19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਏ. ਆਈ. ਇਨ ਮਾਰਕੀਟਿੰਗ’ ’ਤੇ ਵਰਕਸ਼ਾਪ ਕਰਵਾਈ

ਅੰਮ੍ਰਿਤਸਰ, 18 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ‘ਯੂਨੀਵਰਸਿਟੀ ਬਿਜ਼ਨਸ ਸਕੂਲ’ ਦੀ ਅਕਾਦਮਿਕ ਕਮੇਟੀ ਵਲੋਂ ‘ਗੋਲਡਨ ਜੁਬਲੀ ਸੈਂਟਰ ਫਾਰ ਇੰਟਰਪ੍ਰੋਨਿਓਰਸ਼ਿਪ ਐਂਡ ਇਨੋਵੇਸ਼ਨ’ ਦੇ ਵਿਸ਼ੇਸ਼ ਸਹਿਯੋਗ ਨਾਲ ਮਾਰਕੀਟਿੰਗ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ੇ ’ਤੇ ਇਕ ਰੋਜ਼ਾ ਸਕਿਲ-ਐਨਹਾਂਸਮੈਂਟ ਵਰਕਸ਼ਾਪ ਕਰਵਾਈ ਗਈ, ਜਿਸ ’ਚ ਆਈ. ਆਈ.

ਅਜੀਤ ਡੈਸਕ 19-09-2026
ਅੰਮ੍ਰਿਤਸਰ, 18 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ‘ਯੂਨੀਵਰਸਿਟੀ ਬਿਜ਼ਨਸ ਸਕੂਲ’ ਦੀ ਅਕਾਦਮਿਕ ਕਮੇਟੀ ਵਲੋਂ ‘ਗੋਲਡਨ ਜੁਬਲੀ ਸੈਂਟਰ ਫਾਰ ਇੰਟਰਪ੍ਰੋਨਿਓਰਸ਼ਿਪ ਐਂਡ ਇਨੋਵੇਸ਼ਨ’ ਦੇ ਵਿਸ਼ੇਸ਼ ਸਹਿਯੋਗ ਨਾਲ ਮਾਰਕੀਟਿੰਗ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ੇ ’ਤੇ ਇਕ ਰੋਜ਼ਾ ਸਕਿਲ-ਐਨਹਾਂਸਮੈਂਟ ਵਰਕਸ਼ਾਪ ਕਰਵਾਈ ਗਈ, ਜਿਸ ’ਚ ਆਈ. ਆਈ. ਐੱਮ. ਅੰਮ੍ਰਿਤਸਰ ਦੇ ਡੀਨ ਆਫ਼ ਐਡਮਿਨਿਸਟ੍ਰੇਸ਼ਨ ਅਫੇਅਰਜ਼ ਅਤੇ ਆਈ. ਆਈ. ਟੀ. ਰੁੜਕੀ ਦੇ ਅਲੂਮਨਾਈ ਡਾ. ਅਰੁਣ ਕੇ. ਕੌਸ਼ਿਕ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਭਾਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਰੋਜ਼ਾਨਾ ਦੇ ਕੰਮਾਂ ਨੂੰ ਸੁਖਾਲਾ ਬਣਾਉਂਦੀ ਹੈ ਅਤੇ ਅੰਕੜਿਆਂ ਦੀ ਬਿਹਤਰ ਸਮਝ ਦਿੰਦੀ ਹੈ, ਪਰ ਇਕ ਸਫਲ ਮਾਰਕੀਟਿੰਗ ਨੀਤੀ ਲਈ ਮਨੁੱਖੀ ਰਚਨਾਤਮਕਤਾ, ਗੰਭੀਰ ਪਰਖ ਤੇ ਨੈਤਿਕ ਦ੍ਰਿਸ਼ਟੀਕੋਣ ਸਭ ਤੋਂ ਮਹੱਤਵਪੂਰਨ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਏ.ਆਈ. ਦੀ ਸਿੱਖਿਆ ਵਿਦਿਆਰਥੀਆਂ ਨੂੰ ਉਦਯੋਗਿਕ ਖੇਤਰ ਵਿਚ ਵੱਡਾ ਲਾਭ ਦੇਵੇਗੀ, ਜਿਸ ਨਾਲ ਉਹ ਮਹਿਜ਼ ਕੰਮ ਕਰਨ ਵਾਲੇ ਅੰਕੜਾ-ਚਾਲਕਾਂ ਤੋਂ ਬਦਲ ਕੇ ਉੱਚ-ਪੱਧਰੀ ਰਣਨੀਤਕ ਫੈਸਲੇ ਲੈਣ ਵਾਲੇ ਮਾਹਰ ਬਣ ਕੇ ਉਭਰਨਗੇ। ਯੂ. ਬੀ. ਐੱਸ. ਵਿਭਾਗ ਦੇ ਮੁਖੀ ਡਾ. ਵਿਕਰਮ ਨੇ ਆਏ ਹੋਏ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਰਸਮੀ ਸਵਾਗਤ ਕੀਤਾ।ਇਸ ਤੋਂ ਬਾਅਦ ਅਕਾਦਮਿਕ ਕਮੇਟੀ ਦੀ ਇੰਚਾਰਜ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਜਸਵੀਨ ਕੌਰ ਨੇ ਅਕਾਦਮਿਕ ਗਿਆਨ ਅਤੇ ਕਾਰਪੋਰੇਟ ਜਗਤ ਦੀਆਂ ਲੋੜਾਂ ਵਿਚਕਾਰ ਦੂਰੀ ਨੂੰ ਮਿਟਾਉਣ ਲਈ ਸਕਿੱਲ-ਓਰੀਐਂਟਿਡ ਪ੍ਰੋਗਰਾਮਾਂ ਦੀ ਅਹਿਮੀਅਤ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਪ੍ਰੋਗਰਾਮ ਦੇ ਅੰਤ ਵਿਚ ਅਕਾਦਮਿਕ ਕਮੇਟੀ ਦੀ ਕੋ-ਇੰਚਾਰਜ ਅਤੇ ਡਿਪਟੀ ਕੋਆਰਡੀਨੇਟਰ ਡਾ. ਦਿਲਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਵਿਖੇ ਟੈਕਨਾਲੋਜੀ ਜਾਗਰੂਕਤਾ ਸੈਸ਼ਨ ਕਰਵਾਇਆ ਅਗਲੀ ਖ਼ਬਰ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਵਿਖੇ ਟੈਕਨਾਲੋਜੀ ਜਾਗਰੂਕਤਾ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।