15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਖਾਲਸਾ ਅਕੈਡਮੀ ਮਹਿਤਾ ਵਿਖੇ ਹਾਕੀ ਚੈਂਪੀਅਨਸ਼ਿਪ ਦੇ ਹੋਏ ਜ਼ਬਰਦਸਤ ਮੁਕਾਬਲੇ

ਚੌਕ ਮਹਿਤਾ- 14 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਸੁਯੋਗ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਸੀ. ਬੀ.

ਅਜੀਤ ਡੈਸਕ 15-09-2026
ਚੌਕ ਮਹਿਤਾ- 14 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਸੁਯੋਗ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਸੀ.ਬੀ.ਐੱਸ.ਈ ਨੋਰਥ ਜ਼ੋਨ II ਦੇ ਹਾਕੀ ਦੇ ਮੈਚ ਲਗਾਤਾਰ ਖਾਲਸਾ ਅਕੈਡਮੀ ਦੀ ਗਰਾਊਂਡਾਂ ਵਿਚ ਖੇਡੇ ਜਾ ਰਹੇ ਹਨ, ਜਿਸ ਵਿਚ ਵੱਖਰੇ ਵੱਖਰੇ ਸਕੂਲਾਂ ਦੀਆਂ ਟੀਮਾਂ ਦੇ ਵਿਚਕਾਰ ਸੈਮੀ ਫਾਈਨਲ ਮੈਚ ਖੇਡੇ ਗਏ। ਖੇਡ ਸਮਾਰੋਹ ਦੇ ਤੀਸਰੇ ਦਿਨ ਖਾਲਸਾ ਅਕੈਡਮੀ ਮਹਿਤਾ ਦੀਆਂ ਵੱਖਰੀਆਂ ਵੱਖਰੀਆਂ ਗਰਾਊਂਡਾਂ ਵਿਚ ਕੁੱਲ 10 ਹਾਕੀ ਦੇ ਮੈਚ ਖੇਡੇ ਗਏ ਜਿਨਾਂ ਵਿਚੋਂ ਖਾਲਸਾ ਅਕੈਡਮੀ ਮਹਿਤਾ ਚੌਂਕ ਦੀ ਹਾਕੀ ਟੀਮ ਅਤੇ ਚੰਦਨ ਬਾਲ ਵਿਕਾਸ ਦੀ ਹਾਕੀ ਦੀ ਟੀਮ ਵਿਚਕਾਰ ਮੈਚ ਖੇਡਿਆ ਗਿਆ ਜਿਸ ਵਿਚੋਂ ਖਾਲਸਾ ਅਕੈਡਮੀ ਦੇ ਖਿਡਾਰੀ ਜੇਤੂ ਰਹੇ। ਇਸੇ ਤਰ੍ਹਾਂ ਗੁਰੂ ਬ੍ਰਹਮਾਨੰਦ ਸਕੂਲ ਅਤੇ ਡੀ.ਏ.ਵੀ ਮਧੂਬਨ, ਰਾਮ ਪ੍ਰਸਾਦ ਸਕੂਲ ਅਤੇ ਸੈਂਟ ਸੋਲਡਰ , ਪਾਥ ਸੀਕਰ ਬਿਆਸ ਸਕੂਲ ਅਤੇ ਡੀਏਵੀ ਪੁਲਿਸ ਸਕੂਲ ਵਿਚਕਾਰ ਮੈਚ ਖੇਡੇ ਗਏ। ਮੈਚ ਖੇਡ ਰਹੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਅੱਜ ਦੇ ਮੁੱਖ ਮਹਿਮਾਨ ਰਾਜਬੀਰ ਸਿੰਘ ਘੁੰਮਣ (ਸੈਕਟਰੀ- ਕਮ -ਓ.ਐੱਸ.ਡੀ ਚੀਫ ਮਨਿਸਟਰ ਪੰਜਾਬ,) ਤਜਿੰਦਰਪਾਲ ਸਿੰਘ ਵੜੈਚ ਅਤੇ ਬੀਰ ਦਵਿੰਦਰ ਸਿੰਘ ਬੱਲ ਖਾਸ ਤੌਰ ’ਤੇ ਖਾਲਸਾ ਅਕੈਡਮੀ ਪਹੁੰਚੇ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਰਾਜਬੀਰ ਸਿੰਘ ਘੁੰਮਣ ਨੇ ਕਿਹਾ ਕਿ ਖੇਡਾਂ ਸਾਡੇ ਮਾਨਸਿਕ ਅਤੇ ਸਰੀਰਕ ਬਲ ਨੂੰ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਹਰ ਬੱਚੇ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਗਰਾਊਂਡ ਦੀਆਂ ਗਤੀਵਿਧੀਆਂ ਵਿਚ ਵੀ ਵੱਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਿੰ: ਡਾਕਟਰ ਜਤਿੰਦਰ ਕੁਮਾਰ ਸ਼ਰਮਾ , ਕਾਲਜ ਪ੍ਰਿੰ: ਗੁਰਦੀਪ ਸਿੰਘ ਜਲਾਲ-ਉਸਮਾ, ਹਰਸ਼ਦੀਪ ਸਿੰਘ ਡਾਇਰੈਕਟਰ ਦਸ਼ਮੇਸ਼ ਵਿਦਿਅਕ ਸੰਸਥਾਵਾਂ , ਭਾਈ ਸਾਹਿਬ ਸਿੰਘ , ਡਾ. ਅਵਤਾਰ ਸਿੰਘ ਬੁੱਟਰ, ਸ਼ਾਹ ਮੁਹੰਮਦ ਰਸੀ਼ਦ ਸੀ.ਬੀ.ਐੱਸ.ਈ ਆਬਜ਼ਰਵਰ , ਸਪਾਰਦਾ ਵਰਮਾ ਟੈਕਨੀਕਲ ਡੈਲੀਗੇਟ , ਹਾਕੀ ਕੋਚ ਮਨਮੀਤ ਸਿੰਘ, ਦਮਨਪ੍ਰੀਤ ਸਿੰਘ, ਅਜੀਤ ਸਿੰਘ ਪ੍ਰਧਾਨ, ਸਮੂਹ ਅਧਿਆਪਕ ਸਾਹਿਬਾਨ, ਹੋਰਨਾਂ ਸਕੂਲਾਂ ਤੋਂ ਆਏ ਹਾਕੀ ਕੋਚ ,ਅਧਿਆਪਕ ਸਾਹਿਬਾ ਨ ਅਤੇ ਬੱਚਿਆਂ ਨੇ ਇਹਨਾਂ ਖੇਡ ਮੁਕਾਬਲਿਆਂ ਦਾ ਆਨੰਦ ਮਾਣਿਆ ਅਤੇ ਇਨਾਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।
ਪਿਛਲੀ ਖ਼ਬਰ ਸਾਹਿਤ ਸਭਾ ਚੋਗਾਵਾਂ ਵਲੋਂ 37ਵਾਂ ਸਾਲਾਨਾ ਸਨਮਾਨ ਸਮਾਰੋਹ 1 ਨਵੰਬਰ ਨੂੰ ਅਗਲੀ ਖ਼ਬਰ ਸੜਕ ਹਾਦਸੇ ਵਿਚ ਅਜਨਾਲਾ ਦੇ ਨੌਜਵਾਨ ਦੀ ਦਰਦਨਾਕ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।