02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

‘ਆਮ ਆਦਮੀ ਪਾਰਟੀ’ ਐੱਸ. ਸੀ. ਭਾਈਚਾਰੇ ਨਾਲ ਚਟਾਨ ਵਾਗ ਖੜੀ-ਰਾਜਕੁਮਾਰ ਲੁੱਧੜ

ਜੇਠੂਵਾਲ, ਟਾਹਲੀ ਸਾਹਿਬ, 1 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ, ਵਿਨੋਦ ਭੀਲੋਵਾਲ)—ਆਮ ਆਦਮੀ ਪਾਰਟੀ ਦਾ ਐੱਸ. ਸੀ.

ਅਜੀਤ ਡੈਸਕ 02-10-2026
ਜੇਠੂਵਾਲ, ਟਾਹਲੀ ਸਾਹਿਬ, 1 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ, ਵਿਨੋਦ ਭੀਲੋਵਾਲ)—ਆਮ ਆਦਮੀ ਪਾਰਟੀ ਦਾ ਐੱਸ.ਸੀ. ਵਿੰਗ ਭਾਈਚਾਰੇ ਦੇ ਨਾਲ ਚਟਾਨ ਵਾਂਗ ਖੜੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐੱਸ.ਸੀ. ਭਾਈਚਾਰੇ ਦੇ ਹੱਕਾਂ ਨੂੰ ਸਨਮਾਨ ਅਤੇ ਸਮਾਜਿਕ ਬਰਾਬਰੀ ਦੇ ਮੁੱਦਿਆਂ ਨੂੰ ਜ਼ਮੀਨੀ ਪੱਧਰ ’ ਤੇ ਹੱਲ ਕਰਨ ਲਈ ਵਿਸ਼ੇਸ਼ ਧਿਆਨ ਦੇ ਰਹੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਪਾਰਟੀ ਐੱਸ.ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜ ਕੁਮਾਰ ਲੁੱਧੜ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੇ ਹੁਕਮਾਂ ਅਨੁਸਾਰ ਐੱਸ.ਸੀ. ਵਿੰਗ ਦਾ ਹਰ ਵਲੰਟੀਅਰ ਘਰ-ਘਰ ਤੱਕ ਪਹੁੰਚ ਕੇ ਲੋਕਾਂ ਦੀ ਗੱਲ ਸੁਣੇਗਾ ਅਤੇ ਉਨ੍ਹਾਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਸਬੰਧਤ ਮੰਚਾਂ ’ਤੇ ਪੂਰੀ ਦ੍ਰਿੜਤਾ ਨਾਲ ਉਠਾਏਗਾ। ਇਸ ਮੌਕੇ ਸਰਪੰਚ ਰਾਜ ਕੁਮਾਰ ਲੁੱਧੜ ਦੇ ਨਾਲ ਮੈਂਬਰ ਹਰਜੀਤ ਸਿੰਘ ਗਿੱਲ, ਕੰਵਲਜੀਤ ਸਿੰਘ ਕੰਵਲ, ਜਸਵੰਤ ਸਿੰਘ ਜਪਾਨੀ ਤੇ ਗੁਰਪ੍ਰੀਤ ਗੋਲਾ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ’ਚ ਗਾਂਧੀ ਜਯੰਤੀ ਅਤੇ ਸ਼ਾਸਤਰੀ ਜਯੰਤੀ ਮਨਾਈ ਅਗਲੀ ਖ਼ਬਰ ਸੜਕ ਹਾਦਸੇ ‘ਚ ਮੌਕੇ ’ਤੇ ਹੀ ਔਰਤ ਦੀ ਦਰਦਨਾਕ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।