30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬੀਬੀ ਨਰਿੰਦਰ ਕੌਰ ਕਲਸੀ ਪਾਰਟੀ ਆਗੂਆਂ ਸਮੇਤ ਗੁਰਦੁਆਰਾ ਸਮਾਧ ਬਾਬਾ ਬੁੱਢਾ ਜੀ ਵਿਖੇ ਨਤਮਸਤਕ ਹੋਣ ਲਈ ਹੋਏ ਰਵਾਨਾ

ਅਜਨਾਲਾ, ਗੱਗੋਮਾਹਲ, 29 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਬ੍ਰਹਮ ਗਿਆਨੀ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ (ਚੌਥ ਸਰਾਧਾਂ) ਮੌਕੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਨਤਮਸਤਕ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਅਜਨਾਲਾ ਤੋਂ ਉਮੀਦਵਾਰ ਦਲਜੀਤ ਸਿੰਘ ਕਲਸੀ ਦੀ ਧਰਮਪਤਨੀ ਬੀਬੀ ਨਰਿੰਦਰ ਕੌਰ ਕਲਸੀ ਆਪਣੇ ਸਮਰਥਕਾਂ ਸਮੇਤ ਅਜਨਾਲਾ ਤੋਂ ਰਵਾਨਾ ਹੋਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਨਰਿੰਦਰ ਕੌਰ ਕਲਸੀ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਅਸਥਾਨ ’ਤੇ ਨਤਮਸਤਕ ਹੋਣਾ ਅਤੇ ਗੁਰੂ ਘਰ ਦੀ ਸੇਵਾ ਕਰਨਾ ਉਨ੍ਹਾਂ ਲਈ ਵੱਡੇ ਸੁਭਾਗ ਦੀ ਗੱਲ ਹੈ।

ਅਜੀਤ ਡੈਸਕ 30-09-2026
ਅਜਨਾਲਾ, ਗੱਗੋਮਾਹਲ, 29 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਬ੍ਰਹਮ ਗਿਆਨੀ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ (ਚੌਥ ਸਰਾਧਾਂ) ਮੌਕੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਨਤਮਸਤਕ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਅਜਨਾਲਾ ਤੋਂ ਉਮੀਦਵਾਰ ਦਲਜੀਤ ਸਿੰਘ ਕਲਸੀ ਦੀ ਧਰਮਪਤਨੀ ਬੀਬੀ ਨਰਿੰਦਰ ਕੌਰ ਕਲਸੀ ਆਪਣੇ ਸਮਰਥਕਾਂ ਸਮੇਤ ਅਜਨਾਲਾ ਤੋਂ ਰਵਾਨਾ ਹੋਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਨਰਿੰਦਰ ਕੌਰ ਕਲਸੀ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਅਸਥਾਨ ’ਤੇ ਨਤਮਸਤਕ ਹੋਣਾ ਅਤੇ ਗੁਰੂ ਘਰ ਦੀ ਸੇਵਾ ਕਰਨਾ ਉਨ੍ਹਾਂ ਲਈ ਵੱਡੇ ਸੁਭਾਗ ਦੀ ਗੱਲ ਹੈ। ਇਸ ਦੌਰਾਨ ਬੀਬੀ ਨਰਿੰਦਰ ਕੌਰ ਕਲਸੀ ਵਲੋਂ ਆਪਣੀ ਕਮਾਈ ਵਿਚੋਂ ਦਸਵੰਧ ਕੱਢਦਿਆਂ ਜੋੜ ਮੇਲੇ ਮੌਕੇ ਲੱਗੇ ਵੱਖ-ਵੱਖ ਲੰਗਰਾਂ ਵਿਚ ਜਾ ਕੇ ਸੇਵਾ ਵੀ ਕੀਤੀ । ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਭਾਈ ਕਾਬਲ ਸਿੰਘ ਸ਼ਾਹਪੁਰ, ਧਰਮਿੰਦਰ ਸਿੰਘ ਸਨੀ ਕਲਸੀ, ਸਕੱਤਰ ਸਿੰਘ , ਹਰਵਿੰਦਰ ਸਿੰਘ ਦਿਆਲਪੁਰਾ, ਗੁਰਵਿੰਦਰ ਸਿੰਘ, ਹਰਦੀਪ ਸਿੰਘ ਫ਼ੌਜੀ ਰਮਦਾਸ, ਸੁਖਮਨਪ੍ਰੀਤ ਸਿੰਘ, ਰਾਜਬੀਰ ਸਿੰਘ, ਗੁਰਵਿੰਦਰ ਸਿੰਘ ਝੰਡੇਰ ਅਤੇ ਕਮਲ ਸਮਰਾ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵਲੋਂ ਹੱਕੀ ਮੰਗਾਂ ਨੂੰ ਲੈ ਕੇ ਐੱਸ.ਡੀ.ਐੱਮ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਦਿਨੋ ਦਿਨ ਵਧਣ ਲੱਗਾ ਆਨਲਾਈਨ ਠੱਗੀਆਂ ਦਾ ਰੁਝਾਨ, ਭੋਲੇ ਭਾਲੇ ਲੋਕ ਹੋ ਰਹੇ ਸ਼ਿਕਾਰ ਫ਼ੋਨ ਕਾਲ ਰਾਹੀਂ 2 ਲੱਖ ਰੁਪਏ ਦੀ ਆਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।