਨ ਐਵੀਨਿਊ ਵਿਖੇ ਦੋ ਨਿੱਜੀ ਕੰਪਨੀ ਦੀਆਂ ਖੜ੍ਹੀਆਂ ਬੱਸਾਂ ਨੂੰ ਅਚਾਨਕ ਅੱਗ ਲੱਗਣ ਦੀ ਇਤਲਾਹ ਮਿਲੀ ਹੈ। ਜਿਸ ਉਪਰੰਤ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਦੀ ਟੀਮ ਵਲੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਗਿਆ। ਇਸ ਸੰਬੰਧ ਵਿਚ ਫਾਇਰ ਬ੍ਰਿਗੇਡ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ -ਸ਼ੁਕਰਵਾਰ ਦੀ ਦਰਮਿਆਨੀ ਰਾਤ ਨੂੰ ਫਾਇਰ ਬ੍ਰਿਗੇਡ ਦੀ ਟੀਮ ਨੂੰ ਇਤਲਾਹ ਮਿਲੀ ਕਿ ਗੋਲਡਨ ਐਵੀਨਿਊ ਵਿਖੇ ਇਕ ਖਾਲੀ ਪਲਾਟ ਵਿਚ ਖੜ੍ਹੀਆਂ ਬੱਸਾਂ ਨੂੰ ਅੱਗ ਲੱਗ ਗਈ ਹੈ। ਜਿਸ ਉਪਰੰਤ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ਵਿਚ ਪੀ.ਬੀ02 ਬੀਵੀ7889 ਬੁਰੀ ਤਰ੍ਹਾਂ ਸੜ ਗਈ ਜਦੋ ਕਿ ਪੀ.ਬੀ.30 ਐਚ 6778 ਬੱਸ ਦੀਆਂ ਸੀਟਾਂ ਸੜ ਗਈਆਂ। ਦੱਸਿਆ ਜਾਂਦਾ ਹੈ ਉਕਤ ਬੱਸਾਂ ਆਪਣੇ ਰੂਟਾਂ ਤੋਂ ਚੱਲ ਕੇ ਰਾਤ ਨੂੰ ਉਪਰੋਕਤ ਸਥਾਨ ’ਤੇ ਖੜ੍ਹੀਆਂ ਸਨ।
ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਨੇ ਰਨ ਫਾਰ ਡੀ.ਏ.ਵੀ. ’ਚ ਲਿਆ ਹਿੱਸਾ ਅਗਲੀ ਖ਼ਬਰ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਜੀ. ਆਰ. ਪੀ. ਨੇ ਚਲਾਈ ਤਲਾਸ਼ੀ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।