10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਅੰਦਰ ਅਸੁਰੱਖਿਅਤ ਸੈਂਕੜੇ ਘਰਾਂ ’ਚ ਰਹਿੰਦੇ ਹਨ ਲੋਕ ਬਹੁਤ ਸਾਰੀਆਂ ਜਾਇਦਾਦਾਂ ਦਾ ਝਗੜਾ ਹੋਣ ਕਰਕੇ ਸਾਲਾਂ ਤੋਂ ਨਹੀਂ ਹੋ ਸਕੀ ਮੁਰੰਮਤ ਪੀ. ਐੱਸ. ਪੀ. ਸੀ. ਐੱਲ. ਨੇ ਰਾਤ ਸਮੇਂ ਫੋਕਲ ਪੁਆਇੰਟ ਵਿਖੇ ਲਗਾਏ ਅਣਐਲਾਨੇ ਬਿਜਲੀ ਕੱਟ ਵਾਪਸ ਲਏ

ਅੰਮ੍ਰਿਤਸਰ, 9 ਸਤੰਬਰ (ਹਰਮਿੰਦਰ ਸਿੰਘ)- ਦਿੱਲੀ ਵਿਖੇ ਇਕ ਬਹੁ ਮੰਜ਼ਲੀ ਖਸਤਾ ਇਮਾਰਤ ਦੇ ਡਿੱਗਣ ਕਾਰਨ ਉਸ ’ਚ ਰਹਿੰਦੇ ਅੱਧੀ ਦਰਜਨ ਦੇ ਕਰੀਬ ਵਿਦਿਆਰਥੀ ਇਸ ਇਮਾਰਤ ਦੇ ਡਿੱਗਣ ਕਾਰਨ ਭਰ ਜਵਾਨੀ ਵਿਚ ਇਸ ਜਹਾਨ ਨੂੰ ਅਲਵਿਦਾ ਕਹਿ ਗਏ ਹਨ। ਅੰਮ੍ਰਿਤਸਰ ਸ਼ਹਿਰ ਜੋ ਪੁਰਾਤਨ ਇਤਿਹਾਸਕ ਨਗਰੀ ਹੋਣ ਕਰਕੇ ਇੱਥੇ ਵੀ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਹਨ।

ਅਜੀਤ ਡੈਸਕ 10-09-2026
ਅੰਮ੍ਰਿਤਸਰ, 9 ਸਤੰਬਰ (ਹਰਮਿੰਦਰ ਸਿੰਘ)- ਦਿੱਲੀ ਵਿਖੇ ਇਕ ਬਹੁ ਮੰਜ਼ਲੀ ਖਸਤਾ ਇਮਾਰਤ ਦੇ ਡਿੱਗਣ ਕਾਰਨ ਉਸ ’ਚ ਰਹਿੰਦੇ ਅੱਧੀ ਦਰਜਨ ਦੇ ਕਰੀਬ ਵਿਦਿਆਰਥੀ ਇਸ ਇਮਾਰਤ ਦੇ ਡਿੱਗਣ ਕਾਰਨ ਭਰ ਜਵਾਨੀ ਵਿਚ ਇਸ ਜਹਾਨ ਨੂੰ ਅਲਵਿਦਾ ਕਹਿ ਗਏ ਹਨ। ਅੰਮ੍ਰਿਤਸਰ ਸ਼ਹਿਰ ਜੋ ਪੁਰਾਤਨ ਇਤਿਹਾਸਕ ਨਗਰੀ ਹੋਣ ਕਰਕੇ ਇੱਥੇ ਵੀ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਹਨ। ਜੋ ਅਸੁਰੱਖਿਅਤ ਹੋਣ ਦੇ ਬਾਵਜੂਦ ਵੀ ਉਨ੍ਹਾਂ ’ਚ ਕਈ ਪਰਿਵਾਰ ਰਹਿ ਰਹੇ ਹਨ ਅਤੇ ਬਹੁਤ ਸਾਰੀਆਂ ਅਜਿਹੀਆਂ ਇਮਾਰਤਾਂ ਦੇ ਹੇਠਾਂ ਦੁਕਾਨਾਂ ਚੱਲ ਰਹੀਆਂ ਹਨ। ਸ਼ਹਿਰ ਵਿਚ ਅਸੁਰੱਖਿਅਤ ਇਮਾਰਤਾਂ ਦਾ ਸਰਵੇਖਣ ਕਰਵਾਉਣ ਦੀ ਜ਼ਿੰਮੇਵਾਰੀ ਨਗਰ ਨਿਗਮ ਕੋਲ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਨਗਰ ਨਿਗਮ ਵਲੋਂ ਇਹ ਸਰਵੇਖਣ ਨਹੀਂ ਕਰਵਾਇਆ ਗਿਆ। ਜਿਸ ਕਾਰਨ ਅਸੁਰੱਖਿਅਤ ਇਮਾਰਤਾਂ ਦਾ ਸਹੀ ਗਿਣਤੀ ਦਾ ਪਤਾ ਨਹੀਂ ਚੱਲ ਸਕਿਆ ਪਰ ਪੁਰਾਣੇ ਸ਼ਹਿਰ ਦੇ ਅੰਦਰੂਨੀ ਹਿੱਸੇ ਦਾ ਦੌਰਾ ਕਰਨ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਸ਼ਹਿਰ ਵਿਚ ਸੈਂਕੜੇ ਅਸੁਰੱਖਿਅਤ ਇਮਾਰਤਾਂ ਹੋਣਗੀਆਂ। ਜਿਨ੍ਹਾਂ ਵਿਚ ਕੁਝ ਅਜਿਹੀਆਂ ਇਮਾਰਤਾਂ ਹਨ ਜੋ ਉੱਥੇ ਰਹਿਣ ਦੇ ਯੋਗ ਨਹੀਂ ਹਨ ਪਰ ਫਿਰ ਵੀ ਕਈ ਪਰਿਵਾਰ ਅਜਿਹੀਆਂ ਇਮਾਰਤਾਂ ’ਚ ਰਹਿ ਰਹੇ ਹਨ। ਪਤਾ ਲੱਗਾ ਹੈ ਕੁਝ ਅਜਿਹੀਆਂ ਇਮਾਰਤਾਂ ’ਚ ਰਹਿੰਦੇ ਲੋਕ ਆਰਥਿਕ ਤੰਗ ਕਾਰਨ ਆਪਣੇ ਮਕਾਨਾਂ ਦੀ ਮੁਰੰਮਤ ਕਰਵਾਉਣ ਤੋਂ ਅਸਮਰਥ ਹਨ ਅਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਇਮਾਰਤਾਂ ਦੇ ਪਰਿਵਾਰਕ ਮੈਂਬਰਾਂ ਦੇ ਆਪਸੀ ਜਾ ਕਿਰਾਏਦਾਰ ਮਾਲਕਾਂ ਦਰਮਿਆਨ ਝਗੜੇ ਚੱਲ ਰਹੇ ਹਨ ਅਤੇ ਉਨ੍ਹਾਂ ਦੇ ਮਾਮਲੇ ਅਦਾਲਤ ਵਿਚ ਵਿਚਾਰ ਅਧੀਨ ਹਨ ਅਤੇ ਅਦਾਲਤ ਵਲੋਂ ਆਉਣ ਵਾਲੇ ਫ਼ੈਸਲਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਮਸਲਾ ਚਾਹੇ ਕੋਈ ਵੀ ਹੋਵੇ ਪਰ ਇਹ ਜ਼ਰੂਰ ਹੈ ਕਿ ਅੰਮ੍ਰਿਤਸਰ ’ਚ ਵੀ ਕਈ ਪਰਿਵਾਰ ਅਤੇ ਕਈ ਦੁਕਾਨਦਾਰਾਂ ਦੇ ਸਿਰਾਂ ’ਤੇ ਮਲਬੇ ਦੇ ਪਹਾੜ ਖੜ੍ਹੇ ਹਨ ਜੋ ਕਿਸੇ ਸਮੇਂ ਵੀ ਫਿਸਲ ਸਕਦੇ ਹਨ।
ਪਿਛਲੀ ਖ਼ਬਰ ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਅੰਦਰ ਅਸੁਰੱਖਿਅਤ ਸੈਂਕੜੇ ਘਰਾਂ ’ਚ ਰਹਿੰਦੇ ਹਨ ਲੋਕ ਅਗਲੀ ਖ਼ਬਰ ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਅੰਦਰ ਅਸੁਰੱਖਿਅਤ ਸੈਂਕੜੇ ਘਰਾਂ ’ਚ ਰਹਿੰਦੇ ਹਨ ਲੋਕ ਬਹੁਤ ਸਾਰੀਆਂ ਜਾਇਦਾਦਾਂ ਦਾ ਝਗੜਾ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।